20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੀ. ਏ. ਯੂ. ਦਾ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਸੈਂਟਰ ਆਫ਼ ਐਕਸੀਲੈਂਸ ਬਣਿਆ <br/>

ਅਜੀਤ ਡੈਸਕ 18-02-2026
ਲੁਧਿਆਣਾ, 17 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਕੈਂਪਸ ਵਿਖੇ ਸਥਾਪਿਤ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਨੂੰ ਵਿਕਸਿਤ ਕਰਕੇ ਸੈਂਟਰ ਆਫ਼ ਐਕਸੀਲੈਂਸ ਦਾ ਦਰਜਾ ਦਿੱਤਾ ਗਿਆ ਹੈ | ਬੀਤੇ ਦਿਨੀਂ ਇਹ ਪ੍ਰਵਾਨਗੀ ਪੰਜਾਬ ਦੇ ਬਾਗਬਾਨੀ ਬਾਰੇ ਪ੍ਰਸ਼ਾਸਕੀ ਸਕੱਤਰ ਅਰਸ਼ਦੀਪ ਸਿੰਘ ਥਿੰਦ ਨੇ ਇਸ ਕੇਂਦਰ ਦੀ 54ਵੀਂ ਜਨਰਲ ਬਾਡੀ ਮੀਟਿੰਗ ਅਤੇ ਕਾਰਜਕਾਰੀ ਕਮੇਟੀ ਦੀ ਮਿਲਣੀ ਦੌਰਾਨ ਦਿੱਤੀ | ਥਿੰਦ ਨੇ ਇਸ ਮੌਕੇ ਕਿਹਾ ਕਿ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਵਲੋਂ ਬਾਗਬਾਨੀ ਉਤਪਾਦਨ ਨੂੰ ਪ੍ਰੋਸੈਸ ਕਰਨ ਲਈ ਕੀਤੇ ਗਏ ਸ਼ਾਨਦਾਰ ਕਾਰਜ ਦੇ ਮੱਦੇਨਜ਼ਰ ਸੈਂਟਰ ਆਫ਼ ਐਕਸੀਲੈਂਸ ਦਾ ਦਰਜਾ ਦਿੱਤਾ ਗਿਆ ਹੈੈ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ 1998 ਵਿਚ ਪੰਜਾਬ ਸਰਕਾਰ ਅਤੇ ਕੈਲੇਫੋਰਨੀਆ ਯੂਨੀਵਰਸਿਟੀ ਦੇ ਸਾਂਝੇ ਯਤਨਾਂ ਨਾਲ ਸਥਾਪਿਤ ਕੀਤਾ ਗਿਆ ਸੀ | ਆਪਣੇ ਮੁੱਢ ਤੋਂ ਲੈ ਕੇ ਹੁਣ ਤੱਕ ਇਸ ਕੇਂਦਰ ਨੇ ਬਾਗਬਾਨੀ ਫ਼ਸਲਾਂ ਦੀ ਵਰਤੋਂ ਸੁਚੱਜੀ ਕਰਨ ਅਤੇ ਉਤਪਾਦਨ ਦਾ ਨੁਕਸਾਨ ਘਟਾਉਣ ਲਈ ਬੇਹੱਦ ਮੁੱਲਵਾਨ ਤਕਨਾਲੋਜੀਆਂ ਸਾਹਮਣੇ ਲਿਆਂਦੀਆਂ ਹਨ | ਇਸ ਦੇ ਨਾਲ ਹੀ ਇਸ ਖੇਤਰ ਵਿਚ ਫਲਾਂ ਅਤੇ ਸਬਜ਼ੀਆਂ ਦੇ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਲਈ ਵੀ ਇਸ ਕੇਂਦਰ ਵਲੋਂ ਸ਼ਾਨਦਾਰ ਕਾਰਜ ਕੀਤਾ ਗਿਆ ਹੈ |

ਪਿਛਲੀ ਖ਼ਬਰ ਮਾਘ ਮਹੀਨੇ ਦੀ ਘਰ ਘਰ ਕੀਰਤਨ ਲੜੀ ਦੀ ਸੰਪੂਰਨਤਾ ਅਤੇ ਸ਼ੁਕਰਾਨਾ ਸਮਾਗਮ ਅੱਜ ਅਗਲੀ ਖ਼ਬਰ ਅÏਰਤ 'ਤੇ ਤੇਜ਼ਾਬ ਪਾਉਣ ਵਾਲਾ ਨÏਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।