25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

'ਜੀ ਰਾਮ ਜੀ' ਯੋਜਨਾ 'ਤੇ ਭਾਜਪਾ ਦਾ ਕਰਾਰਾ ਵਾਰ ਗ਼ਰੀਬਾਂ ਦੇ ਹੱਕ 'ਚ ਯੋਜਨਾ, ਵਿਰੋਧ ਭਿ੍ਸ਼ਟਾਚਾਰ ਦੀ ਰੱਖਿਆ ਲਈ <br/>

ਸਥਾਨਕ ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀਨੀਅਰ ਭਾਜਪਾ ਆਗੂ ਐਸ.ਆਰ. ਲੱਧੜ, ਨਾਲ ਮੌਜੂਦ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਮਨੀਸ਼ ਚੋਪੜਾ, ਡਾ. ਸਤੀਸ਼ ਕੁਮਾਰ ਤੇ ਹੋਰ | ਤਸਵੀਰ-ਸੇਵਕ ਸਿੰਘ <br/> 04-01-2026
ਲੁਧਿਆਣਾ, 3 ਜਨਵਰੀ (ਭੁਪਿੰਦਰ ਸਿੰਘ ਬੈਂਸ)-ਜੀ ਰਾਮ ਜੀ ਯੋਜਨਾ ਦੇ ਵਿਰੋਧ ਨੰੂ ਲੈਕੇ ਭਾਰਤੀ ਜਨਤਾ ਪਾਰਟੀ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ 'ਤੇ ਤਿੱਖਾ ਹਮਲਾ ਕੀਤਾ ਹੈ | ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਆਈ.ਏ.ਐਸ. ਅਧਿਕਾਰੀ ਆਰ.ਐਸ. ਲੱਧੜ ਨੇ ਕਿਹਾ ਕਿ ਇਹ ਵਿਰੋਧ ਗ਼ਰੀਬਾਂ ਦੀ ਭਲਾਈ ਲਈ ਨਹੀਂ, ਸਗੋਂ ਭਿ੍ਸ਼ਟ ਤੱਤਾਂ ਨੰੂ ਬਚਾਉਣ ਦੀ ਕੋਸ਼ਿਸ਼ ਹੈ | ਉਨ੍ਹਾਂ ਕਿਹਾ ਕਿ ਬਜਟ 'ਚ ਕਟੌਤੀ ਦੇ ਦਾਅਵੇ ਪੂਰੀ ਤਰ੍ਹਾਂ ਗ਼ਲਤ ਹਨ ਅਤੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ | ਲੱਧੜ ਮੁਤਾਬਿਕ ਜੀ ਰਾਮ ਜੀ ਯੋਜਨਾ ਹੇਠ ਕੇਂਦਰ ਸਰਕਾਰ ਵਲੋਂ 1.51 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਅਲਾਟ ਕੀਤੀ ਗਈ ਹੈ, ਜੋ ਰਾਜ ਸਰਕਾਰ ਦੇ ਅੰਸ਼ਦਾਨ ਨਾਲ ਹੋਰ ਵੀ ਵਧੇਗੀ | ਉਨ੍ਹਾਂ ਅੱਗੇ ਦੱਸਿਆ ਕਿ ਇਸ ਯੋਜਨਾ ਅਧੀਨ 100 ਦੀ ਥਾਂ 125 ਦਿਨਾਂ ਦਾ ਰੋਜ਼ਗਾਰ ਯਕੀਨੀ ਬਣਾਇਆ ਗਿਆ ਹੈ ਅਤੇ 15 ਦਿਨਾਂ ਅੰਦਰ ਕੰਮ ਨਾ ਮਿਲਣ ਤੇ ਬੇਰੁਜ਼ਗਾਰੀ ਭੱਤਾ ਵੀ ਦਿੱਤਾ ਜਾਵੇਗਾ | ਐਸ.ਆਰ. ਲੱਧੜ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਗ਼ਰੀਬ ਹਿਤੈਸ਼ੀ ਅਤੇ ਸੁਧਾਰਕ ਯੋਜਨਾ ਦਾ ਸਮਰਥਨ ਕਰਨ ਦੀ ਬਜਾਏ ਆਪ ਅਤੇ ਕਾਂਗਰਸ ਜਾਣਬੁੱਝ ਕੇ ਭਰਮ ਫੈਲਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿਉ-ਟੈਗਿੰਗ, ਡੀ.ਬੀ.ਟੀ. ਭੁਗਤਾਨ, ਡਿਜੀਟਲ ਹਾਜ਼ਰੀ ਤੇ ਰੀਅਲ-ਟਾਈਮ ਨਿਗਰਾਨੀ ਨਾਲ ਭਿ੍ਸ਼ਟਾਚਾਰ 'ਤੇ ਸਖ਼ਤ ਰੋਕ ਲੱਗੇਗੀ ਤੇ ਫ਼ਰਜ਼ੀ ਮਜ਼ਦੂਰਾਂ ਦੇ ਰੋਲ ਖ਼ਤਮ ਹੋਣਗੇ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਯਸ਼ਪਾਲ ਜਨੋਤਰਾ, ਮਨੀਸ਼ ਚੋਪੜਾ, ਨਵਲ ਜੈਨ, ਡਾ.ਸਤੀਸ਼ ਕੁਮਾਰ, ਰਾਜਨ ਪਾਂਧੇ, ਸੁਰਿੰਦਰ ਕੌਸ਼ਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਦੀ ਵਿਦਿਆਰਥਣ ਮੁਸਕਾਨ ਦੀ ਗਣਤੰਤਰ ਦਿਵਸ ਪਰੇਡ 2026 ਲਈ ਚੋਣ <br/> ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਵਲੋਂ ਪੱਤਰਕਾਰਾਂ 'ਤੇ ਮੜਿ੍ਹਆ ਪੁਲਿਸ ਕੇਸ ਪੰਜਾਬ ਦੀ ਪੈੱ੍ਰਸ ਦੀ ਆਜ਼ਾਦੀ 'ਤੇ ਹਮਲਾ-ਦਸਮੇਸ਼ ਯੂਨੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।