ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)- ਯੂਨਾਈਟਿਡ ਫਰੰਟ ਆਫ ਟ੍ਰੇਡ ਯੂਨੀਅਨ ਨਾਲ ਸੰਬੰਧਿਤ ਯੂਨੀਅਨਾਂ ਏਟਕ, ਇੰਟਕ, ਸੀਟੂ, ਸੀਟੀਯੂ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਅਤੇ ਵੱਖ ਵੱਖ ਕਿਸਾਨ ਯੂਨੀਅਨਾਂ ਨੇ ਵਫਟੂ ਦੇ ਸੱਦੇ 'ਤੇ ਵੈਨੇਜੁਏਲਾ ਨਾਲ ਇਕਜੁਟਤਾ ਜਾਹਰ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪੁਤਲਾ ਸਾੜਕੇ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਆਗੂਆਂ ਵਲੋਂ ਟਰੰਪ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ | ਇਸ ਮੌਕੇ ਐਮ.ਐਸ.ਭਾਟੀਆ, ਅਮਰ ਨਾਥ, ਗੁਰਜੀਤ ਸਿੰਘ, ਜਗਦੀਸ਼ ਚੰਦ, ਹਰਨੇਕ ਸਿੰਘ, ਅਮਰਜੀਤ ਸਿੰਘ, ਮਨੋਹਰ ਸਿੰਘ, ਜੋਗਿੰਦਰ ਰਾਮ, ਬਲਰਾਮ ਸਿੰਘ, ਅਜੀਤ ਕੁਮਾਰ ਆਦਿ ਮੌਜੂਦ ਸਨ |