ਡਾਬਾ/ਲੁਹਾਰਾ, 29 ਜਨਵਰੀ (ਕੁਲਵੰਤ ਸਿੰਘ ਸੱਪਲ)-ਸੰਤ ਈਸ਼ਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਈਸ਼ਰ ਨਗਰ ਵਿਖੇ ਦਸਤਾਰ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਵਿਦਿਆਰਥੀਆਂ ਵਲੋਂ ਬਹੁਤ ਸੋਹਣੀਆਂ ਦਸਤਾਰਾਂ ਸਜਾਈਆਂ ਗਈਆਂ | ਇਸ ਮੌਕੇ ਨਿਸ਼ਾਨਵੀਰ ਸਿੰਘ ਨੇ ਪਹਿਲਾ ਸਥਾਨ, ਦੂਜਾ ਸਥਾਨ ਜਸਕਰਨਵੀਰ ਸਿੰਘ, ਤੀਸਰਾ ਸਥਾਨ ਦਿਲਪ੍ਰੀਤ ਸਿੰਘ ਤੇ ਚੌਥਾ ਸਥਾਨ ਕਰਨਵੀਰ ਸਿੰਘ ਨੇ ਹਾਸਿਲ ਕੀਤਾ | ਇਸ ਮੌਕੇ ਪਿ੍ੰਸੀਪਲ ਕਸ਼ਮੀਰ ਸਿੰਘ ਧੁੰਨਾ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ |