16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਲਕਸ਼ੇ ਸ਼ਰਮਾ ਨੇ ਵਿਜੈਵਾੜਾ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਬੈਡਮਿੰਟਨ ਟੂਰਨਾਮੈਂਟ ਵਿਚ ਤਗਮਾ ਕੀਤਾ ਹਾਸਿਲ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਜਸਵਿੰਦਰ ਸਿੰਘ)- ਮਹਾਂਨਗਰ ਦੇ ਖਿਡਾਰੀ ਲਕਸ਼ੇ ਸ਼ਰਮਾ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦਿਆਂ ਪੂਰੇ ਟੂਰਨਾਮੈਂਟ ਦੌਰਾਨ ਟੀਮ ਦੇ ਪਹਿਲੇ ਸਿੰਗਲਜ਼ ਖਿਡਾਰੀ ਵਜੋਂ ਅਹਿਮ ਭੂਮਿਕਾ ਨਿਭਾਈ | ਚੰਡੀਗੜ੍ਹ ਯੂਨੀਵਰਸਿਟੀ ਨੇ ਕਵਾਰਟਰ ਫਾਈਨਲ ਵਿਚ ਚਿਤਕਾਰਾ ਯੂਨੀਵਰਸਿਟੀ ਨੂੰ 3-1 ਨਾਲ ਹਰਾਕੇ ਆਪਣੇ ਸਫਰ ਦੀ ਸ਼ੁਰੂਆਤ ਕੀਤੀ | ਇਸ ਤੋਂ ਬਾਅਦ ਸੈਮੀਫਾਈਨਲ ਵਿਚ ਯੂਨੀਵਰਸਿਟੀ ਆਫ ਕੈਲਿਕਟ ਖਿਲਾਫ਼ ਰੋਮਾਂਚਕ ਮੁਕਾਬਲੇ ਵਿਚ 3-2 ਨਾਲ ਜਿੱਤ ਦਰਜ ਕੀਤੀ | ਫਾਈਨਲ ਵਿਚ ਟੀਮ ਦਾ ਸਾਹਮਣਾ ਜੈਨ ਯੂਨੀਵਰਸਿਟੀ ਨਾਲ ਹੋਇਆ, ਜਿੱਥੇ 0-3 ਨਾਲ ਹਾਰ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਉਪ-ਵਿਜੇਤਾ ਰਹੀ ਅਤੇ ਚਾਂਦੀ ਤਮਗਾ ਜਿੱਤਿਆ | ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਵਿਚ ਲਕਸ਼ੇ ਸ਼ਰਮਾ, ਮਨਰਾਜ ਸਿੰਘ, ਸਿਖਰ ਰਲਹਾਨ, ਭਾਬਾ ਚਾਬਰਾ, ਸੂਰਜ ਗੋਇਲਾ, ਦਿਵਿਆਮ ਅਤੇ ਮਯੰਕ ਰਾਣਾ ਸ਼ਾਮਿਲ ਸਨ | ਇਹ ਉਪਲਬਧੀ ਲਕਸ਼ੇ ਸ਼ਰਮਾ ਲਈ ਆਲ ਇੰਡੀਆ ਇੰਟਰ-ਯੂਨੀਵਰਸਿਟੀ ਪੱਧਰ 'ਤੇ ਲਗਾਤਾਰ ਦੂਜਾ ਤਮਗਾ ਹੈ | ਇਸ ਵੇਲੇ ਉਹ ਪੁਰਸ਼ ਸਿੰਗਲਜ਼ ਵਿੱਚ ਭਾਰਤ ਦਾ ਨੰਬਰ 4 ਖਿਡਾਰੀ ਹੈ ਅਤੇ ਉਸ ਦੀ ਹੁਣ ਤੱਕ ਦੀ ਸਰਵੋਤਮ ਵਿਸ਼ਵ ਰੈਂਕਿੰਗ 112 ਰਹੀ ਹੈ | ਲਕਸ਼ੇ ਸ਼ਰਮਾ ਲੁਧਿਆਣਾ ਵਿਚ ਆਪਣੇ ਪਿਤਾ ਮੰਗਤ ਰਾਏ ਸ਼ਰਮਾ, ਜੋ ਕਿ ਐਨਆਈਐਸ ਰਾਸ਼ਟਰੀ ਕੋਚ ਹਨ, ਦੀ ਦੇਖ-ਰੇਖ ਅਤੇ ਮਾਰਗਦਰਸ਼ਨ ਹੇਠ ਅਭਿਆਸ ਕਰ ਰਿਹਾ ਹੈ | ਕੋਚ ਮੰਗਤ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਲਕਸ਼ੇ ਸ਼ਰਮਾ ਲੁਧਿਆਣਾ ਦਾ ਪਹਿਲਾ ਬੈਡਮਿੰਟਨ ਖਿਡਾਰੀ ਹੈ ਜਿਸ ਨੇ ਬਿਨ੍ਹਾਂ ਕਿਸੇ ਬਾਹਰੀ ਵਿੱਤੀ ਸਹਾਇਤਾ ਜਾਂ ਸਪਾਂਸਰਸ਼ਿਪ ਦੇ ਇਸ ਉੱਚ ਪੱਧਰ ਤੱਕ ਪਹੁੰਚ ਹਾਸਲ ਕੀਤੀ ਹੈ | ਨੀਰਜ ਮਹਾਜਨ ਅਤੇ ਰਵੀ ਮਹਾਜਨ, ਡਾਇਰੈਕਟਰ, ਮੁਸਕਾਨ ਪਾਵਰ ਇੰਫ੍ਰਾਸਟਰਕਚਰ ਲਿਮਿਟਡ, ਨੇ ਉਸ ਨੂੰ ਉਸ ਦੀ ਕਾਮਯਾਬੀ ਲਈ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਬਹਿਰੀਨ ਵਿਸ਼ਵ ਚੈਂਪੀਅਨਸ਼ਿਪ-2026 ਖੇਡਣ ਲਈ ਪੈਰਾ ਬੈਡਮਿੰਟਨ ਖਿਡਾਰਨ ਸ਼ਬਾਨਾ ਦੀ ਪੂਰੀ ਤਿਆਰੀ–ਡਿਪਟੀ ਕਮਿਸ਼ਨਰ ਹਿਮਾਂ... ਅਗਲੀ ਖ਼ਬਰ ਸ਼ਹੀਦ ਮੇਜਰ ਭੁਪਿੰਦਰ ਸਿੰਘ ਦੀ ਯਾਦਗਾਰ ਜਲਦੀ ਹੀ ਭਾਰਤ ਨਗਰ ਚੌਕ 'ਚ ਆਵੇਗੀ ਵਾਪਸ-ਮੇਅਰ ਪਿੰ੍ਰਸੀਪਲ ਇੰਦਰਜੀਤ ਕੌਰ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।