ਪੰਜਾਬ ਵਿਰੋਧੀ ਦਿੱਲੀ ਦੇ ਲੁਟੇਰਿਆਂ ਨੂੰ ਹਰਾਉਣਾ ਸਮੇਂ ਦੀ ਵੱਡੀ ਲੋੜ- ਕੋਆਰਡੀਨੇਟਰ ਸ਼ੇਖ
ਮਾਨਾਂਵਾਲਾ, 29 ਅਗਸਤ (ਗੁਰਦੀਪ ਸਿੰਘ ਨਾਗੀ)- ਪੰਜਾਬ ਵਿਰੋਧੀ ਦਿੱਲੀ ਦੇ ਲੁਟੇਰਿਆਂ ਨੂੰ ਹਰਾਉਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਸਾਨੂੰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੋਰ ਮਜ਼ਬੂਤ ਕਰਨਾ ਪਵੇਗਾ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜੰਡਿਆਲਾ ਗੁਰੂ ਦੇ ਕੋਆਰਡੀਨੇਟਰ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ.
ਸ
ਸਰਕਲ ਜੰਡਿਆਲਾ ਦਿਹਾਤੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਇਕੱਤਰਤਾ
30-08-2026
ਮਾਨਾਂਵਾਲਾ, 29 ਅਗਸਤ (ਗੁਰਦੀਪ ਸਿੰਘ ਨਾਗੀ)- ਪੰਜਾਬ ਵਿਰੋਧੀ ਦਿੱਲੀ ਦੇ ਲੁਟੇਰਿਆਂ ਨੂੰ ਹਰਾਉਣਾ ਸਮੇਂ ਦੀ ਵੱਡੀ ਲੋੜ ਹੈ ਅਤੇ ਸਾਨੂੰ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਹੋਰ ਮਜ਼ਬੂਤ ਕਰਨਾ ਪਵੇਗਾ । ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਜੰਡਿਆਲਾ ਗੁਰੂ ਦੇ ਕੋਆਰਡੀਨੇਟਰ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ. ਆਰ. ਅਤੇ ਸਰਕਲ ਪ੍ਰਧਾਨ ਸੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਪਿੰਡ ਸੁਰਜਨ ਸਿੰਘ ਵਾਲਾ ਵਿਖੇ ਹੋਈ ਸਰਕਲ ਜੰਡਿਆਲਾ ਗੁਰੂ (ਦਿਹਾਤੀ) ਦੀ ਮੀਟਿੰਗ ਦੌਰਾਨ ਕੀਤਾ । ਗੁਰਸੇਵਕ ਸਿੰਘ ਸ਼ੇਖ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਕਾਂਗਰਸ ਨੂੰ ਇਸ ਲਈ ਨਕਾਰਿਆ ਸੀ ਕਿਉਂਕਿ ਉਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਮਾਨਦਾਰੀ ਦਾ ਬੁਰਕਾ ਪਾ ਕੇ ਅਤੇ ਬਦਲਾਅ ਦੇ ਨਾਮ ’ਤੇ ਲੋਕਾਂ ਤੋਂ ਵੋਟਾਂ ਲਈਆਂ, ਪਰ ਸਰਕਾਰ ਬਣਨ ਤੋਂ ਬਾਅਦ ਇਕ ਵੀ ਵੱਡਾ ਵਾਅਦਾ ਪੂਰਾ ਨਹੀਂ ਕੀਤਾ, ਜਿਸ ਕਰਕੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਇਸ ਮੌਕੇ ਹਲਕਾ ਇੰਚਾਰਜ ਸੰਦੀਪ ਸਿੰਘ ਏ.ਆਰ. ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਨਸ਼ੇ ਦੀ ਸਮੱਸਿਆ, ਗੁੰਡਾਗਰਦੀ ਅਤੇ ਅਪਰਾਧਾਂ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਇਸ ਮੌਕੇ ਪ੍ਰਿੰਸੀਪਲ ਨੌਨਿਹਾਲ ਸਿੰਘ, ਨਵਜਿੰਦਰ ਸਿੰਘ ਨਵੀ, ਗੁਲਜਾਰ ਸਿੰਘ ਧੀਰੇਕੋਟ, ਜਸਵਿੰਦਰ ਸਿੰਘ ਗਹਿਰੀ ਮੰਡੀ, ਪਲਵਿੰਦ ਰ ਸਿੰਘ ਬਲਾਕ ਸੰਮਤੀ ਮੈਂਬਰ, ਜੋਧਬੀਰ ਸਿੰਘ ਯੂਥ ਪ੍ਰਧਾਨ ਹਲਕਾ ਜੰਡਿਆਲਾ ਗੁਰੂ, ਸਤਿਨਾਮ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸ਼ਿੰਦਰ ਸਿੰਘ ਸਾਬਕਾ ਸਰਪੰਚ, ਪ੍ਰਗਟ ਸਿੰਘ ਮਿਹੋਕਾ, ਚਮਕੌਰ ਸਿੰਘ ਕਿਲਾ, ਦਾਰਾ ਸਿੰਘ, ਰਣਜੀਤ ਸਿੰਘ, ਸੰਦੀਪ ਸਿੰਘ, ਨਰਿੰਦਰਪਾਲ ਸਿੰਘ, ਲਵ ਜੰਡ, ਸੁਰਜਨ ਸਿੰਘ, ਜਸਬੀਰ ਸਿੰਘ, ਮੋਹਨ ਰਾਮ, ਪਰਮਜੀਤ ਸਿੰਘ ਵਡਾਲੀ, ਹਰਪ੍ਰੀਤ ਰੱਖ ਮਾਨਾਂਵਾਲਾ, ਹੋਬੀ, ਲਾਭ ਸਿੰਘ, ਜਗਦੀਪ ਸਿੰਘ, ਕਰਨਦੀਪ ਸਿੰਘ, ਜਸਬੀਰ ਸਿੰਘ ਮਲਕਪੁਰ, ਕੁੱਲਾ ਨਿਜ਼ਾਮਪੁਰ, ਡਾ. ਰਵੇਲ ਸਿੰਘ, ਬਲਵਿੰਦਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।