ਸਿੱਧਵਾਂ ਬੇਟ, 20 ਜਨਵਰੀ (ਜਸਵੰਤ ਸਿੰਘ ਸਲੇਮਪੁਰੀ, ਪ.ਪ.)-ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸਾਂਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੇ ਸਾਥੀਆਂ ਸਮੇਤ ਮਰਹੂਮ ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦੇ ਪੁੱਤਰ ਸਾਬਕਾ ਚੇਅਰਮੈਨ ਮੇਜਰ ਸਿੰਘ ਭੈਣੀ, ਸੁਖਦੇਵ ਸਿੰਘ ਤੂਰ ਭੈਣੀ, ਭਤੀਜੇ ਡਾ. ਗੁਰਚਰਨ ਸਿੰਘ ਤੂਰ, ਬਲਜਿੰਦਰ ਸਿੰਘ ਤੂਰ ਅਤੇ ਸਮੂਹ ਤੂਰ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਆਖਿਆ ਕਿ ਮਰਹੂਮ ਗੁਰਦੀਪ ਸਿੰਘ ਭੈਣੀ ਦਾ ਜੀਵਨ ਇਕ ਖੁੱਲ੍ਹੀ ਕਿਤਾਬ ਦੇ ਪੰਨਿਆਂ ਵਾਂਗ ਸੀ ਅਤੇ ਉਨ੍ਹਾਂ ਦੀ ਨਿਰਪੱਖ ਸਿਆਸਤ ਤੇ ਉਸਾਰੂ ਸੋਚ ਤੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ | ਚੰਨੀ ਨੇ ਉਨ੍ਹਾਂ ਦੀ ਮੌਤ ਨੂੰ ਸਮਾਜ ਲਈ ਇਕ ਨਾ ਪੂਰਾ ਹੋਣਾ ਵਾਲਾ ਘਾਟਾ ਦੱਸਿਆ | ਇਸ ਮੌਕੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਕੁੰਵਰ ਗਰੇਵਾਲ, ਸੁਰੇਸ਼ ਕੁਮਾਰ ਗਰਗ, ਕੌਂਸਲਰ ਰਵਿੰਦਰ ਰਾਜੂ, ਸੁਖਵਿੰਦਰ ਸਿੰਘ ਸਿੱਧੂ, ਕੌਂਸਲਰ ਜਰਨੈਲ ਸਿੰਘ ਲੋਹਟ, ਪ੍ਰਧਾਨ ਰਾਹੁਲ ਮਲਹੋਤਰਾ, ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ, ਸੰਮਤੀ ਮੈਂਬਰ ਜਗਦੀਸ਼ ਕੁਮਾਰ, ਸਨੀ ਗਰਗ, ਸਾਬਕਾ ਸਰਪੰਚ ਪਰਮਜੀਤ ਸਿੰਘ ਪੱਪੀ, ਗੁਰਪਰਤਾਪ ਸਿੰਘ, ਸਾਬਾਕ ਸਰਪੰਚ ਬਲਵਿੰਦਰ ਸਿੰਘ ਸੁਖਕੁਤਬ, ਗੁਰਦੀਪ ਸਿੰਘ ਕਾਕਾ, ਮਨਜੀਤ ਸਿੰਘ ਸਵੱਦੀ, ਭਜਨ ਸਿੰਘ ਸਵੱਦੀ, ਕਾ. ਜਗਜੀਤ ਸਿੰਘ, ਜੀਵਨ ਸਿੰਘ ਬਾਘੀਆਂ, ਨੰਬਰਦਾਰ ਜੱਗਾ ਸਿੰਘ ਲੀਲਾਂ, ਸਾਬਾਕ ਸਰਪੰਚ ਜਗਰਾਜ ਸਿੰਘ ਜੰਡੀ, ਪਟਵਾਰੀ ਜਸਵੀਰ ਸਿੰਘ, ਦਲੀਪ ਸਿੰਘ ਭੈਣੀ, ਗੁਰਬਖਸ ਸਿੰਘ ਭੈਣੀ ਸਮੇਤ ਹੋਰ ਜੁੜੇ ਲੋਕਾਂ ਨੇ ਤੂਰ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ |