15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਰਸੂਖ਼ ਅੱਗੇ ਨਗਰ ਨਿਗਮ ਬੇਬਸ <br/>

ਅਜੀਤ ਡੈਸਕ 22-01-2026
ਲੁਧਿਆਣਾ, 21 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਭਾਵੇਂ ਬਿਲਡਿੰਗ ਬਰਾਂਚ ਵਿਚ ਸੁਧਾਰ ਲਿਆਉਣ ਲਈ ਤਬਾਦਲੇ ਵੀ ਕੀਤੇ ਗਏ, ਪਰ ਜ਼ਮੀਨੀ ਹਕੀਕਤ ਇਸ ਤੋਂ ਉਲਟ ਨਜ਼ਰ ਆ ਰਹੀ ਹੈ | ਸ਼ਹਿਰ ਵਿਚ ਨਾਜਾਇਜ਼ ਉਸਾਰੀਆਂ ਲਗਾਤਾਰ ਵੱਧ ਰਹੀਆਂ ਹਨ ਅਤੇ ਨਗਰ ਨਿਗਮ ਇਸ 'ਤੇ ਨਕੇਲ ਪਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ | ਇਸ ਦੀ ਤਾਜ਼ਾ ਮਿਸਾਲ ਸਮਿਟਰੀ ਰੋਡ 'ਤੇ ਸਾਹਮਣੇ ਆਈ ਹੈ, ਜਿੱਥੇ ਨਿਯਮਾਂ ਦੀ ਉਲੰਘਣਾ ਕਰਦਿਆਂ ਬਹੂਮੰਜ਼ਿਲਾਂ ਇਮਾਰਤ ਦੀ ਉਸਾਰੀ ਜਾਰੀ ਹੈ | ਸੂਤਰਾਂ ਮੁਤਾਬਿਕ ਸਮਿਟਰੀ ਰੋਡ 'ਤੇ ਇਕ ਰਸੂਖਦਾਰ ਵਿਅਕਤੀ ਵਲੋਂ ਬਿਨਾਂ ਲਾਜ਼ਮੀ ਮਨਜ਼ੂਰੀਆਂ ਅਤੇ ਨਕਸ਼ਾ ਪਾਸ ਕਰਵਾਏ ਉਸਾਰੀ ਕੀਤੀ ਜਾ ਰਹੀ ਹੈ | ਨਿਯਮਾਂ ਮੁਤਾਬਿਕ ਫਾਇਰ ਸੇਫ਼ਟੀ ਅਤੇ ਪਾਰਕਿੰਗ ਸੰਬੰਧੀ ਆਦਿ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹੁੰਦੀਆਂ ਹਨ, ਪਰ ਇੱਥੇ ਸਾਰੀਆਂ ਸ਼ਰਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ | ਹੈਰਾਨੀ ਦੀ ਗੱਲ ਇਹ ਹੈ ਕਿ ਸਬੰਧਿਤ ਏ.ਟੀ.ਪੀ. ਅਤੇ ਬਿਲਡਿੰਗ ਬਰਾਂਚ ਵਲੋਂ ਨਾ ਤਾਂ ਕੋਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਕੰਮ ਰੁਕਵਾਉਣ ਲਈ ਕੋਈ ਠੋਸ ਕਾਰਵਾਈ ਕੀਤੀ ਗਈ ਹੈ, ਜਿਸ ਨਾਲ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ | ਉਥੇ ਹੀ ਇਸ ਰੋਡ ਅਤੇ ਘੁਮਾਰ ਮੰਡੀ ਰੋਡ 'ਤੇ ਕਈ ਦੁਕਾਨਦਾਰਾਂ ਵਲੋਂ ਪਾਰਕਿੰਗ ਲਈ ਮਨਜ਼ੂਰ ਬੇਸਮੈਂਟਾਂ ਨੰੂ ਵਪਾਰਕ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ | ਨਿਯਮਾਂ ਅਨੁਸਾਰ ਬੇਸਮੈਂਟ ਸਿਰਫ਼ ਪਾਰਕਿੰਗ ਲਈ ਵਰਤੀ ਜਾ ਸਕਦੀ ਹੈ, ਪਰ ਇੱਥੇ ਦੁਕਾਨਾਂ, ਗੋਦਾਮ ਅਤੇ ਹੋਰ ਵਪਾਰਕ ਧੰਦੇ ਚਲਾਏ ਜਾ ਰਹੇ ਹਨ, ਜਿਸ ਨਾਲ ਉਕਤ ਸੜਕਾਂ 'ਤੇ ਟ੍ਰੈਫਿਕ ਸਮੱਸਿਆ ਨਿਰੰਤਰ ਵੱਧ ਰਹੀ ਹੈ | ਕੁੱਝ ਦਿਨ ਪਹਿਲਾਂ ਹੀ ਨਗਰ ਨਿਗਮ ਵਲੋਂ ਘੁਮਾਰ ਮੰਡੀ ਰੋਡ 'ਤੇ ਇਕ ਕਰਿਆਨਾ ਸਟੋਰ ਨੰੂ ਪਾਰਕਿੰਗ ਲਈ ਬਣਾਈ ਗਈ ਬੇਸਮੈਂਟ ਦਾ ਪਾਰਕਿੰਗ ਲਈ ਪ੍ਰਯੋਗ ਨਾ ਕੀਤੇ ਜਾਣ 'ਤੇ ਸੀਲ ਵੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨਗਰ ਪ੍ਰਸ਼ਾਸਨ ਵਲੋਂ ਉਕਤ ਸੜਕਾਂ 'ਤੇ ਅਜਿਹੇ ਮਾਮਲਿਆਂ ਨੰੂ ਲੈਕੇ ਚੈਕਿੰਗ ਕਰਨ 'ਤੇ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਗਈ, ਪਰ ਹਾਲੇ ਤਕ ਉਕਤ ਦੁਕਾਨ ਤੋ ਇਲਾਵਾ ਹੋਰ ਮਾਮਲਾ ਸਾਹਮਣੇ ਨਹੀਂ ਆਇਆ ਹੈ | ਸੂਤਰਾਂ ਅਨੁਸਾਰ ਜ਼ੋਨ ਡੀ. ਦੇ ਹੋਰ ਇਲਾਕਿਆਂ ਵਿਚ ਵੀ ਹੋ ਰਹੀਆਂ ਗੈਰ ਕਾਨੂੰਨੀ ਉਸਾਰੀਆਂ ਨੰੂ ਲੈਕੇ ਐਡੀਸ਼ਨਲ ਟਾਊਨ ਪਲਾਨਰ ਦਾ ਚਾਰਜ ਵੀ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ ਅਤੇ ਉਚ ਅਧਿਕਾਰੀਆਂ ਵਲੋਂ ਰਿਪੋਰਟ ਤਲਬ ਕੀਤੀ ਜਾ ਸਕਦੀ ਹੈ | ਜ਼ਿਕਰਯੋਗ ਹੈ ਕਿ ਜ਼ੋਨ ਡੀ. ਦੀ ਬਿਲਡਿੰਗ ਬਰਾਂਚ ਵਿਚ ਪਹਿਲਾ ਵੀ ਇਕ ਏ.ਟੀ.ਪੀ. ਨੰੂ ਬਚਾਉਣ ਖ਼ਾਤਰ ਇਹ ਬਿਲਡਿੰਗ ਇੰਸਪੈਕਟਰ ਨੰੂ ਬਲੀ ਦਾ ਬੱਕਰਾ ਬਣਾਇਆ ਜਾ ਚੁੱਕਾ ਹੈ | ਸਹਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਸਿਰਫ਼ ਤਬਾਦਲਿਆਂ ਤਕ ਸੀਮਤ ਨਾ ਰਹੇ | ਸਗੋਂ ਨਾਜਾਇਜ਼ ਉਸਾਰੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਕੇ ਦੋਸ਼ੀਆਂ ਖ਼ਿਲਾਫ਼ ਕਾਨੰੂਨੀ ਕਾਰਵਾਈ ਐਕਸ਼ਨ ਵਿਚ ਲਿਆਵੇ |

ਪਿਛਲੀ ਖ਼ਬਰ ਨਗਰ ਨਿਗਮ ਹਾਊਸ ਦੇ ਇਕ ਸਾਲ 'ਤੇ ਜਸ਼ਨ, ਪਰ ਸਿਆਸਤ ਹਾਵੀ ਅਗਲੀ ਖ਼ਬਰ ਵਿਦਿਆਰਥੀ ਦਾ ਕਤਲ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਉਮਰ ਕੈਦ ਲੁੱਟ ਦੀ ਵਾਰਦਾਤ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।