ਲਾਡੋਵਾਲ, 22 ਜਨਵਰੀ (ਬਲਬੀਰ ਸਿੰਘ ਰਾਣਾ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਧਰਮਸ਼ਾਲਾ ਪਿੰਡ ਕਪੂਰ ਸਿੰਘ ਵਾਲਾ ਪੱਤੀ ਸ਼ੋਅਲੇ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਜਾਵੇਗਾ | ਇਸ ਸਬੰਧ ਵਿਚ ਪ੍ਰਭਾਤ ਫੇਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ ਪਵਾਰ ਨੇ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਲਈ ਦਾਨੀ ਸੱਜਣ ਬਸ਼ਿੰਦਰ ਸਿੰਘ ਬਿੱਟੂ, ਮੋਹਣ ਸਿੰਘ (ਯੂ.ਕੇ.) ਅਤੇ ਬੀਬੀ ਜਸਵੀਰ ਕੌਰ ਜੀਤੀ ਵਲੋਂ ਤਖਤਪੋਸ਼, ਬੈਂਚ, ਛੋਟੇ ਮੇਜ਼, ਸ਼ੀਸ਼ੇ ਵਾਲੀ ਜੋਤ ਬੋਕਸ ਦੀ ਸੇਵਾ ਕੀਤੀ ਗਈ ਹੈ | ਇਸ ਮੌਕੇ ਨਗਰ ਨਿਵਾਸੀਆਂ ਵਲੋਂ ਮੋਹਣ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਰਮਜੀਤ ਕੌਰ, ਨਿਰਮਲ ਕੌਰ, ਹਰਜਿੰਦਰ ਸਿੰਘ, ਹਰਨੇਕ ਸਿੰਘ, ਤੇਜਾ ਸਿੰਘ, ਸੁਰਿੰਦਰ ਸਿੰਘ ਅਤੇ ਸ਼ਿੰਦਾ ਸਿੰਘ ਆਦਿ ਵੀ ਹਾਜ਼ਰ ਸਨ |