25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਗੁਰੂ ਸਾਹਿਬ ਅੱਗੇ ਅਰਦਾਸ ਨਾਲ ਸ਼ੁਰੂ ਹੋਈ ਰਨ ਫ਼ਾਰ ਸਵਦੇਸ਼ੀ ਮਸ਼ਾਲ ਯਾਤਰਾ <br/>

ਅਜੀਤ ਡੈਸਕ 21-01-2026
ਲੁਧਿਆਣਾ, 20 ਜਨਵਰੀ (ਭੁਪਿੰਦਰ ਸਿੰਘ ਬੈਂਸ)-ਸਥਾਨਕ ਭਗਤ ਸ਼੍ਰੀ ਚੇਤ ਰਾਮ ਗੁਰਦੁਆਰਾ ਸਾਹਿਬ ਵਿਖੇ ਸਵਦੇਸ਼ੀ ਜਾਗਰਨ ਮੰਚ ਵਲੋਂ ਰਨ ਫ਼ਾਰ ਸਵਦੇਸ਼ੀ ਮਿਸ਼ਾਲ ਯਾਤਰਾ ਦਾ ਪ੍ਰਬੰਧ ਕੀਤਾ ਗਿਆ | ਇਸ ਕਾਰਜਕ੍ਰਮ ਦੀ ਸ਼ੁਰੂਆਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕੀਤੀ ਗਈ | ਪੰਜਾਬ ਵਿਚ ਸਵਦੇਸ਼ੀ ਅਪਣਾਓ, ਦੇਸ਼ ਬਚਾਓ ਦੇ ਨਾਅਰੇ ਹੇਠ ਨਿਕਲੀ ਇਸ ਮਿਸ਼ਾਲ ਯਾਤਰਾ ਦੀ ਅਗਵਾਈ ਸਵਦੇਸ਼ੀ ਜਾਗਰਨ ਮੰਚ ਦੇ ਸਹਿ ਸੰਯੋਜਕ ਗੁਰਦੀਪ ਸੰਘ ਗੋਸ਼ਾ ਨੇ ਕੀਤੀ, ਜਦਕਿ ਰਾਸ਼ਟਰੀ ਸਹਿ ਸੰਯੋਜਕ ਸਤੀਸ਼ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਮੌਕੇ ਸਤੀਸ਼ ਕੁਮਾਰ ਨੇ ਕਿਹਾ ਕਿ ਸਵਦੇਸ਼ੀ ਦਾ ਅਰਥ ਆਪਣੇ ਦੇਸ਼ ਦਾ ਜਾਂ ਸਥਾਨਕ ਹੁੰਦਾ ਹੈ | ਦੇਸੀ ਜਾਂ ਘਰੇਲੂ ਤੌਰ 'ਤੇ ਬਣੇ ਉਤਪਾਦ ਸਿਰਫ਼ ਆਰਥਿਕ ਹੀ ਨਹੀਂ, ਸਗੋਂ ਰਾਸ਼ਟਰੀ ਸਵੈਮਾਨ ਨਾਲ ਵੀ ਜੁੜੇ ਹੋਏ ਹਨ | ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਸਮਾਜਿਕ, ਰਾਜਨੀਤਿਕ ਅਤੇ ਵਪਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਵਿਦੇਸ਼ੀ ਵਸਤੂਆਂ ਖਾਸ ਕਰਕੇ ਬਾਹਰੀ ਦੇਸ਼ਾਂ ਦੇ ਬਣੇ ਕੱਪੜੇ ਅਤੇ ਨਮਕ ਦਾ ਪ੍ਰਯੋਗ ਨਾ ਕਰਕੇ ਘਰੇਲੂ ਉਤਪਾਦਾਂ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ | ਇਸ ਮੌਕੇ ਵਿਨੇ ਕੁਮਾਰ, ਐਡਵੋਕੇਟ ਰਾਕੇਸ਼ ਭਾਟੀਆ, ਮੋਹਿਤ ਬਹਿਲ, ਡਾ. ਸੁਭਾਸ਼ ਕੁਮਾਰ, ਜਤਿੰਦਰਪਾਲ, ਗੁਰਦੇਵ ਸ਼ਰਮਾ ਦੇਬੀ, ਰੁਚੀ ਗੁਲਾਟੀ, ਦਵਿੰਦਰ ਜੱਗੀ, ਸਰਬਜੀਤ ਕਾਕਾ, ਰਾਸ਼ੀ ਅਗਰਵਾਲ, ਸਮਰਤਾ ਕੌਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਪਾਸੋਂ ਹਜ਼ਾਰਾਂ ਦੀ ਨਕਦੀ ਅਤੇ ਸਾਮਾਨ ਲੁੱਟ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਿੰਡ ਭੈਣੀ ਅਰਾਈਆਂ ਪੁੱਜ ਕੇ ਚੇਅਰਮੈਨ ਮੇਜਰ ਸਿੰਘ ਭੈਣੀ, ਸੁਖਦੇਵ ਸਿੰਘ ਭੈਣੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।