27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਡੀ.ਏ.ਵੀ. ਪਬਲਿਕ ਸਕੂਲ, ਅੰਮ੍ਰਿਤਸਰ ਵਲੋਂ ਮਹਾਨ ਅਧਿਆਤਮਿਕ ਸਮਾਗਮ

ਅੰਮ੍ਰਿਤਸਰ, 2 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ.

ਸਕੂਲ ‘ਚ ਹਵਨ ਯੱਗ ਕਰਦੇ ਹੋਏ ਪ੍ਰਿੰ. ਡਾ. ਪੱਲਵੀ ਸੇਠੀ ਤੇ ਵਿਦਿਆਰਥੀ। ਤਸਵੀਰ : ਹਰਜੀਤ ਸਿੰਘ 27-10-2026
ਅੰਮ੍ਰਿਤਸਰ, 2 6 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਡੀ.ਏ.ਵੀ. ਪਬਲਿਕ ਸਕੂਲ, ਅੰਮ੍ਰਿਤਸਰ ਵਿਖੇ ਮਹਾਤਮਾ ਆਨੰਦ ਸਵਾਮੀ ਜੈਅੰਤੀ, ਮਹਾਰਿਸ਼ੀ ਵਾਲਮੀਕਿ ਜੈਅੰਤੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਹਵਨ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਾਰਿਆਂ ਨੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਪ੍ਰਾਰਥਨਾ ਕੀਤੀ। ਵਿਸ਼ੇਸ਼ ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਂ ਨੇ ਜਾਣਕਾਰੀ ਭਰਪੂਰ ਭਾਸ਼ਣਾਂ ਅਤੇ ਭਾਵਪੂਰਤ ਕਵਿਤਾਵਾਂ ਰਾਹੀਂ ਇਨ੍ਹਾਂ ਮਹਾਨ ਅਧਿਆਤਮਿਕ ਸ਼ਖ਼ਸੀਅਤਾਂ ਦੇ ਜੀਵਨ, ਆਦਰਸ਼ਾਂ ਅਤੇ ਯੋਗਦਾਨ ਨੂੰ ਸ਼ਰਧਾਪੂਰਵਕ ਯਾਦ ਕੀਤਾ। ਸ੍ਰੀ ਗੁਰੂ ਰਾਮਦਾਸ ਜੀ ਦੀ ਮਹਿਮਾ ‘ਚ ਪੇਸ਼ ਕੀਤੇ ਗਏ ਭਾਵਪੂਰਤ ਗੁਰਬਾਣੀ ਸ਼ਬਦ ਨੇ ਸਮਾਗਮ ਨੂੰ ਭਗਤੀ-ਰਸ ਨਾਲ ਭਰ ਦਿੱਤਾ । ਸਕੂਲ ਮੈਨੇਜਰ ਸਵੀਨ ਪੁਰੀ ਨੇ ਆਪਣੇ ਸੰਦੇਸ਼ ‘ਚ ਵਿਦਿਆਰਥੀਆਂ ਨੂੰ ਮਹਾਤਮਾ ਆਨੰਦ ਸਵਾਮੀ ਅਤੇ ਮਹਾਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਂਦਿਆਂ ਦਇਆ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਹਾਰਦਿਕ ਵਧਾਈਆਂ ਦਿੱਤੀਆ । ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਹਾਤਮਾ ਆਨੰਦ ਸਵਾਮੀ ਜੀ ਦੀਆਂ ਅਧਿਆਤਮਿਕ ਸਿੱਖਿਆਵਾਂ ਅਤੇ ਮਹਾਰਿਸ਼ੀ ਵਾਲਮੀਕਿ ਜੀ ਦੇ ਆਦਰਸ਼ ਸਾਨੂੰ ਅਧਿਆਤਮਿਕ ਜਾਗਰੂਕਤਾ, ਨੈਤਿਕ ਹਿੰਮਤ, ਨਿਮਰਤਾ ਅਤੇ ਸਦਾਚਾਰਪੂਰਨ ਜੀਵਨ ਜਿਊਣ ਦੀ ਅਨਮੋਲ ਸਿੱਖਿਆ ਦਿੰਦੇ ਹਨ।
ਪਿਛਲੀ ਖ਼ਬਰ ਸਰੂਪ ਰਾਣੀ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ-ਕਾਲਜ ਕਰਾਟੇ ਮੁਕਾਬਲੇ ’ਚ ਚਾਰ ਕਾਂਸੀ ਦੇ ਤਗਮੇ ਜਿੱਤੇ ਅਗਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।