14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਸੇਵਾ ਕੇਂਦਰ ਯੂਨੀਅਨ ਇਕਾਈ ਵਲੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਦਿੱਤਾ ਮੰਗ ਪੱਤਰ

ਤਰਨ ਤਾਰਨ, 13 ਨਵੰਬਰ (ਪਰਮਜੀਤ ਜੋਸ਼ੀ)- ਸੇਵਾ ਕੇਂਦਰ ਯੂਨੀਅਨ ਇਕਾਈ ਤਰਨ ਤਾਰਨ ਵਲੋਂ ਸੂਬਾ ਕਮੇਟੀ ਦੁਆਰਾ ਚਲਾਈ ਜਾ ਰਹੀ ਮੰਗ ਪੱਤਰ ਦੇਣ ਦੀ ਮੁਹਿੰਮ ਤਹਿਤ ਮੈਂਬਰ ਆਫ਼ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਆਪਣੀਆਂ ਜਾਇਜ਼ ਮੰਗਾਂ ਬਾਰੇ ਦੱਸਿਆ ਗਿਆ ਕਿ ਪਿਛਲੇ 10 ਸਾਲ ਤੋਂ ਸੇਵਾ ਕੇਂਦਰ ਮੁਲਾਜ਼ਮਾਂ ਦਾ ਕੰਪਨੀ ਵਲੋਂ ਜੋ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉਸ ਬਾਰੇ ਜਾਣੂ ਕਰਵਾਇਆ ਗਿਆ । ਇਸ ਮੌਕੇ ਤਰਨ ਤਾਰਨ ਸੇਵਾ ਕੇਂਦਰ ਯੂਨੀਅਨ ਦੇ ਡੀ.

ਅਜੀਤ ਡੈਸਕ 14-11-2026
ਤਰਨ ਤਾਰਨ, 13 ਨਵੰਬਰ (ਪਰਮਜੀਤ ਜੋਸ਼ੀ)- ਸੇਵਾ ਕੇਂਦਰ ਯੂਨੀਅਨ ਇਕਾਈ ਤਰਨ ਤਾਰਨ ਵਲੋਂ ਸੂਬਾ ਕਮੇਟੀ ਦੁਆਰਾ ਚਲਾਈ ਜਾ ਰਹੀ ਮੰਗ ਪੱਤਰ ਦੇਣ ਦੀ ਮੁਹਿੰਮ ਤਹਿਤ ਮੈਂਬਰ ਆਫ਼ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਆਪਣੀਆਂ ਜਾਇਜ਼ ਮੰਗਾਂ ਬਾਰੇ ਦੱਸਿਆ ਗਿਆ ਕਿ ਪਿਛਲੇ 10 ਸਾਲ ਤੋਂ ਸੇਵਾ ਕੇਂਦਰ ਮੁਲਾਜ਼ਮਾਂ ਦਾ ਕੰਪਨੀ ਵਲੋਂ ਜੋ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉਸ ਬਾਰੇ ਜਾਣੂ ਕਰਵਾਇਆ ਗਿਆ । ਇਸ ਮੌਕੇ ਤਰਨ ਤਾਰਨ ਸੇਵਾ ਕੇਂਦਰ ਯੂਨੀਅਨ ਦੇ ਡੀ.ਐਸ.ਡੀ. ਆਪ੍ਰੇਟਰ ਦੇ ਪ੍ਰਧਾਨ ਵਰਿੰਦਰ ਸਿੰਘ ਜੋਤੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੁਆਰਾ ਸੇਵਾ ਕੇਂਦਰ ਪ੍ਰੋਜੈਕਟ ਦਾ ਠੇਕਾ ਜਿਸ ਕੰਪਨੀ ਨੂੰ ਦਿੱਤਾ ਹੈ। ਪਿਛਲੇ ਸਮਿਆਂ ਤੋਂ ਉਹ ਮੁਲਾਜ਼ਮਾਂ ਨੂੰ ਬਹੁਤ ਤੰਗ ਅਤੇ ਪ੍ਰੇਸ਼ਾਨ ਕਰ ਰਹੀ ਹੈ, ਜਿਸ ਕਰਕੇ ਉਹ ਬਹੁਤ ਗ਼ਮੀ ਦੇ ਆਲਮ ’ਚੋਂ ਲੰਘ ਰਹੇ ਹਨ। ਪਿਛਲੇ ਕਈ ਮਹੀਨਿਆਂ ਤੋਂ ਕੰਪਨੀ ਦੁਆਰਾ ਤਨਖਾਹਾਂ ਵਿਚ ਗ਼ਲਤ ਤਰੀਕੇ ਨਾਲ ਕਟੌਤੀਆਂ ਤੇ ਨਾ ਹੀ ਸਮੇਂ ਸਿਰ ਤਨਖਾਵਾਂ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਬੋਨਸ ਦਿੱਤਾ ਗਿਆ। ਸਗੋਂ ਮੀਟਿੰਗਾਂ ਕਰਕੇ ਵਾਅਦੇ ਤੋਂ ਮੁਕਰ ਰਹੀਂ ਹੈ । ਆਮ ਆਦਮੀ ਸਰਕਾਰ ਦੁਆਰਾ ਜੋ ਵਾਅਦੇ ਕੀਤੇ ਸਨ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਸਾਰੇ ਪ੍ਰਾਈਵੇਟ ਜਾਂ ਠੇਕੇ ਦੇ ਮੁਲਾਜ਼ਮ ਪੱਕੇ ਕਰ ਦਿੱਤੇ ਜਾਣਗੇ ਅਤੇ ਠੇਕਾ ਪ੍ਰਣਾਲੀ ਨੂੰ ਮੁੱਢ ਤੋਂ ਖਤਮ ਕਰ ਦਿੱਤਾ ਜਾਵੇਗਾ। ਉਸ ਵਿਚ ਵੀ ਸਰਕਾਰ ਪੂਰੀ ਤਰਾਂ ਨਖਿੱਧ ਸਾਬਿਤ ਹੋਈ ਹੈ। ਜੋ ਸਰਕਾਰ ਵਲੋਂ ਅੰਕੜੇ ਦਿਖਾਏ ਜਾ ਰਹੇ ਹਨ। ਉਨ੍ਹਾਂ ਵਿਚ ਉਨ੍ਹਾਂ ਦਾ ਨਾਂਅ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ। ਜਦੋਂ ਮੀਟਿੰਗਾਂ ਵਿਚ ਸਰਕਾਰ ਤੋਂ ਇਸ ਬਾਰੇ ਪੁੱਛਿਆ ਜਾਂਦਾ ਹੈ ਤਾਂ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਤੁਸੀਂ ਸਾਡੇ ਨਹੀਂ ਕੰਪਨੀ ਦੇ ਮੁਲਾਜ਼ਮ ਹੋ, ਪਰ ਸਾਰਾ ਕੰਮ ਅਸੀਂ ਸਰਕਾਰੇ ਦਰਬਾਰੇ ਦਾ ਕਰਦੇ ਹਾਂ। ਇਸ ਸਮੇ ਯੂਨੀਅਨ ਮੈਂਬਰ ਜਗਤ ਸਿੰਘ ਨੇ ਦੱਸਿਆ ਕੇ ਜੇਕਰ ਸਰਕਾਰ ਸਾਨੂੰ ਸੁਸਾਇਟੀ ਦੇ ਅੰਦਰ ਨਹੀਂ ਲੈ ਕੇ ਆਉਂਦੀ ਤਾਂ ਅਸੀਂ ਆਉਣ ਵਾਲੇ ਸਮੇਂ ਵਿਚ ਸਰਕਾਰ ਖਿਲਾਫ਼ ਤਿੱਖਾ ਸੰਘਰਸ਼ ਕਰਾਂਗੇ।
ਪਿਛਲੀ ਖ਼ਬਰ ਅਮਰਜੀਤ ਸਿੰਘ ਡਿਆਲ ਨਮਿਤ ਪਾਠ ਦੇ ਭੋਗ ਮੌਕੇ ਸ਼ਰਧਾਂਜਲੀ ਸਮਾਗਮ ਕਰਵਾਇਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਪੁੱਡਾ ਅਥਾਰਟੀ ਦਾ ਸੇਰੋਂ ਮਿੱਲ ਦੀ ਜ਼ਮੀਨ ਦਾ ਦਖ਼ਲ ਰੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।