31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਯੂਥ ਵਿੰਗ ਵਲੋਂ ਦਸਤਾਰਾਂ ਦਾ ਲੰਗਰ ਲਾਇਆ

ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਯੂਥ ਵਿੰਗ ਵਲੋਂ ਜੁਗਰਾਜ ਸਿੰਘ ਧੂਲਕਾ ਪ੍ਰਧਾਨ ਯੂਥ ਵਿੰਗ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ‘ਸਾਚਾ ਗੁਰੂ ਲਾਧੋ ਰੇ ਦਿਵਸ’ ਨੂੰ ਸਮਰਪਿਤ ਮੇਲੇ ਦੌਰਾਨ ‘ਸਾਡਾ ਖੁਆਬ ਪੱਗਾਂ ਵਾਲਾ ਪੰਜਾਬ’ ਤਹਿਤ ਦਸਤਾਰਾਂ ਦਾ ਲੰਗਰ ਅਤੇ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ, ਜਿਸ ਵਿਚ ਸੈਂਕੜੇ ਨੌਜ਼ਵਾਨਾਂ ਨੇ ਦਸਤਾਰ ਸਿਖਲਾਈ ਲਈ ਅਤੇ ਉਂਨ੍ਹਾਂ ਨੂੰ ਪੱਕੇ ਤੌਰ ’ਤੇ ਸਾਬਤ ਸੂਰਤ ਹੋਣ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉੱਚ ਕੋਟੀ ਦੇ ਦਸਤਾਰ ਕੋਚਾਂ ਵਲੋਂ ਦਸਤਾਰ ਤੇ ਦੁਮਾਲਾ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ ।

ਅਜੀਤ ਡੈਸਕ 31-08-2026
ਬਾਬਾ ਬਕਾਲਾ ਸਾਹਿਬ, 30 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਯੂਥ ਵਿੰਗ ਵਲੋਂ ਜੁਗਰਾਜ ਸਿੰਘ ਧੂਲਕਾ ਪ੍ਰਧਾਨ ਯੂਥ ਵਿੰਗ ਹਲਕਾ ਬਾਬਾ ਬਕਾਲਾ ਸਾਹਿਬ ਦੀ ਅਗਵਾਈ ਹੇਠ ‘ਸਾਚਾ ਗੁਰੂ ਲਾਧੋ ਰੇ ਦਿਵਸ’ ਨੂੰ ਸਮਰਪਿਤ ਮੇਲੇ ਦੌਰਾਨ ‘ਸਾਡਾ ਖੁਆਬ ਪੱਗਾਂ ਵਾਲਾ ਪੰਜਾਬ’ ਤਹਿਤ ਦਸਤਾਰਾਂ ਦਾ ਲੰਗਰ ਅਤੇ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ, ਜਿਸ ਵਿਚ ਸੈਂਕੜੇ ਨੌਜ਼ਵਾਨਾਂ ਨੇ ਦਸਤਾਰ ਸਿਖਲਾਈ ਲਈ ਅਤੇ ਉਂਨ੍ਹਾਂ ਨੂੰ ਪੱਕੇ ਤੌਰ ’ਤੇ ਸਾਬਤ ਸੂਰਤ ਹੋਣ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉੱਚ ਕੋਟੀ ਦੇ ਦਸਤਾਰ ਕੋਚਾਂ ਵਲੋਂ ਦਸਤਾਰ ਤੇ ਦੁਮਾਲਾ ਸਜਾਉਣ ਦੀ ਸਿਖਲਾਈ ਵੀ ਦਿੱਤੀ ਗਈ । ਇਸ ਮੌਕੇ ਬਾਪੂ ਤਰਸੇਮ ਸਿੰਘ, ਸੁਖਵਿੰਦਰ ਸਿੰਘ ਅਗਵਾਨ, ਮਨਪ੍ਰੀਤ ਸਿੰਘ ਇਆਲੀ, ਚਾਚਾ ਪ੍ਰਗਟ ਸਿੰਘ ਸੰਧੂ ਜੱਲੂਪੁਰ ਖੇੜਾ, ਚਾਚਾ ਸੁਖਚੈਨ ਸਿੰਘ, ਹਲਕਾ ਇੰਚਾਰਜ ਸਰਬਜੀਤ ਸਿੰਘ ਖਾਨਪੁਰ, ਜ਼ਿਲ੍ਹਾ ਪ੍ਰਧਾਨ ਜਸਕਰਨ ਸਿੰਘ ਰਿਆੜ, ਜਤਿੰਦਰ ਸਿੰਘ ਮਹਿਤਾ, ਪ੍ਰਗਟ ਸਿੰਘ ਮੀਆਂਵਿੰਡ, ਗੁਰਪ੍ਰੀਤ ਸਿੰਘ ਕੰਮੋਕੇ, ਸੁਖਦੇਵ ਸਿੰਘ ਕਾਦੀਆਂ, ਦਲੇਰ ਸਿੰਘ, ਅਮਰੀਕ ਸਿੰਘ ਬਿਟਾ, ਮਨਦੀਪ ਸਿੰਘ ਸਿੱਧੂ ਸਮੇਤ ਪਹੁੰਚੇ ਸਾਰੇ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਦਾ ਵੀ ਜੁਗਰਾਜ ਸਿੰਘ ਧੂਲਕਾ ਅਤੇ ਸਾਰੀ ਟੀਮ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਦਸਤਾਰ ਕੋਚ ਗੁਰਪ੍ਰੀਤ ਸਿੰਘ ਬਟਾਲਾ, ਜਸਵਿੰਦਰ ਸਿੰਘ ਢੇਸੀ, ਗੁਰਪ੍ਰਤਾਪ ਸਿੰਘ ਬੰਟੀ, ਨਿਸ਼ਾਨ ਸਿੰਘ ਖੇੜਾ, ਹਰਜਿੰਦਰ ਸਿੰਘ ਸੰਧੂ ਬਟਾਲਾ, ਹਰਜੀਤ ਸਿੰਘ ਫੇਰੂਮਾਨ, ਗੁਰਜੀਤ ਸਿੰਘ ਭਲੋਜਲਾ, ਦਿਲਬਾਗ ਸਿੰਘ ਠੱਠੀਆਂ, ਹਰਪ੍ਰੀਤ ਸਿੰਘ ਦੌਲੌਨੰਗਲ , ਪਵਨਦੀਪ ਸਿੰਘ ਏਕਲਗੱਡਾ, ਗੁਰਪ੍ਰੀਤ ਸਿੰਘ ਕੰਮੋਕੇ, ਬਲਦੇਵ ਸਿੰਘ ਰਈਆ, ਸਵਰਨਜੀਤ ਸਿੰਘ, ਗੁਰਪ੍ਰੀਤ ਸਿੰਘ ਬਟਾਲਾ, ਜਸਵਿੰਦਰ ਸਿੰਘ ਢੇਸੀਆਂ, ਸੁਖਪ੍ਰੀਤ ਸਿੰਘ ਢੇਸੀਆਂ, ਬਲਵਿੰਦਰ ਸਿੰਘ ਢੇਸੀਆਂ, ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਮੰਨਾ ਗੁ: ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਸਰਹੱਦੀ ਪਿੰਡ ਕਿਰਲਗੜ੍ਹ ਵਿਖੇ ਸਾਲਾਨਾ ਛਿੰਝ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।