19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਯੂਨਾਈਟਿਡ ਆਯੁਰਵੈਦਿਕ ਡਰੱਗਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਪੰਜਾਬ ਦਾ ਵਫ਼ਦ ਆਯੂਸ਼ ਸਲਾਹਕਾਰ ਨੂੰ ਮਿਲਿਆ <br/>

ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਡਾ. ਤਰਲੋਚਨ ਸਿੰਘ)-ਯੂਨਾਈਟਿਡ ਆਯੁਰਵੈਦਿਕ ਡਰੱਗਜ਼ ਮੈਨੂਫੈਕਚਰਜ਼ ਐਸੋਸੀਏਸ਼ਨ ਪੰਜਾਬ ਦੇ ਵਫ਼ਦ ਨੇ ਆਯੂਸ਼ ਭਵਨ, ਨਵੀਂ ਦਿੱਲੀ ਵਿਖੇ ਆਯੂਸ਼ ਸਲਾਹਕਾਰ ਡਾ. ਏ. ਰਘੂ ਨਾਲ ਮੀਟਿੰਗ ਕੀਤੀ | ਵਫ਼ਦ ਵਿਚ ਪ੍ਰਧਾਨ ਦਵਿੰਦਰ ਭਾਟੀਆ, ਜਨਰਲ ਸਕੱਤਰ ਡਾ. ਬਿ੍ਜੇਸ਼ ਬੰਗੜ, ਖ਼ਜ਼ਾਨਚੀ ਰਾਕੇਸ਼ ਬੱਸੀ ਅਤੇ ਅਰਸ਼ ਬੱਸੀ ਸ਼ਾਮਿਲ ਸਨ | ਮੀਟਿੰਗ ਦੌਰਾਨ ਪੰਜਾਬ ਦੇ ਆਯੁਰਵੈਦ ਉਦਯੋਗ ਨਾਲ ਸੰਬੰਧਿਤ ਮਹੱਤਵਪੂਰਨ ਮਸਲਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ 10 ਮੁੱਖ ਮੰਗਾਂ ਸੰਬੰਧੀ ਇਕ ਮੰਗ ਪੱਤਰ ਆਯੂਸ਼ ਸਲਾਹਕਾਰ ਨੂੰ ਦਿੱਤਾ ਗਿਆ | ਮੰਗਾਂ ਵਿਚ ਇਨ-ਹਾਊਸ ਕੁਆਲਿਟੀ ਕੰਟਰੋਲ ਲੈਬ ਦੀ ਸਥਾਪਨਾ ਕੀਤੀ ਜਾਵੇ, ਪੈਨ ਇੰਡੀਆ ਇਕਸਾਰ ਫਾਰਮੂਲਾ ਅਪਰੂਵਲ ਫ਼ੀਸ ਲਏ, ਬੈਚ ਟੈਸਟਿੰਗ ਰਿਆਇਤੀ ਦਰਾਂ 'ਤੇ ਉਪਲਬਧ ਕਰਵਾਈ ਜਾਵੇ, ਆਯੁਰਵੈਦਿਕ ਦਵਾਈਆਂ ਵਿਚ ਵਰਤੇ ਜਾਣ ਵਾਲੇ ਐਕਸੀਪੀਐਂਟਸ ਅਤੇ ਬੇਸ ਸਮੱਗਰੀ ਬਾਰੇ ਸਪਸ਼ਟੀਕਰਨ ਅਤੇ ਹੋਰ ਨਿਯਮਕ ਤੇ ਉਦਯੋਗਿਕ ਮਸਲੇ ਸ਼ਾਮਿਲ ਹਨ | ਡਾ. ਏ. ਰਘੂ ਨੇ ਵਫ਼ਦ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਕਿਹਾ ਕਿ ਇਹ ਮੰਗਾਂ ਵਾਜਬ ਅਤੇ ਉਦਯੋਗ ਹਿਤ ਵਿਚ ਹਨ | ਉਨ੍ਹਾਂ ਨੇ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਮੰਗਾਂ 'ਤੇ ਸਕਾਰਾਤਮਿਕ ਵਿਚਾਰ ਕਰੇਗੀ ਅਤੇ ਯੋਗ ਕਾਰਵਾਈ ਕਰੇਗੀ | ਮੀਟਿੰਗ ਦੇ ਅੰਤ ਵਿਚ ਵਫ਼ਦ ਵਲੋਂ ਡਾ. ਰਘੂ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਯੱਗ ਦੇ 9ਵੇਂ ਦਿਨ ਸ਼ਰਧਾਲੂਆਂ ਨੇ ਘਿਓ ਅਤੇ ਨਾਰੀਅਲ ਦੀਆਂ ਆਹੂਤੀਆਂ ਪਾ ਕੇ ਸ੍ਰੀ ਬਗਲਾਮੁਖੀ ਚਾਲੀਸਾ ਦਾ ਪਾਠ ਕੀਤਾ <... ਅਗਲੀ ਖ਼ਬਰ ਐਸ.ਸੀ., ਐਸ.ਟੀ. ਤੇ ਬੀ.ਸੀ. ਵਰਗਾਂ ਦੀ ਭਲਾਈ ਸਕੀਮਾਂ ਦਾ ਵਿਧਾਨ ਸਭਾ ਕਮੇਟੀ ਵਲੋਂ ਸਖ਼ਤ ਮੁਲਾਂਕਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।