ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੀਆਂ 27 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਮੌਜੂਦਾ ਪ੍ਰਧਾਨ ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਅੰਬ ਗਰੁੱਪ ਦੀ ਟੀਮ ਦੇ 15 ਵਿਚੋਂ 7 ਉਮੀਦਵਾਰ ਉਸ ਵਕਤ ਨਿਰਵਿਰੋਧ ਚੁਣੇ ਗਏ, ਜਦਕਿ ਕਿਸੇ ਹੋਰ ਨੇ ਉਨ੍ਹਾਂ ਵਿਰੁੱਧ ਕਾਗਜ਼ ਨਹੀਂ ਭਰੇ | ਉਧਰ ਦੂਜੇ ਪਾਸੇ ਚੋਣਾਂ ਦੀਆਂ ਸਰਗਰਮੀਆਂ ਹੋਰ ਤੇਜ਼ ਹੋ ਗਈਆਂ ਹਨ¢ ਪੀ.ਏ.ਯੂ. ਇੰਪਲਾਈਜ਼ ਫੋਰਮ ਦੀ ਟੀਮ ਵਲੋਂ ਅੱਜ ਬਲਦੇਵ ਸਿੰਘ ਵਾਲੀਆ ਅਤੇ ਮਨਮੋਹਨ ਸਿੰਘ ਦੀ ਅਗਵਾਈ ਵਿਚ ਥਾਪਰ ਹਾਲ, ਏ.ਡੀ.ਸੀ.ਸੀ., ਡੀ.ਈ.ਈ., ਕਾਲਜ ਆਫ ਐਗਰੀਕਲਚਰ, ਕਾਲਜ ਆਫ ਬੇਸਿਕ ਸਾਇੰਸ, ਕਾਲਜ ਆਫ ਕਮਿਊਨਿਟੀ ਸਾਇੰਸ, ਪਲਾਂਟ ਬਰੀਡਿੰਗ ਵਿਭਾਗ ਅਤੇ ਸੋਇਲ ਸਾਇੰਸ ਵਿਭਾਗ ਵਿਖੇ ਚੋਣ ਪ੍ਰਚਾਰ ਕੀਤਾ ਗਿਆ | ਇਸ ਚੋਣ ਪ੍ਰਚਾਰ ਵਿਚ ਭਾਰੀ ਗਿਣਤੀ ਵਿਚ ਮੁਲਾਜ਼ਮ ਸ਼ਾਮਲ ਹੋਏ | ਬਲਦੇਵ ਸਿੰਘ ਵਾਲੀਆ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਾਗਜ਼ ਮੁਲਾਜ਼ਮ ਉਨ੍ਹਾਂ ਦੇ ਬਾਕੀ 8 ਉਮੀਦਵਾਰਾਂ ਨੂੰ ਵੀ ਵੋਟਾਂ ਪਾਕੇ ਉਨ੍ਹਾਂ ਦੀ ਟੀਮ ਨੂੰ ਲਗਾਤਾਰ ਛੇਵੀਂ ਵਾਰ ਮੁਲਾਜ਼ਮਾਂ ਦੀ ਸੇਵਾ ਕਰਨ ਦਾ ਮੌਕਾ ਦੇਣਗੇ¢ ਇਸ ਮੌਕੇ ਲਾਲ ਬਹਾਦੁਰ ਯਾਦਵ, ਨਵਨੀਤ ਸ਼ਰਮਾ, ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ, ਮਨਮੋਹਨ ਸਿੰਘ, ਬਰਿੰਦਰ ਸਿੰਘ, ਧਰਮਿੰਦਰ ਸਿੰਘ ਸਿੱਧ,ੂ ਦਲਜੀਤ ਸਿੰਘ, ਗੁਰਇਕਬਾਲ ਸਿੰਘ ਸੋਹੀ, ਕੇਸ਼ਵ ਰਾਏ ਸੈਣੀ, ਹਰਮਿੰਦਰ ਸਿੰਘ, ਮੋਹਨ ਲਾਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸੁਰਜੀਤ ਸਿੰਘ, ਨੰਦ ਕਿਸ਼ੋਰ, ਅਵਤਾਰ ਚੰਦ,ਪਰਮਿੰਦਰ ਸਿੰਘ, ਅਮਰਜੀਤ ਸਿੰਘ, ਸਤਵਿੰਦਰ ਸਿੰਘ, ਪਿ੍ੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਤੇਜਿੰਦਰ ਸਿੰਘ, ਰਕੇਸ਼ ਕੁਮਾਰ ਕੌਂਡਲ, ਕਰਨੈਲ ਸਿੰਘ, ਹਰਮਨਦੀਪ ਸਿੰਘ ਗਰੇਵਾਲ, ਰਕੇਸ਼ ਕੁਮਾਰ, ਹੁਸਨ ਕੁਮਾਰ, ਡੈਨੀ ਪੁਰੀ, ਰਾਵਲ ਸਿੰਘ ਵਾਲੀਆ ਅਤੇ ਨਾਥ ਸਿੰਘ ਸ਼ਾਮਲ ਹੋਏ¢