16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸ਼ਹੀਦ ਮੇਜਰ ਭੁਪਿੰਦਰ ਸਿੰਘ ਦੀ ਯਾਦਗਾਰ ਜਲਦੀ ਹੀ ਭਾਰਤ ਨਗਰ ਚੌਕ 'ਚ ਆਵੇਗੀ ਵਾਪਸ-ਮੇਅਰ ਪਿੰ੍ਰਸੀਪਲ ਇੰਦਰਜੀਤ ਕੌਰ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਭੁਪਿੰਦਰ ਸਿੰਘ ਬੈਂਸ)-1965 ਦੇ ਯੁੱਧ ਦੇ ਨਾਇਕ - ਸ਼ਹੀਦ ਮੇਜਰ ਭੁਪਿੰਦਰ ਸਿੰਘ (ਮਹਾਂਵੀਰ ਚੱਕਰ ਪੁਰਸਕਾਰ ਜੇਤੂ) ਨੂੰ ਯਾਦ ਕਰਦੇ ਹੋਏ, ਸ਼ਹੀਦ ਦੀ ਯਾਦਗਾਰ (ਮੂਰਤੀ ਅਤੇ ਪੈਟਨ ਟੈਂਕ) ਜਲਦੀ ਹੀ ਭਾਰਤ ਨਗਰ ਚੌਕ ਵਿਖੇ ਮੁੜ ਸਥਾਪਿਤ ਕੀਤੇ ਜਾਣਗੇ | ਇਹ ਦੱਸਦੇ ਹੋਏ ਕਿ ਅਧਿਕਾਰੀਆਂ ਦੁਆਰਾ ਯਾਦਗਾਰ ਨੂੰ ਰੋਜ਼ ਗਾਰਡਨ ਦੇ ਬਾਹਰੋਂ ਚੁੱਕ ਕੇ ਭਾਰਤ ਨਗਰ ਚੌਕ ਵਿਚ ਤਬਦੀਲ ਕਰਨ ਲਈ ਅੰਤਿਮ ਪ੍ਰਵਾਨਗੀਆਂ ਦੇ ਦਿੱਤੀਆਂ ਗਈਆਂ ਹਨ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਵੀਰਵਾਰ ਨੂੰ ਭਾਰਤ ਨਗਰ ਚੌਕ ਵਾਲੀ ਜਗ੍ਹਾ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ | ਜ਼ੋਨਲ ਕਮਿਸ਼ਨਰ ਜਸਦੇਵ ਸੇਖੋਂ, ਕਰਨਲ ਹਰੀਸ਼, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ, ਕਾਰਜਕਾਰੀ ਇੰਜੀਨੀਅਰ ਬਲਵਿੰਦਰ ਸਿੰਘ ਸਮੇਤ ਹੋਰ ਅਧਿਕਾਰੀਆਂ ਨੇ ਵੀ ਜਗ੍ਹਾ ਦਾ ਨਿਰੀਖਣ ਕੀਤਾ | ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ | ਸ਼ਹੀਦ ਮੇਜਰ ਭੁਪਿੰਦਰ ਸਿੰਘ ਦੀ ਯਾਦਗਾਰ ਨੂੰ ਭਾਰਤ ਨਗਰ ਚੌਕ ਵਿਚ ਵਾਪਸ ਲਿਆਉਣਾ ਸ਼ਹੀਦ ਨੂੰ ਸ਼ਰਧਾਂਜਲੀ ਹੋਵੇਗੀ | ਮੇਜਰ ਭੁਪਿੰਦਰ ਸਿੰਘ ਲੁਧਿਆਣਾ ਦੇ ਹਰਨਾਮਪੁਰਾ ਪਿੰਡ ਦੇ ਰਹਿਣ ਵਾਲੇ ਸਨ | 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਮਿਸਾਲੀ ਬਹਾਦਰੀ, ਅਗਵਾਈ ਅਤੇ ਡਿਊਟੀ ਪ੍ਰਤੀ ਸਮਰਪਣ ਦਾ ਪ੍ਰਦਰਸ਼ਨ ਕਰਨ ਲਈ, ਮੇਜਰ ਭੁਪਿੰਦਰ ਸਿੰਘ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ | ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਸਾਰੇ ਪ੍ਰਮੁੱਖ ਜੰਕਸ਼ਨਾਂ ਦੇ ਸੁੰਦਰੀਕਰਨ ਲਈ ਕੰਮ ਕਰ ਰਹੀ ਹੈ | ਜੰਗੀ ਨਾਇਕ - ਸ਼ਹੀਦ ਮੇਜਰ ਭੁਪਿੰਦਰ ਸਿੰਘ ਦੀ ਯਾਦਗਾਰ ਭਾਰਤ ਨਗਰ ਚੌਕ ਦੇ ਕੇਂਦਰ ਵਿਚ ਸਥਾਪਿਤ ਕੀਤੀ ਜਾਵੇਗੀ ਅਤੇ ਨਗਰ ਨਿਗਮ ਦੇ ਸਬੰਧਤ ਅਧਿਕਾਰੀਆਂ ਨੂੰ ਯਾਦਗਾਰ ਦੀ ਸਥਾਪਨਾ ਤੋਂ ਪਹਿਲਾਂ ਕੀਤੇ ਜਾਣ ਵਾਲੇ ਸਿਵਲ ਕੰਮਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਮੇਅਰ ਇੰਦਰਜੀਤ ਕੌਰ ਨੇ ਅੱਗੇ ਕਿਹਾ ਕਿ ਯਾਦਗਾਰ ਨੂੰ ਇਕ-ਦੋ ਮਹੀਨੇ ਦੇ ਅੰਦਰ ਕੰਮ ਪੂਰਾ ਕਰਨ ਤੋਂ ਬਾਅਦ ਰੋਜ਼ ਗਾਰਡਨ ਦੇ ਬਾਹਰੋਂ ਚੁੱਕ ਕੇ ਭਾਰਤ ਨਗਰ ਚੌਕ ਵਿਚ ਸਥਾਪਿਤ ਕਰ ਦਿੱਤਾ ਜਾਵੇਗਾ |

ਪਿਛਲੀ ਖ਼ਬਰ ਲਕਸ਼ੇ ਸ਼ਰਮਾ ਨੇ ਵਿਜੈਵਾੜਾ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਬੈਡਮਿੰਟਨ ਟੂਰਨਾਮੈਂਟ ਵਿਚ ਤਗਮਾ ਕੀਤਾ ਹਾਸਿਲ <br/>... ਅਗਲੀ ਖ਼ਬਰ ਰਣਜੀਤ ਨਗਰ ਦੇ ਸਮੁੱਚੇ ਵਾਸੀਆਂ ਵਲੋਂ ਸਾਲਾਨਾ ਧਾਰਮਿਕ ਸਮਾਗਮ ਕਰਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।