03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ

ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੇ ਸੂਬਾ ਆਗੂਆਂ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਗਲੇ ਛੇ ਫਸਲਾਂ ਦੇ ਭਾਅ ’ਚ ਵਾਧਾ ਬੇਹੱਦ ਨਿਗੂਣਾ ਹੈ। ਕੇਂਦਰ ਸਰਕਾਰ ਵਲੋਂ ਅਗਲੇ 6 ਫਸਲਾਂ ਦੇ ਭਾਅ ’ਚ ਵਾਧਾ ਬੇਹੱਦ ਨਿਗੂਣਾ ਹੈ , ਜੋ ਕਿ ਦੇਸ਼ ਭਰ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ।

ਅਜੀਤ ਡੈਸਕ 03-10-2026
ਤਰਨ ਤਾਰਨ, 2 ਅਕਤੂਬਰ (ਪਰਮਜੀਤ ਜੋਸ਼ੀ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੇ ਸੂਬਾ ਆਗੂਆਂ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਅਗਲੇ ਛੇ ਫਸਲਾਂ ਦੇ ਭਾਅ ’ਚ ਵਾਧਾ ਬੇਹੱਦ ਨਿਗੂਣਾ ਹੈ। ਕੇਂਦਰ ਸਰਕਾਰ ਵਲੋਂ ਅਗਲੇ 6 ਫਸਲਾਂ ਦੇ ਭਾਅ ’ਚ ਵਾਧਾ ਬੇਹੱਦ ਨਿਗੂਣਾ ਹੈ , ਜੋ ਕਿ ਦੇਸ਼ ਭਰ ਦੇ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਇਸ ਮੌਕੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੇ ਸੂਬਾ ਪ੍ਰਧਾਨ ਨਿਰਵੈਲ ਸਿੰਘ ਡਾਲੇਕੇ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਪੰਡੋਰੀ ਤਖਤਮੱਲ, ਡਾ. ਅਮੋਲਕ ਸਿੰਘ ਗੋਰਖਾ, ਪ੍ਰੈਸ ਸਕੱਤਰ ਜਤਿੰਦਰਪਾਲ ਸਿੰਘ ਪੰਡੋਰੀ ਨੇ ਕਿਹਾ ਕੀ ਪੰਜਾਬ ਦੇ ਕਿਸਾਨ, ਜਿੰਨਾਂ ਦੀ ਬਹੁਤੀ ਫਸਲ ਕਣਕ ਹੈ, ਉਸ ਵਿਚ ਸਿਰਫ 25 ਰੁਪਏ ਪ੍ਰਤੀ ਕੁਇੰਟਲ ਵਿਚ ਵਾਧਾ ਕਰਨ ਲੱਗਿਆਂ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਣਕ ਦਾ ਜਾਇਜ ਮੁੱਲ ਲੈਣ ਲਈ ਅਸੀਂ ਸੰਘਰਸ਼ ਕਰਾਂਗੇ। ਆਗੂਆਂ ਨੇ ਖੇਤੀ ਮੰਤਰੀ ਨੂੰ ਚਿਤਾਵਨੀ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਗੁਣ ਨਾ ਗਾਵੇ, ਸਗੋਂ ਖੇਤੀ ਅਤੇ ਕਿਸਾਨੀ ਦੀ ਗੱਲ ਕਰੇ।। ਕਿਸਾਨ ਅਤੇ ਖੇਤੀ ਮਜ਼ਦੂਰ ਕਿਸ ਹਾਲਾਤ ਵਿਚ ਰਹਿ ਰਹੇ ਹਨ, ਮਹਿੰਗਾਈ ਕਿੰਨੀ ਹੈ ਅਤੇ ਫਸਲ ਦਾ ਭਾਅ ਵਾਜਿਬ ਦੇਣਾ ਕਿਸਾਨ ਤੇ ਖੇਤ ਮਜ਼ਦੂਰਾਂ ਨਾਲ ਧੱਕਾ ਹੈ, ਇਹ ਕਿਸੇ ਵੀ ਕੀਮਤ ’ਤੇ ਸਹਿਣਯੋਗ ਨਹੀਂ ਹੈ। ਵਾਜਿਬ ਐਮ.ਐਸ.ਪੀ. ਲੈਣਾ ਸਾਡਾ ਅਧਿਕਾਰ ਹੈ ਅਤੇ ਅਸੀਂ ਲੈ ਕੇ ਰਹਾਂਗੇ। ਆਉਣ ਵਾਲੇ ਦਿਨਾਂ ਵਿਚ ਸਾਰੀਆਂ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਲੈਣ ਲਈ ਸੰਘਰਸ਼ ਵਿਢਾਂਗੇ।
ਪਿਛਲੀ ਖ਼ਬਰ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਵਿਰੁੱਧ ਮਿਡ-ਡੇ-ਮੀਲ ਵਰਕਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਅਗਲੀ ਖ਼ਬਰ ਮਾਂ ਦਾ ਦੁੱਧ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਰੱਖਦਾ ਸੁਰੱਖਿਅਤ- ਡਾ. ਸੁਪ੍ਰਿਯਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।