16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਦੀਦਾਰ ਹਾਰਟਬੀਟ ਡਾਇਗਨੌਸਟਿਕਸ ਵਿਖੇ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ <br/>

ਦੀਦਾਰ ਹਾਰਟਬੀਟ ਡਾਇਗਨੌਸਟਿਕਸ ਵਿਖੇ 'ਰਾਸ਼ਟਰੀ ਬਾਲੜੀ ਦਿਵਸ' ਨੂੰ ਸਮਰਪਿਤ ਸਮਾਗਮ ਵਿਚ ਨੰਨੀਆਂ ਬੱਚੀਆਂ ਦੇ ਨਾਲ ਡਾ. ਨਰਜੀਤ ਕੌਰ ਅਤੇ ਹੋਰ | ਅਜੀਤ ਤਸਵੀਰ <br/> 30-01-2026
ਲੁਧਿਆਣਾ, 29 ਜਨਵਰੀ (ਡਾ. ਤਰਲੋਚਨ ਸਿੰਘ)-ਦੀਦਾਰ ਹਾਰਟਬੀਟ ਡਾਇਗਨੌਸਟਿਕਸ, ਗਿੱਲ ਰੋਡ ਵਿਖੇ ਰਾਸ਼ਟਰੀ ਬਾਲੜੀ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸੰਸਥਾ ਦੇ ਸੰਚਾਲਕ ਡਾ. ਨਰਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਜ ਵਿਚ ਧੀਆਂ ਦੇ ਮਹੱਤਵ 'ਤੇ ਚਾਨਣਾ ਪਾਇਆ | ਇਸ ਮੌਕੇ ਡਾ. ਨਰਜੀਤ ਕੌਰ ਨੇ ਹਸਪਤਾਲ ਆਏ ਮਾਪਿਆਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਕੌਂਸਲਿੰਗ ਕੀਤੀ | ਉਨ੍ਹਾਂ ਮਾਪਿਆਂ ਨੂੰ ਸੰਤੁਲਿਤ ਭੋਜਨ ਅਤੇ ਲੋੜੀਂਦੇ ਵਿਟਾਮਿਨਾਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਡਾ. ਨਰਜੀਤ ਨੇ ਕਿਹਾ ਕਿ ਧੀਆਂ ਨੂੰ ਪਰਿਵਾਰ ਵਿਚ ਬਰਾਬਰ ਦਾ ਸਨਮਾਨ ਅਤੇ ਪਿਆਰ ਮਿਲਣਾ ਚਾਹੀਦਾ ਹੈ, ਤਾਂ ਜੋ ਉਹ ਆਤਮ-ਵਿਸ਼ਵਾਸ ਨਾਲ ਜੀਵਨ ਵਿਚ ਅੱਗੇ ਵੱਧ ਸਕਣ | ਇਸ ਮੌਕੇ ਡਾ. ਨਰਜੀਤ ਨੇ ਕਿਹਾ ਕਿ ਧੀਆਂ ਕੁਦਰਤ ਦਾ ਅਨਮੋਲ ਤੋਹਫ਼ਾ ਹਨ | ਇਸ ਮੌਕੇ ਮਾਪਿਆਂ ਨੇ ਡਾ. ਨਰਜੀਤ ਕੌਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਧੀਆਂ ਦੀ ਬਿਹਤਰੀ ਲਈ ਕੰਮ ਕਰਨ ਦਾ ਪ੍ਰਣ ਲਿਆ |

ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪਿਓ ਧੀ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਉੱਘੇ ਸਮਾਜਸੇਵੀ ਸਵ: ਪੱਲੂ ਪਹਿਲਵਾਨ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਕੌਂਸਲਰ ਨੋਨੀ ਤੇ ਬੱਬੀ ਨੇ ਕਰਵਾਇਆ ਕਿ੍ਕਟ ਟੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।