07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੰਜਾਬ ਡਾਇਰ ਐਸੋਸੀਏਸ਼ਨ ਦੇ ਸੀਈਟੀਪੀ ਵਿਚ ਗਣਤੰਤਰ ਦਿਵਸ 'ਤੇ ਸਮਾਗਮ ਕਰਵਾਇਆ <br/>

ਸਮਾਗਮ ਦੌਰਾਨ ਰਾਸ਼ਟਰੀ ਝੰਡਾ ਲਹਿਰਾਉਣ ਮੌਕੇ ਡਾਇਰੈਕਟਰ ਕਮਲ ਦੇਵ ਚੌਹਾਨ, ਡਾਇਰੈਕਟਰ ਜੀ.ਪੀ. ਸਿੰਘ, ਵਿਮਲ ਨਰੰਗ, ਅਵਤਾਰ ਸਿੰਘ, ਬਾਬੂ ਰਾਮ, ਤੇਜਿੰਦਰ, ਪਰਮ, ਮੁਕੇਸ਼ ਤਿ੍ਵੇਣੀ ਅਤੇ ਸੰਜੇ ਰਾਠੌੜ ਤੇ ਹੋਰ | ਅਜੀਤ ਤਸਵੀਰ <br/> 29-01-2026
ਲੁਧਿਆਣਾ, 28 ਜਨਵਰੀ (ਜਤਿੰਦਰ ਭੰਬੀ)-ਪੰਜਾਬ ਡਾਇਰ ਐਸੋਸੀਏਸ਼ਨ ਤਾਜਪੁਰ ਸਥਿਤ 50 ਐਮਐਲਡੀ ਸੀ.ਈ.ਟੀ.ਪੀ. ਪਰਿਸਰ ਵਿੱਚ 76ਵਾਂ ਗਣਤੰਤਰ ਦਿਵਸ ਬੜੀ ਸ਼ਰਧਾ, ਉਤਸ਼ਾਹ ਅਤੇ ਦੇਸ਼ ਭਗਤੀ ਦੇ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ ਤਿਰੰਗਾ ਲਹਿਰਾਇਆ ਗਿਆ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਮਹੱਤਤਾ ਨੂੰ ਯਾਦ ਕੀਤਾ ਗਿਆ | ਸਮਾਗਮ ਦੌਰਾਨ ਡਾਇਰੈਕਟਰ ਕਮਲ ਦੇਵ ਚੌਹਾਨ, ਡਾਇਰੈਕਟਰ ਜੀ.ਪੀ. ਸਿੰਘ, ਵਿਮਲ ਨਰੰਗ, ਅਵਤਾਰ ਸਿੰਘ, ਬਾਬੂ ਰਾਮ, ਤੇਜਿੰਦਰ, ਪਰਮ, ਮੁਕੇਸ਼ ਤਿ੍ਵੇਣੀ ਅਤੇ ਸੰਜੇ ਰਾਠੌੜ ਸਮੇਤ ਸਟਾਫ਼ ਮੈਂਬਰਾਂ ਅਤੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ ਡਾਇਰੈਕਟਰਾਂ ਵੱਲੋਂ ਕਰਮਚਾਰੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਸਮਾਗਮ ਦੌਰਾਨ ਤਿਰੰਗੇ ਨੂੰ ਫੁੱਲਾਂ ਨਾਲ ਸਜਾ ਕੇ ਸਲਾਮੀ ਦਿੱਤੀ ਗਈ | ਇਸ ਮੌਕੇ ਸਾਰੇ ਹਾਜ਼ਰ ਕਰਮਚਾਰੀਆਂ ਨੇ ਦੇਸ਼ ਦੀ ਸੇਵਾ, ਸੰਸਥਾ ਦੀ ਉੱਨਤੀ ਅਤੇ ਸਮਾਜਕ ਜ਼ਿੰਮੇਵਾਰੀਆਂ ਨਿਭਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ |

ਪਿਛਲੀ ਖ਼ਬਰ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਰਜਿਸਟ੍ਰੇਸ਼ਨ 1 ਫਰਵਰੀ ਤੋਂ <br/> ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।