ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ, ਨਗਰ ਨਿਗਮ ਦੇ ਤਬਾਦਲੇ ਤੋਂ ਬਾਅਦ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ਹੈ | ਉਨ੍ਹਾਂ ਕਿਹਾ ਕਿ ਡੇਚਲਵਾਲ ਦੀ ਅਗਵਾਈ ਹੇਠ ਨਗਰ ਨਿਗਮ ਵਲੋਂ ਜ਼ਮੀਨੀ ਪੱਧਰ 'ਤੇ ਅਜਿਹੇ ਕਦਮ ਚੁੱਕੇ ਗਏ, ਜਿਨ੍ਹਾਂ ਨਾਲ ਸ਼ਹਿਰ ਵਿਚ ਸਕਾਰਾਤਮਕ ਤਬਦੀਲੀਆਂ ਦੇਖਣ ਨੰੂ ਮਿਲੀਆਂ | ਡਿਪਟੀ ਮੇਅਰ ਜੌਹਰ ਨੇ ਦੱਸਿਆ ਕਿ ਚਾਹੇ ਗੱਲ ਕੂੜਾ ਪ੍ਰਬੰਧਨ ਦੀ ਹੋਵੇ, ਸਫਾਈ ਦੀ, ਵਿਕਾਸ ਕਾਰਜਾਂ ਦੀ ਜਾਂ ਹੋਰ ਨਾਗਰਿਕ ਸਹੂਲਤਾਂ ਦੀ, ਉਦਯੋਗਿਕ ਹੱਬ ਵਜੋਂ ਜਾਣੇ ਜਾਂਦੇ ਲੁਧਿਆਣਾ ਦੇ ਸਮੁੱਚੇ ਵਿਕਾਸ ਲਈ ਕਈ ਅਹਿਮ ਪਹਿਲਕਦਮੀਆਂ ਡੇਚਲਵਲ ਵਲੋਂ ਕੀਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਡੇਚਲਵਾਲ ਦੇ ਕਾਰਜਕਾਲ ਦੌਰਾਨ ਗੁਰੂ ਨਾਨਕ ਸਟੇਡੀਅਮ ਵਿਚ ਬਾਕਸਟਬਾਲ ਕੋਰਟ ਪ੍ਰੋਜੈਕਟ ਨੰੂ ਪੂਰਾ ਕੀਤਾ ਗਿਆ | ਡਿਪਟੀ ਮੇਅਰ ਪਿ੍ੰਸ ਜੌਹਰ ਨੇ ਕਿਹਾ ਕਿ ਨਗਰ ਨਿਗਮ ਨਿਰੰਤਰ ਸ਼ਹਿਰ ਦੇ ਟਿਕਾਊ ਅਤੇ ਸਮੁੱਚੇ ਵਿਕਾਸ ਲਈ ਲਗਾਤਰ ਕੰਮ ਕਰ ਰਿਹਾ ਹੈ, ਜੋ ਨਿਰੰਤਰ ਜਾਰੀ ਰਹੇਗਾ |