30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਲੱਗਣ ਵਾਲੇ ਮੋਰਚੇ ਦੀ ਤਿਆਰੀ ਮੁਕੰਮਲ- ਪ੍ਰਧਾਨ ਟਾਂਡਾ

ਫਤਿਆਬਾਦ, 29 ਅਗਸਤ (ਹਰਵਿੰਦਰ ਸਿੰਘ ਧੂੰਦਾ)– ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਵਿੱਤਰ ਨਗਰੀ ਛਾਪੜੀ ਸਾਹਿਬ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਆਗੂ ਅਮਨਦੀਪ ਕਲੇਰ ਅਤੇ ਜਗਦੀਸ਼ ਸਿੰਘ ਝੰਡੇਰ ਮਹਾਂਪੁਰਖਾ ਨੇ ਕੀਤੀ।

ਅਜੀਤ ਡੈਸਕ 30-08-2026
ਫਤਿਆਬਾਦ, 29 ਅਗਸਤ (ਹਰਵਿੰਦਰ ਸਿੰਘ ਧੂੰਦਾ)– ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪਵਿੱਤਰ ਨਗਰੀ ਛਾਪੜੀ ਸਾਹਿਬ ਵਿਖੇ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਸੂਬਾ ਆਗੂ ਅਮਨਦੀਪ ਕਲੇਰ ਅਤੇ ਜਗਦੀਸ਼ ਸਿੰਘ ਝੰਡੇਰ ਮਹਾਂਪੁਰਖਾ ਨੇ ਕੀਤੀ। ਮੀਟਿੰਗ ਵਿਚ ਜ਼ੋਨ ਕਮੇਟੀ ਨੇ ਭਾਗ ਲਿਆ। ਇਸ ਮੀਟਿੰਗ ਦਾ ਮੁੱਖ ਏਜੰਡਾ ਸੰਯੁਕਤ ਕਿਸਾਨ ਮੋਰਚੇ ਵਲੋਂ 1 ਸਤੰਬਰ ਤੋਂ 7 ਤੱਕ ਲਾਏ ਜਾਣ ਵਾਲੇ ਚੰਡੀਗੜ੍ਹ ਧਰਨੇ ਸਬੰਧੀ ਰਿਹਾ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਨੇ ਵਿਸਥਾਰ ਸਹਿਤ ਧਰਨੇ ਦੀ ਤਿਆਰੀ ਬਾਰੇ ਸਾਰੀ ਜਥੇਬੰਦੀ ਦੀਆਂ ਡਿਊਟੀਆਂ ਲਗਾਈਆਂ ਅਤੇ ਵੱਡੀ ਗਿਣਤੀ ਵਿਚ ਚੰਡੀਗੜ੍ਹ ਮੋਰਚੇ ਦੀ ਲਾਮਬੰਦੀ ਦੀ ਤਿਆਰੀ ਕੀਤੀ। ਟਾਂਡਾ ਨੇ ਅੱਗੇ ਬੋਲਦਿਆਂ ਕਿਹਾ ਕਿ ਇਸ ਧਰਨੇ ਦੀ ਮੁੱਖ ਮੰਗ ਪੰਜਾਬ ਦੇ ਪਾਣੀਆਂ ਸਬੰਧੀ ਹੈ, ਜਿਸ ਵਿਚ ਧਾਰਾ 78, 79, 80 ਨੂੰ ਰੱਦ ਕਰਨਾ ਅਤੇ ਬੀ.ਬੀ.ਐਮ.ਬੀ. ਦੀ ਮੈਂਬਰਸ਼ਿਪ ਨੂੰ ਬਹਾਲ ਕਰਨਾ, ਕਿਸਾਨਾਂ-ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ ਅਤੇ ਐਮ.ਐਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣਾਉਣਾ ਸ਼ਾਮਿਲ ਹੈ। ਇਸ ਵਿਚ ਗੰਨੇ ਦਾ ਰੇਟ 500 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕਰਨੀ, ਪੰਜਾਬ ਦੀਆਂ ਬੰਦ ਪਈਆਂ ਖੰਡ ਮਿੱਲਾਂ ਨੂੰ ਮੁੜ ਤੋਂ ਚਾਲੂ ਕਰਨਾ ਅਤੇ ਭਾਰਤ-ਅਮਰੀਕਾ ਸਮਝੌਤੇ ਨੂੰ ਰੱਦ ਕਰਨਾ ਵੀ ਸ਼ਾਮਿਲ ਹੈ। ਇਨ੍ਹਾਂ ਸਾਰੇ ਭਖਦੇ ਮਸਲਿਆਂ ਨੂੰ ਲੈ ਕੇ 1 ਸਤੰਬਰ ਤੋਂ 7 ਸਤੰਬਰ ਤੱਕ ਚੰਡੀਗੜ੍ਹ ਧਰਨਾ ਲਗਾਇਆ ਜਾਵੇਗਾ । ਇਸ ਮੌਕੇ ਬਾਬਾ ਮਹਿੰਦਰ ਸਿੰਘ ਵੇਈਂਪੁਈਂ, ਸੁਖਦੇਵ ਸਿੰਘ ਤੁੜ, ਬਲਜੀਤ ਸਿੰਘ ਚੱਕ ਮਹਿਰ, ਬਲਰਾਜ ਸਿੰਘ, ਜਗਿੰਦਰ ਸਿੰਘ ਸਰਪੰਚ ਚੱਕ ਮਹਿਰ, ਪ੍ਰਧਾਨ ਮਨਜਿੰਦਰ ਸਿੰਘ ਛਾਪੜੀ ਸਾਹਿਬ, ਬਲਦੇਵ ਸਿੰਘ ਛਾਪੜੀ ਸਾਹਿਬ, ਬੁੱਟਾ ਸਿੰਘ ਛਾਪੜੀ ਸਾਹਿਬ, ਸ਼ੇਰ ਸਿੰਘ ਛਾਪੜੀ ਸਾਹਿਬ, ਰਣਜੀਤ ਸਿੰਘ ਭੱਟਾ ਫਤਿਹਾਬਾਦ, ਅਮਰੀਕ ਸਿੰਘ ਭਰੋਵਾਲ, ਸਕੱਤਰ ਸਿੰਘ ਖੇਲਾ, ਸਰਵਣ ਸਿੰਘ ਭੈਲ, ਪ੍ਰਤਾਪ ਸਿੰਘ ਗੋਇੰਦਵਾਲ ਸਾਹਿਬ, ਮਨਜੀਤ ਸਿੰਘ ਚੱਕ ਮਹਿਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਬਾਬਾ ਬਕਾਲਾ ਕਾਨਫ਼ਰੰਸ ਲਈ ਰਵਾਨਾ ਹੋਏ ਕਾਫ਼ਲੇ ਦਾ ਹਲਕਾ ਇੰਚਾਰਜ ਕੁਲਦਮਨਰੂਪ ਸਿੰਘ ਵਲੋਂ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।