ਢੰਡਾਰੀ ਕਲਾਂ/ ਲੁਧਿਆਣਾ, 22 ਜਨਵਰੀ (ਜਸਵੀਰ ਸਿੰਘ ਬੰਗਾ)-ਢੰਡਾਰੀ ਖੁਰਦ ਵਾਰਡ ਨੰਬਰ 25 ਅਧੀਨ ਆਉਂਦੇ ਇਲਾਕੇ ਜਗਦੀਸ਼ ਕਲੋਨੀ ਵਾਸੀਆਂ ਨੂੰ ਬਿਜਲੀ ਦੀ ਸਮੱਸਿਆ ਦਾ ਪਿਛਲੇ ਲੰਮੇ ਸਮੇਂ ਤੋਂ ਸਾਹਮਣਾ ਕਰਨਾ ਪੈ ਰਿਹਾ ਸੀ, ਕਿਉਂਕਿ ਇਸ ਇਲਾਕੇ ਵਿਚ ਲੱਗਾ ਟਰਾਂਸਫਾਰਮਰ ਜ਼ਿਆਦਾ ਲੋਡ ਚੁੱਕਣ ਵਿਚ ਅਸਮਰਥ ਸੀ | ਜਗਦੀਸ਼ ਕਲੋਨੀ ਵਾਸੀਆਂ ਨੇ ਇਹ ਮਾਮਲਾ ਕੌਂਸਲਰ ਸੁਖਜਿੰਦਰ ਕੌਰ ਅਤੇ ਸਮਾਜ ਸੇਵਕ ਕਮਲਜੀਤ ਸਿੰਘ ਬੋਪਰਾਏ ਦੇ ਧਿਆਨ ਵਿਚ ਲਿਆਂਦਾ | ਬੋਪਰਾਏ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੁਰੰਤ ਪਾਵਰਕਾਮ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਜਗਦੀਸ਼ ਕਲੋਨੀ 'ਚ 500 ਕੇਵੀ ਦਾ ਨਵਾਂ ਟਰਾਂਸਫਾਰਮਰ ਲਗਾ ਦਿੱਤਾ | ਬੋਪਰਾਏ ਨੇ ਦੱਸਿਆ ਕਿ ਟਰਾਂਸਫਾਰਮਰ ਪੁਰਾਣਾ ਹੋਣ ਕਾਰਨ ਲੋਡ ਚੁੱਕਣ ਵਿਚ ਅਸਮਰਥ ਸੀ, ਜਿਸ ਕਾਰਨ ਲੋਕਾਂ ਨੂੰ ਬਿਜਲੀ ਦੀ ਸਮੱਸਿਆ ਦਾ ਸਾਹਮਣਾ ਕਰਨੇ ਪੈ ਰਿਹਾ ਸੀ | ਉਨ੍ਹਾ ਦੱਸਿਆ ਕਿ ਹੁਣ ਇਲਾਕੇ ਵਿਚ ਨਵਾਂ ਟਰਾਂਸਫਾਰਮਰ ਲਗਵਾ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਪੇਸ਼ ਆ ਰਹੀ ਬਿਜਲੀ ਦੀ ਵੱਡੀ ਸਮੱਸਿਆ ਤੋਂ ਨਿਜਾਤ ਮਿਲੇਗੀ | ਜਗਦੀਸ਼ ਕਲੋਨੀ ਵਾਸੀਆਂ ਨੇ ਕੌਂਸਲਰ ਸੁਖਜਿੰਦਰ ਕੌਰ ਅਤੇ ਸਮਾਜ ਸੇਵਕ ਕਮਲਜੀਤ ਸਿੰਘ ਦਾ ਧੰਨਵਾਦ ਕੀਤਾ | ਬੋਪਰਾਏ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜੀ ਵੀ ਸਮੱਸਿਆ ਉਨ੍ਹਾਂ ਨੂੰ ਪੇਸ਼ ਆਉਂਦੀ ਹੈ, ਤੁਰੰਤ ਉਨ੍ਹਾਂ ਦੇ ਧਿਆਨ ਵਿਚ ਲਿਆਂਦੀ ਜਾਵੇ, ਜਿਸਦਾ ਤੁਰੰਤ ਹੱਲ ਕਰਵਾਇਆ ਜਾਵੇਗਾ ਅਤੇ ਵਾਰਡ ਵਾਸੀਆਂ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ |