31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੇਵਾ ਮੁਕਤੀ ’ਤੇ ਵਿਸ਼ੇਸ਼-ਲੈਕਚਰਾਰ ਸੁਖਵੰਤ ਸਿੰਘ

ਹਰੀਕੇ ਪੱਤਣ- ਸੁਖਵੰਤ ਸਿੰਘ ਲੈਕਚਰਾਰ ਦਾ ਜਨਮ ਪੱਟੀ ਸ਼ਹਿਰ (ਜ਼ਿਲ੍ਹਾ ਤਰਨ ਤਾਰਨ) ਵਿਖੇ ਪਿਤਾ ਅਮਰ ਸਿੰਘ ਮਾਤਾ ਬਲਬੀਰ ਕੌਰ ਦੀ ਕੁੱਖ ਤੋਂ 16 ਅਗਸਤ 1968 ਈ: ਨੂੰ ਹੋਇਆ । ਆਪ ਨੇ ਮਿਡਲ ਤੱਕ ਦੀ ਪੜ੍ਹਾਈ ਸ਼ਹੀਦ ਭਗਤ ਸਿੰਘ ਸਕੂਲ ਪੱਟੀ ਅਤੇ ਹਾਇਰ ਸੈਕੰਡਰੀ ਦੀ ਪੜ੍ਹਾਈ ਸਰਕਾਰੀ ਸੈਕੰਡਰੀ ਸਕੂਲ ਪੱਟੀ ਤੋਂ ਕੀਤੀ ।

ਅਜੀਤ ਡੈਸਕ 31-08-2026
ਹਰੀਕੇ ਪੱਤਣ- ਸੁਖਵੰਤ ਸਿੰਘ ਲੈਕਚਰਾਰ ਦਾ ਜਨਮ ਪੱਟੀ ਸ਼ਹਿਰ (ਜ਼ਿਲ੍ਹਾ ਤਰਨ ਤਾਰਨ) ਵਿਖੇ ਪਿਤਾ ਅਮਰ ਸਿੰਘ ਮਾਤਾ ਬਲਬੀਰ ਕੌਰ ਦੀ ਕੁੱਖ ਤੋਂ 16 ਅਗਸਤ 1968 ਈ: ਨੂੰ ਹੋਇਆ । ਆਪ ਨੇ ਮਿਡਲ ਤੱਕ ਦੀ ਪੜ੍ਹਾਈ ਸ਼ਹੀਦ ਭਗਤ ਸਿੰਘ ਸਕੂਲ ਪੱਟੀ ਅਤੇ ਹਾਇਰ ਸੈਕੰਡਰੀ ਦੀ ਪੜ੍ਹਾਈ ਸਰਕਾਰੀ ਸੈਕੰਡਰੀ ਸਕੂਲ ਪੱਟੀ ਤੋਂ ਕੀਤੀ । ਬੀ.ਏ. ਦੀ ਪੜ੍ਹਾਈ ਸਰਕਾਰੀ ਕਾਲਜ ਪੱਟੀ ਅਤੇ ਬੀ.ਐੱਡ. ਡੀ.ਐੱਮ. ਕਾਲਜ ਮੋਗਾ ਤੋਂ ਕੀਤੀ । ਇਸ ਉਪਰੰਤ ਡਬਲ ਐੱਮ.ਏ. (ਪੰਜਾਬੀ ਤੇ ਹਿਸਟਰੀ) ਅਤੇ ਐੱਮ.ਐੱਡ. ਪ੍ਰਾਈਵੇਟ ਤੌਰ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ । ਸਿੱਖਿਆ ਵਿਭਾਗ ਵਿਚ ਸੇਵਾ ’ਚ ਆਉਣ ਤੋਂ ਪਹਿਲਾਂ ਬਿਜਲੀ ਬੋਰਡ ਵਿਚ 7 ਸਾਲ ਸੇਵਾ ਨਿਭਾਈ । ਮਿਤੀ 1 ਜਨਵਰੀ 1997 ਨੂੰ ਸਿੱਖਿਆ ਵਿਭਾਗ ਵਿਚ ਬਤੌਰ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਦਦੇਹਰ ਸਾਹਿਬ ਵਿਚ ਜੁਆਇਨ ਕੀਤਾ ਅਤੇ ਇਸੇ ਸਕੂਲ ਵਿਚ ਬਤੌਰ ਕਾਰਜਕਾਰੀ ਮੁੱਖ ਅਧਿਆਪਕ ਚਾਰ ਸਾਲ ਜ਼ਿੰਮੇਵਾਰੀ ਨਿਭਾਈ । ਤਰੱਕੀ ਹੋਣ ਉਪਰੰਤ 3 ਜੁਲਾਈ 2012 ਨੂੰ ਬਤੌਰ ਹਿਸਟਰੀ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਹਰੀਕੇ ਵਿਖੇ ਸੇਵਾ ਸੰਭਾਲੀ । ਆਪ ਦਾ ਵਿਆਹ 22 ਨਵੰਬਰ 1991 ਨੂੰ ਸੁਰਿੰਦਰ ਕੌਰ ਨਾਲ ਹੋਇਆ । ਆਪ ਦੇ ਘਰ ਦੋ ਪੁੱਤਰੀਆਂ ਹਰਪ੍ਰੀਤ ਕੌਰ ਅਤੇ ਰਾਜਪ੍ਰੀਤ ਕੌਰ ਅਤੇ ਪੁੱਤਰ ਮੋਲਦੀਪ ਸਿੰਘ ਨੇ ਜਨਮ ਲਿਆ । ਦੋਵੇਂ ਲੜਕੀਆਂ ਉੱਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਕੈਨੇਡਾ ਦੀਆਂ ਵਸਨੀਕ ਹਨ ਅਤੇ ਲੜਕਾ ਕੈਨੇਡਾ ਵਿਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਆਪ ਆਪਣੀ ਪੂਰੀ ਸਰਵਿਸ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਗਿਆਨ ਵੰਡਦੇ ਰਹੇ ਉੱਥੇ ਵਿਭਾਗ ਵਲੋਂ ਸਮੇਂ-ਸਮੇਂ ’ਤੇ ਲੱਗਦੀਆਂ ਹੋਰ ਡਿਊਟੀਆਂ ਵੀ ਬਾਖੂਬੀ ਨਿਭਾਈਆਂ । 3 ਜੁਲਾਈ 2012 ਤੋਂ ਹੁਣ ਤੱਕ ਪੀ.ਐੱਮ. ਸ੍ਰੀ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਵਿਖੇ ਡਿਊਟੀ ਨਿਭਾਉਂਦੇ ਹੋਏ ਮਿਤੀ 31 ਅਗਸਤ 2026 ਨੂੰ 30 ਸਾਲ ਦੀ ਸਰਵਿਸ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਅੱਜ ਸੇਵਾ ਮੁਕਤੀ ਮੌਕੇ ਲੈਕਚਰਾਰ ਸੁਖਵੰਤ ਸਿੰਘ ਨੂੰ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਕੇ ਦੇ ਸਮੂਹ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। - ਸੰਜੀਵ ਕੁੰਦਰਾ
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਅਗਲੀ ਖ਼ਬਰ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਵਲੋਂ ਬਾਬਾ ਬੁੱਢਾ ਜੀ ਲੰਗਰ ਹਾਲ ਦਾ ਲੈਂਟਰ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।