ਲੁਧਿਆਣਾ, 29 ਜਨਵਰੀ (ਜਤਿੰਦਰ ਭੰਬੀ)-ਭਾਰਤ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਪ੍ਰਸਤਾਵਿਤ ਮੁਕਤ ਵਪਾਰ ਸਮਝੌਤਾ (ਐਫਟੀਏ) ਭਾਰਤੀ ਉਦਯੋਗ ਲਈ ਇਕ ਵੱਡੇ ਬਦਲਾਅ ਦੀ ਉਮੀਦ ਲਗਾਉਂਦੇ ਹੋਏ ਉਪਕਾਰ ਸਿੰਘ ਆਹੂਜਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਨਾਲ ਭਾਰਤੀ ਉਦਯੋਗ ਨੂੰ ਚੰਗਾ ਹੁੰਗਾਰਾ ਮਿਲੇਗੇ | ਉਨ੍ਹਾਂ ਕਿਹਾ ਕਿ ਇਸ ਨਾਲ ਲਗਭਗ 90 ਫੀਸਦੀ ਭਾਰਤੀ ਸ਼ਿਪਮੈਂਟ ਡਿਊਟੀ-ਮੁਕਤ ਹੋ ਜਾਵੇਗੀ, ਜਿਸ ਨਾਲ ਸਾਰੇ ਖੇਤਰਾਂ ਵਿਚ ਨਿਰਯਾਤਕਾਂ ਨੂੰ ਇਕ ਮਜ਼ਬੂਤ ਪ੍ਰਤੀਯੋਗੀ ਫਾਇਦਾ ਮਿਲੇਗਾ | ਉਨ੍ਹਾਂ ਕਿਹਾ ਕਿ ਉੱਚ ਪ੍ਰਤੀ ਵਿਅਕਤੀ ਆਮਦਨ ਵਾਲੇ ਦੇਸ਼ਾਂ ਨਾਲ ਐਫਟੀਏ ਨੇ ਇਤਿਹਾਸਕ ਤੌਰ 'ਤੇ ਭਾਰਤ ਨੂੰ ਲਾਭ ਪਹੁੰਚਾਇਆ ਹੈ, ਕਿਉਂਕਿ ਯੂਰਪੀਅਨ ਅਰਥਵਿਵਸਥਾਵਾਂ ਨੂੰ ਕਿਰਤ ਅਤੇ ਉਤਪਾਦਨ ਦੀਆਂ ਲਾਗਤਾਂ ਵਿਚ ਕਾਫ਼ੀ ਜ਼ਿਆਦਾ ਵਾਧਾ ਹੋਇਆ ਹੈ | ਯੂਰਪ ਵਿਚ ਅÏਸਤ ਕਿਰਤ ਲਾਗਤ ਲਗਭਗ 33 ਯੂਰੋ ਪ੍ਰਤੀ ਘੰਟਾ (ਲਗਭਗ 3,300 ਰੁਪਏ) ਹੈ, ਜਦੋਂ ਕਿ ਭਾਰਤ ਵਿਚ ਇਹ 100 ਰੁਪਏ ਪ੍ਰਤੀ ਘੰਟਾ ਤੋਂ ਬਹੁਤ ਘੱਟ ਹੈ | ਇਹ ਵਿਆਪਕ ਲਾਗਤ ਅੰਤਰ ਹਮੇਸ਼ਾ ਭਾਰਤੀ ਨਿਰਮਾਣ ਅਤੇ ਕਿਰਤ-ਸੰਬੰਧਿਤ ਉਦਯੋਗਾਂ ਲਈ ਇਕ ਕੁਦਰਤੀ ਫਾਇਦਾ ਰਹੇਗਾ | ਉਨ੍ਹਾਂ ਕਿਹਾ ਖੇਡਾਂ ਦੇ ਸਮਾਨ, ਟੈਕਸਟਾਈਲ - ਖਾਸ ਕਰਕੇ ਬੁਣਿਆ ਹੋਇਆ ਕੱਪੜਾ, ਹੌਜ਼ਰੀ ਅਤੇ ਕੱਪੜੇ - ਵਰਗੇ ਮੁੱਖ ਖੇਤਰ ਵਧੀ ਹੋਈ ਮੁਕਾਬਲੇਬਾਜ਼ੀ ਪ੍ਰਾਪਤ ਕਰਨਗੇ | ਉਨ੍ਹਾ ਕਿਹਾ ਕਿ ਜਿਥੇ ਆਟੋ ਕੰਪੋਨੈਟ ਮੁੱਖ ਜੇਤੂਆਂ ਵਜੋਂ ਉਭਰਨਗੇ ਉਥੇ ਹੀ ਖੇਡਾਂ ਦਾ ਸਾਮਾਨ, ਟੈਕਸਟਾਈਲ ਆਦਿ ਉਦਯੋਗਾ ਲਈ ਲਾਹੇਵੰਦ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਜਿਥੇ ਇਹ ਭਾਰਤ ਦੇ ਵਿਸਵਵਿਆਪੀ ਨਿਰਮਾਣ ਅਤੇ ਨਿਰਯਾਤ ਵਿਕਾਸ ਵਿਚ ਯੋਗਦਾਨ ਪਾਏਗਾ ਉਥੇ ਹੀ ਮੇਕ ਇੰਨ ਇੰਡੀਆ ਅਤੇ ਭਾਰਤ ਦੇ ਈਯੂ ਵਪਾਰਕ ਸਬੰਧਾ ਨੂੰ ਮਜ਼ਬੂਤ ਕਰੇਗਾ |