07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮਹਾਂਯੱਗ ਨਾਲ ਨਾ ਸਿਰਫ਼ ਮਨੁੱਖਾਂ ਦਾ, ਸਗੋਂ ਦੁਨੀਆ ਦੇ ਸਾਰੇ ਜੀਵਾਂ ਦਾ ਕਲਿਆਣ ਹੁੰਦਾ ਹੈ-ਨਰੇਸ਼ ਸੋਨੀ <br/>

ਮਾਂ ਬਗਲਾਮੁਖੀ ਧਾਮ, ਪੱਖੋਵਾਲ ਰੋਡ ਵਿਖੇ ਹੋਣ ਵਾਲੇ ਮਹਾਂਯੱਗ ਲਈ ਸ਼੍ਰੀ ਰਾਮ ਸ਼ਰਣਮ ਕਿਚਲੂ ਨਗਰ ਦੇ ਮੁਖੀ ਨਰੇਸ਼ ਸੋਨੀ ਨੂੰ ਸੱਦਾ ਦਿੰਦੇ ਹੋਏ ਮਹੰਤ ਪ੍ਰਵੀਨ ਚÏਧਰੀ ਅਤੇ ਹੋਰ ਵਲੰਟੀਅਰ | ਨਾਲ ਦੀ ਤਸਵੀਰ 'ਚ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਸੱਦਾ ਪ੍ਰਾਪਤ ਕਰਦੇ ਹੋਏ | ਅਜੀਤ ਤਸਵੀਰਾਂ <br/> 29-01-2026
ਲੁਧਿਆਣਾ, 28 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਯੱਗ ਬ੍ਰਹਿਮੰਡ ਵਿਚ ਇਕ ਸਦੀਵੀ ਅਤੇ ਮਹਾਨ ਰਸਮ ਹੈ¢ ਮਹਾਂਯੱਗ ਕਰਨ ਨਾਲ ਨਾ ਸਿਰਫ਼ ਮਨੁੱਖਾਂ ਦਾ ਹੀ ਨਹੀਂ, ਸਗੋਂ ਦੁਨੀਆ ਦੇ ਸਾਰੇ ਜੀਵਾਂ ਦਾ ਕਲਿਆਣ ਹੁੰਦਾ ਹੈ ਅਤੇ ਜਿਸ ਸਥਾਨ 'ਤੇ ਨਿਯਮਿਤ ਤੌਰ 'ਤੇ ਯੱਗ ਕੀਤਾ ਜਾਂਦਾ ਹੈ, ਉਥੇ ਦੇਵੀ-ਦੇਵਤਿਆਂ ਦਾ ਵਾਸਾ ਰਹਿੰਦਾ ਹੈ¢ ਮਹਾਂਯੱਗ ਸਥਾਨ ਦੀ ਪਰਿਕਰਮਾ ਕਰਨ ਨਾਲ ਤੀਰਥ ਯਾਤਰਾ ਦਾ ਫਲ ਮਿਲਦਾ ਹੈ¢ ਉਪਰੋਕਤ ਪ੍ਰਗਟਾਵਾ ਸ਼੍ਰੀ ਰਾਮ ਸ਼ਰਣਮ ਕਿਚਲੂ ਨਗਰ ਦੇ ਮੁਖੀ ਨਰੇਸ਼ ਸੋਨੀ ਨੇ ਮਹੰਤ ਪ੍ਰਵੀਨ ਚÏਧਰੀ ਅਤੇ ਹੋਰ ਵਲੰਟੀਅਰਾਂ ਵਲੋਂ 11 ਤੋਂ 21 ਫਰਵਰੀ, 2026 ਤੱਕ ਮਾਂ ਬਗਲਾਮੁਖੀ ਧਾਮ, ਪੱਖੋਵਾਲ ਰੋਡ ਵਿਖੇ ਹੋਣ ਵਾਲੇ ਮਹਾਂਯੱਗ ਲਈ ਸੱਦਾ ਸਵੀਕਾਰ ਕਰਦੇ ਹੋਏ ਕੀਤਾ¢ ਇਸ ਤੋਂ ਇਲਾਵਾ, ਧਾਮ ਪ੍ਰਮੁੱਖ ਮਹੰਤ ਪ੍ਰਵੀਨ ਚÏਧਰੀ, ਵਲੰਟੀਅਰ ਕਰਨ ਸ਼ਾਂਡੀਲਿਆ, ਮੋਹਿਤ ਸੂਦ, ਰਾਣਾ ਰਣਜੀਤ ਸਿੰਘ ਨੇ ਵਿਧਾਨ ਸਭਾ ਵਿਚ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਏ.