06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਵਾਰਿਸ ਪੰਜਾਬ ਅਕਾਲੀ ਦਲ ਦੀ ਸਰਕਾਰ ਬਣਨੀ ਪੰਜਾਬ ’ਚ ਲਗਪਗ ਯਕੀਨੀ-ਸਰਪੰਚ ਨਰਿੰਦਰ ਸਿੰਘ ਕਲਸੀਆਂ

ਖੇਮਕਰਨ/ਅਮਰਕੋਟ, 5 ਸਤੰਬਰ (ਬਿੱਲਾ,ਭੱਟੀ)–ਪੰਜਾਬ ਵਾਸੀ ਹਰ ਵਾਰ ਪੰਥਕ ਪਾਰਟੀ ਹੋਣ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਆ ਰਹੇ ਹਨ ਕਿਉਂਕਿ ਪੰਜਾਬ ਤੇ ਕੌਮ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਜ਼ਰੂਰੀ ਹੈ, ਜੋ ਸੂਬੇ ਦੇ ਹਿੱਤਾਂ ਦੀ ਲੜਾਈ ਖੇਤਰੀ ਪਾਰਟੀ ਲੜ ਸਕਦੀ ਹੈ। ਉਹ ਕੇਂਦਰੀ ਰਾਜਸੀ ਪਾਰਟੀਆਂ ਨਹੀਂ ਲੜ ਸਕਦੀਆਂ।

ਅਜੀਤ ਡੈਸਕ 06-09-2026
ਖੇਮਕਰਨ/ਅਮਰਕੋਟ, 5 ਸਤੰਬਰ (ਬਿੱਲਾ,ਭੱਟੀ)–ਪੰਜਾਬ ਵਾਸੀ ਹਰ ਵਾਰ ਪੰਥਕ ਪਾਰਟੀ ਹੋਣ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੇ ਆ ਰਹੇ ਹਨ ਕਿਉਂਕਿ ਪੰਜਾਬ ਤੇ ਕੌਮ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਜ਼ਰੂਰੀ ਹੈ, ਜੋ ਸੂਬੇ ਦੇ ਹਿੱਤਾਂ ਦੀ ਲੜਾਈ ਖੇਤਰੀ ਪਾਰਟੀ ਲੜ ਸਕਦੀ ਹੈ। ਉਹ ਕੇਂਦਰੀ ਰਾਜਸੀ ਪਾਰਟੀਆਂ ਨਹੀਂ ਲੜ ਸਕਦੀਆਂ। ਇਸ ਕਰਕੇ ਪੰਜਾਬ ਦੀ ਸੰਗਤ ਹਮੇਸ਼ਾ ਅਕਾਲੀ ਆਗੂਆਂ ਨੂੰ ਅੱਖਾਂ ’ਤੇ ਬਿਠਾਇਆ ਪਰ ਅਫਸੋਸ ਸ਼ੁਰੂ ਤੋਂ ਹੀ ਅਕਾਲੀ ਦਲ ਨੇ ਸੂਬੇ ਦੇ ਹਿੱਤਾ ਨੂੰ ਵਿਸਾਰ ਕਿ ਸੱਤਾ ਨੂੰ ਨਿੱਜੀ ਫਾਅਦੇ ਲਈ ਵਰਤ ਕਿ ਆਪਣੇ ਘਰ ਭਰੇ ਪਰ ਹੁਣ ਪੰਜਾਬ ਵਾਸੀਆਂ ਨੂੰ ਸਮਝ ਆ ਗਈ ਹੈ ਕਿ ਇਹ ਅਕਾਲੀ ਆਗੂ ਸਿਰਫ ਸੰਗਤਾਂ ਨੂੰ ਵੋਟ ਬੈਂਕ ਵਜੋਂ ਵਰਤਦੇ ਆ ਰਹੇ ਹਨ। ਇਨ੍ਹਾਂ ਕਾਰਨਾਂ ਕਰਕੇ ਹੁਣ ਪੰਜਾਬ ਵਾਸੀਆਂ ਨੇ ਵਾਰਿਸ ਪੰਜਾਬ ਅਕਾਲੀ ਦਲ ਨੂੰ ਅੱਗੇ ਲਿਆਉਣ ਦਾ ਫੈਸਲਾ ਕਰ ਲਿਆ ਹੈ। ਇਹ ਦਾਅਵਾ ਹਲਕਾ ਖੇਮਕਰਨ ਦੇ ਸੀਨੀਅਰ ਅਕਾਲੀ ਆਗੂ ਸਾਬਕਾ ਸਰਪੰਚ ਨਰਿੰਦਰ ਸਿੰਘ ਕਲਸੀਆ ਨੇ ਗੱਲਬਾਤ ਦੋਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵਾਰਿਸ ਪੰਜਾਬ ਅਕਾਲੀ ਦਲ ਬੜੀ ਵੱਡੀ ਜਿੱਤ ਨਾਲ ਸਰਕਾਰ ਬਣਾਵੇਗਾ ।
ਪਿਛਲੀ ਖ਼ਬਰ ਫਤਿਆਬਾਦ ਅਤੇ ਆਸ-ਪਾਸ ਦੇ ਇਲਾਕੇ ਵਿਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਘਰਾਂ ਤੋਂ ਨਿਕਲਣਾ ਹੋਇਆ ਮੁਸ਼ਕਿਲ - ਕਿਸਾਨ ਮਜ਼ਦੂ... ਅਗਲੀ ਖ਼ਬਰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ-ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।