16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਉੱਘੇ ਸਮਾਜਸੇਵੀ ਸਵ: ਪੱਲੂ ਪਹਿਲਵਾਨ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਕੌਂਸਲਰ ਨੋਨੀ ਤੇ ਬੱਬੀ ਨੇ ਕਰਵਾਇਆ ਕਿ੍ਕਟ ਟੂਰਨਾਮੈਂਟ <br/>

ਅਜੀਤ ਡੈਸਕ 30-01-2026
ਡਾਬਾ/ਲੁਹਾਰਾ, 29 ਜਨਵਰੀ (ਕੁਲਵੰਤ ਸਿੰਘ ਸੱਪਲ)-ਉੱਘੇ ਸਮਾਜ ਸੇਵੀ ਸਵਰਗੀ ਪਰਮਜੀਤ ਸਿੰਘ ਪੱਲੂ ਪਹਿਲਵਾਨ ਦੀ ਮਿੱਠੀ ਯਾਦ ਵਿਚ ਉਨ੍ਹਾਂ ਦੇ ਸਪੁੱਤਰਾਂ ਵਾਰਡ ਨੰਬਰ 42 ਤੋਂ ਕੌਂਸਲਰ ਜਗਮੀਤ ਸਿੰਘ ਨੋਨੀ ਅਤੇ ਅਜੀਤ ਸਿੰਘ ਬੱਬੀ ਵਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਇਸ ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਕੀਤਾ | ਇਸ ਮੌਕੇ 'ਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਮਿਲਕਫ਼ੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਨਗਰ ਨਿਗਮ ਲੁਧਿਆਣਾ ਦੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ, ਚੌਧਰੀ ਮਦਨ ਲਾਲ ਬੱਗਾ, ਅਸ਼ੋਕ ਪ੍ਰਾਸ਼ਰ ਪੱਪੀ, ਸੀਨੀਅਰ ਡਿਪਟੀ ਮੇਅਰ ਰਕੇਸ਼ ਪਰਾਸ਼ਰ, ਚੇਅਰਮੈਨ ਪ੍ਰਦੀਪ ਮਲਹੋਤਰਾ, ਕੌਂਸਲਰ ਯੁਵਰਾਜ ਸਿੰਘ ਸਿੱਧੂ, ਸੁਰਿੰਦਰ ਕਲਿਆਣ, ਜਸਵਿੰਦਰ ਸਿੰਘ ਠੁਕਰਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਇਹੋ ਜਿਹੇ ਟੂਰਨਾਮੈਂਟ ਕਰਵਾਉਣੇ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਨੌਜਵਾਨਾਂ ਵਿਚ ਕੰਮ ਕਰਨ ਦੀ ਭਾਵਨਾ ਵਿਚ ਵਾਧਾ ਹੁੰਦਾ ਹੈ, ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਚਲਾਈ ਗਈ ''ਯੁੱਧ ਨਸ਼ਿਆਂ ਵਿਰੁੱਧU ਮੁਹਿੰਮ ਨੂੰ ਵੀ ਤਕੜਾ ਹੁਲਾਰਾ ਮਿਲਦਾ ਹੈ | ਕੈਬਨਿਟ ਮੰਤਰੀ ਈ.ਟੀ.ਓ. ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਵਾਰਡ ਨੰਬਰ 42 ਤੋਂ ਕੌਂਸਲਰ ਜਗਮੀਤ ਸਿੰਘ ਨੋਨੀ ਅਤੇ ਉਨ੍ਹਾਂ ਦੇ ਵੱਡੇ ਭਰਾ ਅਜੀਤ ਸਿੰਘ ਬੱਬੀ ਆਪਣੇ ਪਿਤਾ ਸਵ: ਪੱਲੂ ਪਹਿਲਵਾਨ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਆਪਣੇ ਇਲਾਕੇ ਦੀ ਦਿਨ ਰਾਤ ਸੇਵਾ ਕਰ ਰਹੇ ਹਨ | ਟੂਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਨਾਤੀ ਕਲੱਬ ਦੀ ਕਿ੍ਕਟ ਟੀਮ ਨੂੰ 25000/- ਨਗਦ ਅਤੇ ਦੂਜੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 15000/- ਨਗਦ ਅਤੇ ਰਨਰ ਟਰਾਫ਼ੀ ਦਿੱਤੀ ਗਈ | ਇਸ ਮੌਕੇ ਇਨਾਮਾਂ ਦੀ ਵੰਡ ਮਿਲਕ ਫੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰ ਗਿੱਲ ਵਿਧਾਇਕ ਕੁਲਵੰਤ ਸਿੰਘ ਸਿੱਧੂ ਕੌਂਸਲਰ ਜਗਮੀਤ ਸਿੰਘ ਨੋਨੀ ਅਤੇ ਅਜੀਤ ਸਿੰਘ ਬੱਬੀ ਨੇ ਕੀਤੀ | ਟੂਰਨਾਮੈਂਟ ਵਿਚ ਬਾਕੀ ਦੀਆਂ ਸ਼ਾਮਿਲ ਹੋਈਆਂ ਟੀਮਾਂ ਅਤੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਉਕਤ ਆਗੂਆਂ ਤੋਂ ਇਲਾਵਾ ਹਰਸ਼ਿੰਦਰ ਸਿੰਘ, ਭੁਪਿੰਦਰ ਸਿੰਘ, ਡਾ. ਓਾਕਾਰ ਚੰਦ ਸ਼ਰਮਾ, ਜਰਨੈਲ ਸਿੰਘ, ਬਹਾਦਰ ਸਿੰਘ, ਲੱਕੀ ਸੋਹਲ, ਸੁਰਿੰਦਰ ਜੱਬਲ, ਅਵਤਾਰ ਸਿੰਘ ਕੰਡਾ, ਡਾ. ਭਾਰਤ ਪੁੰਜ, ਕੁਲਵਿੰਦਰ ਸਿੰਘ, ਰਜੇਸ਼ ਸੋਨੀ, ਵਿਪਨ ਕੁਮਾਰ, ਬਲਵਿੰਦਰ ਹਾਂਡਾ, ਬਲਵੀਰ ਸਿੰਘ, ਰਾਕੇਸ਼ ਕੁਮਾਰ ਬਾਵਾ, ਸਰਬਜੀਤ ਸਿੰਘ, ਸ਼ੇਖਰ, ਸੁਖਵਿੰਦਰ ਮਨੀ, ਜਤਿੰਦਰ ਹੈਨਰੀ, ਜੋਗਿੰਦਰ ਸਿੰਘ, ਅਮਿਤ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ |

ਪਿਛਲੀ ਖ਼ਬਰ ਦੀਦਾਰ ਹਾਰਟਬੀਟ ਡਾਇਗਨੌਸਟਿਕਸ ਵਿਖੇ 'ਰਾਸ਼ਟਰੀ ਬਾਲੜੀ ਦਿਵਸ' ਮਨਾਇਆ <br/> ਅਗਲੀ ਖ਼ਬਰ ਸ਼ਿਮਲਾਪੁਰੀ ਵਿਚ ਗੁੰਡਾਗਰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।