20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਅÏਰਤ 'ਤੇ ਤੇਜ਼ਾਬ ਪਾਉਣ ਵਾਲਾ ਨÏਜਵਾਨ ਕਾਬੂ <br/>

ਅਜੀਤ ਡੈਸਕ 18-02-2026
ਲੁਧਿਆਣਾ, 17 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰੂ ਗਿਆਨ ਵਿਹਾਰ ਵਿਚ ਬੀਤੇ ਦਿਨ ਇਕ ਅÏਰਤ 'ਤੇ ਤੇਜ਼ਾਬ ਪਾਉਣ ਵਾਲੇ ਨÏਜਵਾਨ ਨੂੰ ਪੁਲਿਸ ਨੇ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖ਼ਤ ਪਾਨ ਸਿੰਘ ਵਜੋਂ ਕੀਤੀ ਗਈ ਹੈ ਅਤੇ ਉਹ ਜੀਰਕਪੁਰ ਦਾ ਰਹਿਣ ਵਾਲਾ ਹੈ | ਪੁਲਿਸ ਅਨੁਸਾਰ ਪਾਨ ਸਿੰਘ ਰਾਜ ਮਿਸਤਰੀ ਹੈ, ਜਦਕਿ ਕੁੱਝ ਸਮਾਂ ਪਹਿਲਾਂ ਸਵਿੱਤਰੀ ਇਕ ਉਸਾਰੀ ਅਧੀਨ ਇਮਾਰਤ 'ਤੇ ਕੰਮ ਕਰਨ ਸਮੇਂ ਉਸਦੇ ਸੰਪਰਕ ਵਿਚ ਆਈ ਸੀ | ਬਾਅਦ ਵਿਚ ਦੋਵੇਂ ਇਕੱਠੇ ਰਹਿਣ ਲੱਗ ਪਏ | ਦੋਵੇਂ ਵਿਆਹੇ ਹੋਏ ਹਨ | ਪਾਨ ਸਿੰਘ ਦੀ ਪਤਨੀ ਵੀ ਪਿੰਡ ਵਿਚ ਰਹਿੰਦੀ ਹੈ, ਜਦਕਿ ਸਵਿੱਤਰੀ ਦਾ ਪਤੀ ਵੀ ਉਥੇ ਰਹਿੰਦਾ ਹੈ | ਪਾਨ ਸਿੰਘ ਇੰਸਟਾਗਰਾਮ 'ਤੇ ਰੀਲਾਂ ਬਣਾਉਂਦਾ ਹੈ ਅਤੇ ਸਵਿੱਤਰੀ ਨੇ ਵੀ ਆਪਣੀ ਭੈਣ ਨਾਲ ਮਿਲ ਕੇ ਰੀਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਪਾਨ ਸਿੰਘ ਨੂੰ ਪਸੰਦ ਨਹੀਂ ਸੀ, ਜਿਸ ਕਾਰਨ ਇਹਨਾਂ ਵਿਚਾਲੇ ਤਕਰਾਰ ਹੋ ਗਿਆ | ਕੁੱਝ ਦਿਨ ਪਹਿਲਾਂ ਸਵਿੱਤਰੀ ਜ਼ੀਰਕਪੁਰ ਤੋਂ ਲੁਧਿਆਣਾ ਆ ਗਈ ਅਤੇ ਆਪਣੇ ਰਿਸ਼ਤੇਦਾਰਾਂ ਪਾਸ ਇੱਥੇ ਰਹਿਣ ਲੱਗ ਪਈ, ਜਿਸ ਕਾਰਨ ਪਾਨ ਸਿੰਘ ਉਸ ਨਾਲ ਰੰਜਿਸ਼ ਰੱਖਣ ਲੱਗ ਪਿਆ | ਇਸ ਰੰਜਿਸ਼ ਤਹਿਤ ਹੀ ਬੀਤੇ ਦਿਨ ਉਹ ਗੁਰੂ ਗਿਆਨ ਵਿਹਾਰ ਵਿਚ ਆਇਆ, ਜਿੱਥੇ ਕਿ ਸਵਿੱਤਰੀ ਕੰਮ ਕਰ ਰਹੀ ਸੀ | ਉਥੇ ਉਸਨੇ ਸਵਿੱਤਰੀ ਉਪਰ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਹ ਝੁਲਸ ਗਈ ਪਹਿਲਾਂ ਉਸ ਨੰੂ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਬਾਅਦ ਵਿਚ ਡਾਕਟਰਾਂ ਨੇ ਉਸ ਨੰੂ ਪੀ.ਜੀ.ਆਈ. ਭੇਜ ਦਿੱਤਾ | ਪੁਲਿਸ ਵਲੋਂ ਪਾਨ ਸਿੰਘ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਕੋਈ ਹੋਰ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ¢

ਪਿਛਲੀ ਖ਼ਬਰ ਪੀ. ਏ. ਯੂ. ਦਾ ਹਾਰਟੀਕਲਚਰ ਪੋਸਟ ਹਾਰਵੈਸਟ ਤਕਨਾਲੋਜੀ ਕੇਂਦਰ ਸੈਂਟਰ ਆਫ਼ ਐਕਸੀਲੈਂਸ ਬਣਿਆ <br/> ਅਗਲੀ ਖ਼ਬਰ ਕਲਯੁਗ ਵਿਚ ਯੱਗ ਹੀ ਮਨੁੱਖ ਲਈ ਸਰਬੋਤਮ ਕਾਰਜ ਹੈ-ਮਹੰਤ ਪ੍ਰਵੀਨ ਚÏਧਰੀ ਮਾਂ ਚਿੰਤਪੁਰਨੀ ਦਰਬਾਰ ਦੇ ਪੁਜਾਰੀ ਭੂਸ਼ਣ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।