ਫੁੱਲਾਂਵਾਲ, 19 ਫਰਵਰੀ (ਮਨਜੀਤ ਸਿੰਘ ਦੁੱਗਰੀ)-ਸਰਹਿੰਦ ਨਹਿਰ ਹਲਕਾ ਜਲ ਸਰੋਤ ਵਿਭਾਗ ਪੰਜਾਬ ਦੇ ਲੁਧਿਆਣਾ ਦਫ਼ਤਰ ਵਿਖੇ 1992 ਤੋ ਲਗਾਤਾਰ ਚੱਲ ਰਹੀ ਅਖੰਡ ਪਾਠ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੀਤੇ ਉਪਰਾਲੇ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਉਪਰੰਤ ਰਾਗੀ ਸਿੰਘਾਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਸਟੇਜ ਸਕੱਤਰ ਦੀ ਸੇਵਾ ਦਲੀਪ ਸਿੰਘ ਰਿਟਾਇਰਡ ਹੈੱਡ ਕਲਰਕ ਜਲ ਸਰੋਤ ਵਿਭਾਗ ਨੇ ਬਾਖ਼ੂਬੀ ਨਿਭਾਈ, ਉਪਰੰਤ ਸਰਦਾਰ ਰਜਿੰਦਰ ਸਿੰਘ ਰਿਟਾਇਰਡ ਨਿਗਰਾਨ ਇੰਜੀਨੀਅਰ ਨੇ ਮਨ ਦੇ ਰੋਗਾਂ ਦਾ ਗੁਰਬਾਣੀ ਅਨੁਸਾਰ ਇਲਾਜ ਕਿਵੇਂ ਸੰਭਵ ਹੈ? ਦੀ ਸੰਖੇਪ ਵਿਆਖਿਆ ਸੁਚੱਜੇ ਢੰਗ ਨਾਲ ਕੀਤੀ | ਇਸ ਸਮਾਗਮ ਦੇ ਮੁੱਖ ਪ੍ਰਬੰਧਕ ਆਸ਼ੂਤੋਸ਼ ਕੁਮਾਰ ਨਿਗਰਾਨ ਇੰਜੀਨੀਅਰ ਸਰਹਿੰਦ ਨਹਿਰ ਹਲਕਾ ਲੁਧਿਆਣਾ ਨੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਸਾਲਾਨਾ ਸਮਾਗਮ ਨੂੰ ਨੇਪਰੇ ਚਾੜ੍ਹਨ ਵਿਚ ਐਕਸੀਅਨ ਸਿਧਵਾਂ ਕੈਨਾਲ, ਐਕਸੀਅਨ ਡਰੇਨਜ਼ ਵਿਭਾਗ ਲੁਧਿਆਣਾ, ਐਕਸੀਅਨ ਕੈਨਾਲ ਰੋਪੜ ਅਤੇ ਐਕਸੀਅਨ ਕੈਨਾਲ ਫ਼ਰੀਦਕੋਟ, ਲੁਧਿਆਣਾ ਜ਼ੋਨ ਦੇ ਸਾਰੇ ਐਸ਼ ਡੀ ਓ ਅਤੇ ਜੇ.ਈ ਤੋ ਇਲਾਵਾ ਦਫ਼ਤਰੀ ਸਟਾਫ਼ ਨੇ ਵੱਧ ਚੜ ਕੇ ਹਿੱਸਾ ਲਿਆ | ਇਸ ਮੌਕੇ ਗੁਰਮੀਤ ਸਿੰਘ ਰਿਟਾਇਰਡ ਸੁਪਰਡੈਂਟ ਸਰਹਿੰਦ ਕੈਨਾਲ, ਇੰਜੀਨੀਅਰ ਸ਼ਰਨਜੀਤ ਸਿੰਘ ਚੋਪੜਾ, ਬਰਿੰਦਰਪਾਲ ਸਿੰਘ ਰਿਟਾਇਰਡ ਚੀਫ਼ ਇੰਜੀਨੀਅਰ, ਗੁਰਦੇਵ ਸਿੰਘ ਰਿਟਾਇਰਡ ਚੀਫ਼ ਇੰਜੀਨੀਅਰ, ਰਜਿੰਦਰ ਸਿੰਘ ਰਿਟਾਇਰਡ ਨਿਗਰਾਨ ਇੰਜੀਨੀਅਰ, ਸੁਰਿੰਦਰ ਸਿੰਘ ਸੈਣੀ ਰਿਟਾਇਰਡ ਨਿਗਰਾਨ ਇੰਜੀਨੀਅਰ, ਹਰਭਜਨ ਸਿੰਘ ਦੋਸਾਂਝ ਰਿਟਾਇਰਡ ਐਕਸੀਅਨ, ਜਗਰੂਪ ਸਿੰਘ ਰਿਟਾਇਰਡ ਇੰਜੀਨੀਅਰ ਨੇ ਆਪਣੀ ਹਾਜ਼ਰੀ ਲਗਵਾਈ |