ਆਈ.ਜੀ. ਗੁਰਸੇਵਕ ਸਿੰਘ ਬਰਾੜ ਦੇ ਨਾਲ-ਨਾਲ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੂੰ ਅਖੰਡ ਮਹਾਂਯੱਗ ਲਈ ਸੱਦਾ ਦਿੱਤਾ¢ ਪ੍ਰਤਾਪ ਸਿੰਘ ਬਾਜਵਾ ਨੇ ਅਖੰਡ ਯੱਗ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਖੰਡ ਮਹਾਂਯੱਗ ਦੇਸ਼ ਦੀ ਖ਼ੁਸ਼ੀ, ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਫਲਦਾਇਕ ਹੋਵੇਗਾ¢ ਮਹੰਤ ਪ੍ਰਵੀਨ ਚÏਧਰੀ ਨੇ ਦੱਸਿਆ ਕਿ ਇਹ ਮਹਾਂਯੱਗ ਵਿਸ਼ਵ ਭਲਾਈ ਲਈ ਪ੍ਰਾਰਥਨਾ ਕਰਨ ਲਈ ਕਰਵਾਇਆ ਜਾ ਰਿਹਾ ਹੈ ¢ ਧਾਮ ਸੇਵਕ ਮਨਜੀਤ ਛੱਤਵਾਲ, ਕਰਨ ਸ਼ਾਂਡਿਲਿਆ, ਮੋਹਿਤ ਸੂਦ ਅਤੇ ਰਾਣਾ ਰਣਜੀਤ ਸਿੰਘ ਨੇ ਦੱਸਿਆ ਕਿ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ ਹੇਠ ਆਯੋਜਿਤ ਇਸ ਮਹਾਂਕੁੰਭ ਵਿਚ ਸਾਰੇ ਸ਼ਹਿਰ ਵਾਸੀਆਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ¢ 243 ਘੰਟੇ ਚੱਲਣ ਵਾਲੇ ਇਸ ਅਖੰਡ ਮਹਾਂਯੱਗ ਦÏਰਾਨ ਦੇਸ਼ ਭਰ ਦੇ ਪ੍ਰਸਿੱਧ ਭਜਨ ਗਾਇਕ ਮਾਂ ਬਗਲਾਮੁਖੀ ਦਾ ਗੁਣਗਾਨ ਕਰਨਗੇ ¢ ਉਨ੍ਹਾਂ ਅੱਗੇ ਕਿਹਾ ਕਿ ਸਕੂਲੀ ਬੱਚੇ ਵੀ ਅਖੰਡ ਮਹਾਂਯੱਗ ਵਿਚ ਭੇਟ ਚੜ੍ਹਾ ਕੇ ਮਾਂ ਬਗਲਾਮੁਖੀ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ¢

ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ <br/> ਅਗਲੀ ਖ਼ਬਰ ਕਾਲਜ ਦੇ ਪੁਰਾਣੇ ਪਿ੍ੰਸੀਪਲਾਂ ਨੇ ਕੁਲ ਭੂਸ਼ਨ ਦੇ ਧਰਨੇ ਨੂੰ ਦਿੱਤਾ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।