30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸ਼ਬ-ਏ-ਬਰਾਤ 3 ਫਰਵਰੀ ਨੂੰ -ਸ਼ਾਹੀ ਇਮਾਮ

ਅਜੀਤ ਡੈਸਕ 23-01-2026
ਲੁਧਿਆਣਾ, 22 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਲੁਧਿਆਣਾ ਤੋਂ ਰੁਅਤ-ਏ-ਹਿਲਾਲ ਕਮੇਟੀ ਪੰਜਾਬ (ਚੰਨ ਵੇਖਣ ਵਾਲੀ ਕਮੇਟੀ) ਦੇ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮÏਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਐਲਾਨ ਕੀਤਾ ਕਿ ਸ਼ਬ-ਏ-ਬਰਾਤ ਦਾ ਪਵਿੱਤਰ ਤਿਉਹਾਰ 3 ਫਰਵਰੀ ਦਾ ਦਿਨ ਗੁਜ਼ਾਰ ਕੇ ਆਉਣ ਵਾਲੀ ਰਾਤ ਨੂੰ ਮਨਾਇਆ ਜਾਏਗਾ¢ ਸ਼ਾਹੀ ਇਮਾਮ ਪੰਜਾਬ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਸ਼ਬ-ਏ-ਬਰਾਤ ਦੀ ਰਾਤ ਨੂੰ ਅੱਲਾਹ ਤੋਂ ਮੰਗੀਆਂ ਜਾਣ ਵਾਲੀਆਂ ਸਾਰੀਆਂ ਦੁਆਵਾਂ ਕਬੂਲ ਹੁੰਦੀਆਂ ਹਨ¢ ਉਨ੍ਹਾਂ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ ਸ਼ਬ-ਏ-ਬਰਾਤ ਦੀ ਰਾਤ ਪੂਰੀ ਇਨਸਾਨੀਅਤ ਦੀ ਭਲਾਈ ਲਈ ਖ਼ਾਸ ਦੁਆਵਾਂ ਮੰਗਣ ¢ ਸ਼ਾਹੀ ਇਮਾਮ ਨੇ ਸ਼ਬ-ਏ-ਬਰਾਤ ਦੀ ਰਾਤ ਦੀ ਮਹੱਤਤਾ ਦੇ ਬਾਰੇ ਦੱਸਿਆ ਕਿ ਸ਼ਬ-ਏ-ਬਰਾਤ ਦੀ ਰਾਤ ਬੜੀ ਬਰਕਤਾਂ ਅਤੇ ਰਹਿਮਤਾਂ ਵਾਲੀ ਰਾਤ ਹੈ¢ ਇਸ ਰਾਤ ਅੱਲਾਹ ਪਾਕ ਸੱਤਵੇਂ ਆਸਮਾਨ 'ਤੇ ਤਸ਼ਰੀਫ਼ ਲੈ ਆਉਂਦੇ ਹਨ ਅਤੇ ਸਾਰੀ ਰਾਤ ਇਹ ਐਲਾਨ ਕੀਤਾ ਜਾਂਦਾ ਹੈ ਕਿ, ਹੈ ਕੋਈ ਜਿਹੜਾ ਮੇਰੇ ਤੋਂ ਆਪਣੇ ਲਈ ਰਿਜ਼ਕ ਮੰਗੇ, ਆਪਣੇ ਮਾਂ-ਬਾਪ ਦੇ ਲਈ ਆਪਣੀ ਅÏਲਾਦ ਦੇ ਲਈ ਅਤੇ ਜਿਸ ਨੰੂ ਜਿਸ ਚੀਜ਼ ਦੀ ਜ਼ਰੂਰਤ ਹੈ, ਉਹ ਵੀ ਅੱਜ ਦੀ ਰਾਤ ਮੇਰੇ ਤੋਂ ਮੰਗ ਲਵੇ, ਮੈਂ (ਅੱਲਾਹ) ਉਸ ਨੰੂ ਦੇ ਦੇਵਾਂਗਾ | ਸ਼ਾਹੀ ਇਮਾਮ ਨੇ ਕਿਹਾ ਕਿ ਸ਼ਬ-ਏ-ਬਰਾਤ ਦੇ ਦਿਨ ਸਾਨੂੰ ਦਿਲ ਖ਼ੋਲ ਕੇ ਗ਼ਰੀਬਾਂ ਦੀ ਮਦਦ ਕਰਨੀ ਚਾਹੀਦੀ, ਯਤੀਮਾਂ ਨੂੰ ਚੰਗਾ ਖਾਣਾ ਖਿਲਾਉਣਾ ਚਾਹੀਦਾ ਹੈ ਅਤੇ ਜ਼ਰੂਰਤਮੰਦ ਵਿਅਕਤੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਦਾ ਯਤਨ ਕਰਨਾ ਚਾਹੀਦਾ ਹੈ¢

ਪਿਛਲੀ ਖ਼ਬਰ ਐਨ.ਸੀ.ਸੀ., ਲੁਧਿਆਣਾ ਦੀ 3 ਪੰਜਾਬ ਬਟਾਲੀਅਨ (ਲੜਕੀਆਂ) ਵਲੋਂ ਸਿੱਖਿਆ ਸੰਸਥਾਵਾਂ 'ਚ ਵਿਸ਼ਵ ਵੋਟਰ ਦਿਵਸ ਮਨਾਇਆ <br/... ਅਗਲੀ ਖ਼ਬਰ ਪਿੰਡ ਖਹਿਰਾ ਬੇਟ ਵਾਸੀਆਂ ਨੇ ਸਤਲੁਜ ਦਰਿਆ 'ਚ ਕੀਤੀ ਜਾ ਰਹੀ ਮਾਈਨਿੰਗ ਨੂੰ ਜ਼ਬਰੀ ਬੰਦ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।