ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿਖੇ ਹਿੰਦੀ ਭਾਸ਼ਣ ਪ੍ਰਤੀਯੋਗਤਾ ਕਾਰਵਾਈ ਗਈ, ਜਿਸ ਵਿਚ ਜਮਾਤ 6ਵੀਂ ਤੋਂ 8ਵੀਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਪ੍ਰਤੀਯੋਗਤਾ ਦੀ ਅਗਵਾਈ ਸਕੂਲ ਪਿ੍ੰਸੀਪਲ ਗੁਰਮੰਤ ਕੌਰ ਗਿੱਲ ਵਲੋਂ ਕੀਤੀ ਗਈ, ਜਿਸ ਵਿਚ ਵਿਦਿਆਰਥੀਆਂ ਵਲੋਂ ਹਿੰਦੀ 'ਚ ਭਾਸ਼ਣ ਦਿੱਤੇ ਗਏ | ਇਸ ਮੌਕੇ ਮੁੱਖ ਮਹਿਮਾਨ ਵਜੋਂ ਯੂਨੀਅਨ ਬੈਂਕ ਆਫ਼ ਇੰਡੀਆ ਦੇ ਹਿੰਦੀ ਸ਼ਾਖਾ ਦੇ ਪ੍ਰਮੁੱਖ ਅਮਿਤ ਕੁਮਾਰ ਸ਼ਾਮਿਲ ਹੋਏ | ਇਸ ਮੌਕੇ ਮੁੱਖ ਮਹਿਮਾਨ ਅਮਿਤ ਕੁਮਾਰ ਤੇ ਸਕੂਲ ਪਿ੍ੰਸੀਪਲ ਗੁਰਮੰਤ ਕੌਰ ਗਿੱਲ ਵਲੋਂ ਜੇਤੂ ਵਿਦਿਆਰਥੀਆਂ ਨੰੂ ਇਨਾਮ ਵੀ ਦਿੱਤੇ ਗਏ |