ਹੰਬੜਾਂ, 22 ਜਨਵਰੀ (ਮੇਜਰ ਹੰਬੜਾਂ)-ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਣਕੇ 'ਚ ਸਵੇਰ ਸਮੇਂ ਬੱਚਿਆਂ ਦੀਆਂ ਦੋ ਸਕੂਲੀ ਬੱਸਾਂ ਜਦੋਂ ਸਕੂਲ ਜਾ ਰਹੀਆਂ ਸਨ ਤਾਂ ਉਨ੍ਹਾਂ ਦੀ ਆਹਮੋ-ਸਾਹਮਣੇ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਦੋਵੇਂ ਬੱਸਾਂ ਦੇ ਡਰਾਇਵਰ ਗੰਭੀਰ ਜ਼ਖ਼ਮੀ ਹੋ ਗਏ ਤੇ ਮੌਕੇ 'ਤੇ ਪੁੱਜੇ ਲੋਕਾਂ ਨੇ ਜਿੰਨ੍ਹਾਂ ਵਿਚ ਸਾਬਕਾ ਸਰਪੰਚ ਗੁਰਬੰਤ ਸਿੰਘ ਬੌਬੀ ਕੋਟਲੀ ਮੌਜੂਦ ਸਨ, ਵਲੋਂ ਜਿੱਥੇ ਚੱਕ ਕਲਾਂ ਸਕੂਲ ਦੇ ਬੱਚਿਆਂ ਨੂੰ ਬੱਸਾਂ 'ਚੋਂ ਬਾਹਰ ਕੱਢਿਆ, ਉੱਥੇ ਉਨ੍ਹਾਂ ਤੁਰੰਤ ਦੋਵੇਂ ਬੱਸਾਂ ਦੇ ਡਰਾਇਵਰਾਂ ਨੂੰ ਪ੍ਰੀਤ ਨਰਸਿੰਗ ਹੋਮ ਹੰਬੜਾਂ 'ਚ ਦਾਖ਼ਲ ਕਰਵਾਇਆ | ਲੋਕਾਂ ਦੇ ਦੱਸਣ ਮੁਤਾਬਿਕ ਇਕ ਸਕੂਲ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਦੇ ਬੱਚੇ ਸਨ ਤੇ ਦੂਸਰੀ ਬੱਸ ਅਕਾਲ ਅਕੈਡਮੀ ਦੀ ਬੱਚਿਆਂ ਵਾਲੀ ਬੱਸ ਸੀ ਜੋ ਅਜੇ ਬੱਚੇ ਇਕੱਠੇ ਕਰਨ ਲਈ ਜਾ ਰਹੀ ਸੀ ਤੇ ਦੋਵੇਂ ਬੱਸਾਂ ਦੀ ਆਪਸ ਵਿਚ ਸਿੱਧੀ ਟੱਕਰ ਹੋ ਗਈ, ਦੋਵੇਂ ਬੱਸਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ, ਪਰ ਬੱਚਿਆਂ ਦਾ ਵਾਲ-ਵਾਲ ਬਚਾਅ ਹੋ ਗਿਆ | ਇਹ ਦੋਵੇਂ ਬੱਸਾਂ ਪਿੰਡ ਰਾਣਕੇ ਵਾਸੀ ਦੀਆਂ ਨਿੱਜੀ ਬੱਸਾਂ ਹਨ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਅਤੇ ਅਕਾਲ ਅਕੈਡਮੀ ਵਿਚ ਲਗਾਈਆਂ ਹੋਈਆਂ ਹਨ |