ਬਾਬਾ ਬਕਾਲਾ ਸਾਹਿਬ ਇਲਾਕੇ ਦੇ ਵੱਖ-ਵੱਖ ਸਕੂਲਾਂ ’ਚ ਗਾਂਧੀ ਜੈਅੰਤੀ ਮੌਕੇ ਸਮਾਗਮ
ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਸਬ ਡਵੀਜਨ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਵਿਚ ਗਾਂਧੀ ਜੈਅੰਤੀ ਮੌਕੇ ਸਮਾਗਮ ਕੀਤੇ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ । ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਤਾਲਾ ਵਿਖੇ ਗਾਂਧੀ ਜੈਅੰਤੀ ਮੌਕੇ ਸਮਾਗਮ- ਦਸ਼ਮੇਸ਼ ਵਿੱਦਿਅਕ ਸੰਸਥਾ ਬਾਬਾ ਬਕਾਲਾ ਸਾਹਿਬ ਤੇ ਦਸ਼ਮੇਸ਼ ਵਿੱਦਿਅਕ ਸੰਸਥਾ ਮਹਿਤਾ ਚੌਂਕ ਤੇ ਦੇ ਪ੍ਰਮੁੱਖ ਅਦਾਰੇ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਤਾਲਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੇਅੰਤੀ ਮਨਾਈ ਗਈ ।
ਸ
ਸੈਕਰਡ ਇੰਟਰਨੈਸ਼ਨਲ ਸਕੂਲ, ਖਿਲਚੀਆਂ ਵਿਖੇ ਗਾਂਧੀ ਜੈਅੰਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸਕੂਲੀ ਬੱਚੇ ਪੋ੍ਗਰਾਮ ਪੇਸ਼ ਕਰਦਿਆਂ । ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ
03-10-2026
ਬਾਬਾ ਬਕਾਲਾ ਸਾਹਿਬ, 2 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਬਾਬਾ ਬਕਾਲਾ ਸਾਹਿਬ ਸਬ ਡਵੀਜਨ ਨਾਲ ਸੰਬੰਧਿਤ ਵੱਖ-ਵੱਖ ਸਕੂਲਾਂ ਵਿਚ ਗਾਂਧੀ ਜੈਅੰਤੀ ਮੌਕੇ ਸਮਾਗਮ ਕੀਤੇ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ । ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਤਾਲਾ ਵਿਖੇ ਗਾਂਧੀ ਜੈਅੰਤੀ ਮੌਕੇ ਸਮਾਗਮ- ਦਸ਼ਮੇਸ਼ ਵਿੱਦਿਅਕ ਸੰਸਥਾ ਬਾਬਾ ਬਕਾਲਾ ਸਾਹਿਬ ਤੇ ਦਸ਼ਮੇਸ਼ ਵਿੱਦਿਅਕ ਸੰਸਥਾ ਮਹਿਤਾ ਚੌਂਕ ਤੇ ਦੇ ਪ੍ਰਮੁੱਖ ਅਦਾਰੇ ਸ੍ਰੀ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬੁਤਾਲਾ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜੇਅੰਤੀ ਮਨਾਈ ਗਈ । ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਉਪਰੰਤ ਵਿਦਿਆਰਥੀਆਂ ਨੇ ਮਹਾਤਮਾ ਗਾਂਧੀ ਦੇ ਜੀਵਨ, ਸਾਦਗੀ, ਸੱਚ ਤੇ ਅਹਿੰਸਾ ਦੇ ਸਿਧਾਂਤਾਂ ਬਾਰੇ ਭਾਸ਼ਣ, ਕਵਿਤਾਵਾਂ ਅਤੇ ਵਿਚਾਰ ਪੇਸ਼ ਕੀਤੇ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਫ਼ਾਈ ਅਤੇ ਸਵੱਛਤਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਦਾ ਸੰਦੇਸ਼ ਵੀ ਦਿੱਤਾ। ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗਾਂਧੀ ਜਯੰਤੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸੇਂਟ ਸੋਲਜਰ ਪਬਲਿਕ ਸਕੂਲ, ਠੱਠੀਆਂ ਵਿਖੇ ਗਾਂਧੀ ਜਯੰਤੀ ਮੌਕੇ ਸਮਾਗਮ- ਸੇਂਟ ਸੋਲਜ਼ਰ ਪਬਲਿਕ ਸਕੂਲ, ਠੱਠੀਆਂ-ਬਾਬਾ ਬਕਾਲਾ ਸਾਹਿਬ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਮਨਾਈ ਗਈ । ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਸਟਾਫ ਨੇ’ਰਾਸ਼ਟਰ ਪਿਤਾ ਮਹਾਤਮਾ ਗਾਂਧੀ” ਜੀ ਦੇ ਜੀਵਨ, ਸਾਦਗੀ, ਸੱਚ ਅਤੇ ਅਹਿੰਸਾ ਦੇ ਸਿਧਾਂਤਾਂ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ । ਇਸ ਮੌਕੇ ਸਕੂਲ ਦੇ ਐੱਮ. ਡੀ. ਸਵਿੰਦਰ ਕੌਰ ਸਿੱਧੂ, ਐਡਮਿਨ ਸੂਰਜ ਸਿੰਘ, ਕੋਆਰਡੀਨੇਟਰ ਕੰਵਲਜੀਤ ਕੌਰ, ਨੇਹਾ, ਸੁਮਨ, ਪਲਵੀ, ਵਰਿੰਦਰ, ਸੁਖਮਨ ਤੇ ਸਟਾਫ ਹਾਜ਼ਰ ਸੀ । ਸੈਕਰਡ ਇੰਟਰਨੈਸ਼ਨਲ ਸਕੂਲ ਵਲੋਂ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਸਮਾਗਮ- ਸੈਕਰਡ ਇੰਟਰਨੈਸ਼ਨਲ ਸਕੂਲ, ਖਿਲਚੀਆਂ ਵਲੋਂ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਗਾਂਧੀ ਜਯੰਤੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਮਹਾਤਮਾ ਗਾਂਧੀ ਦੇ ਜੀਵਨ ਤੇ ਉਨ੍ਹਾਂ ਦੇ ਸੱਚ, ਅਹਿੰਸਾ ਅਤੇ ਸਾਦਗੀ ਦੇ ਸਿਧਾਂਤਾਂ ਬਾਰੇ ਭਾਸ਼ਣ ਤੇ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਵਿਦਿਆਰਥੀਆਂ ਨੇ ਸਫ਼ਾਈ ਪ੍ਰਤੀ ਜਾਗਰੂਕਤਾ ਫੈਲਾਉਂਦਿਆਂ ਸਫ਼ਾਈ ਮੁਹਿੰਮ ਵਿਚ ਵੀ ਭਾਗ ਲਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਸਾਡੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚਾਈ, ਅਹਿੰਸਾ ਅਤੇ ਸਫ਼ਾਈ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ ।