22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਅਣਪਛਾਤੇ ਵਿਅਕਤੀਆਂ ਟਰੱਕ ਡਰਾਈਵਰ ਪਾਸੋਂ ਕੀਤੀ ਲੁੱਟ-ਖੋਹ

ਸਰਹਾਲੀ ਕਲਾਂ, 21 ਅਗਸਤ (ਅਜੇ ਸਿੰਘ ਹੁੰਦਲ) - ਥਾਣਾ ਸਰਹਾਲੀ ਦੀ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਟਰੱਕ ਡਰਾਈਵਰ ਪਾਸੋਂ ਲੁੱਟ-ਖੋਹ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ ਵਿਖੇ ਪ੍ਰਗਟ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਤੂਤ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ 14 ਟਾਈਰੀ ਟਰੱਕ ਨੰਬਰ ਪੀ.

ਅਜੀਤ ਡੈਸਕ 22-08-2026
ਸਰਹਾਲੀ ਕਲਾਂ, 21 ਅਗਸਤ (ਅਜੇ ਸਿੰਘ ਹੁੰਦਲ) - ਥਾਣਾ ਸਰਹਾਲੀ ਦੀ ਪੁਲਿਸ ਨੇ ਚਾਰ ਅਣਪਛਾਤੇ ਵਿਅਕਤੀਆਂ ਵਲੋਂ ਟਰੱਕ ਡਰਾਈਵਰ ਪਾਸੋਂ ਲੁੱਟ-ਖੋਹ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਸਰਹਾਲੀ ਵਿਖੇ ਪ੍ਰਗਟ ਸਿੰਘ ਪੁੱਤਰ ਸੁਬੇਗ ਸਿੰਘ ਵਾਸੀ ਤੂਤ ਪੱਟੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਆਪਣੇ 14 ਟਾਈਰੀ ਟਰੱਕ ਨੰਬਰ ਪੀ.ਬੀ. 02 ਡੀ.ਐੱਫ 9781 ’ਤੇ ਸਵਾਰ ਹੋ ਕੇ ਆਪਣੇ ਹੈਲਪਰ ਸ਼ੇਰਾ ਸਿੰਘ ਪੁੱਤਰ ਅਜੀਤ ਸਿੰਘ ਨਾਲ ਸੇਬ ਅਤੇ ਆਲੂ ਬੁਖਾਰਾ ਲੋੜ ਕਰਕੇ ਅਹਮਦਾਬਾਦ ਤੋਂ ਆ ਰਹੀ ਸੀ ਤਾਂ ਜਦੋਂ ਉਹ ਪਿੰਡ ਠੱਠੀਆਂ ਮਹੰਤਾਂ ਪੁੱਜੇ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਮੋਟਰਸਾਈਕਲ ਟਰੱਕ ਅੱਗੇ ਖੜਾ ਕਰਕੇ ਉਸ ਨੂੰ ਰੋਕ ਲਿਆ ਅਤੇ ਟਰੱਕ ਵਿਚ ਵੜ ਕੇ ਬੈਗ ਖੋਹ ਲਿਆ ਜਿਸ ਵਿਚ ਜਰੂਰੀ ਕਾਗਜ ਪੱਤਰਾਂ ਤੋਂ ਇਲਾਵਾ 24 ਹਜ਼ਾਰ 700 ਰੁਪਏ ਨਗਦ ਸਨ ਖੋਹ ਕੇ ਲੈ ਗਏ। ਜਾਂਚ ਅਧਿਕਾਰੀ ਐੱਸ.ਆਈ. ਰੋਹਾਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਅਤੇ ਪਿਸਟਲ ਸਮੇਤ 6 ਵਿਅਕਤੀ ਗ੍ਰਿਫ਼ਤਾਰ - ਐੱਸ.ਐੱਸ.ਪੀ. ਲਾਂਬਾ ਅਗਲੀ ਖ਼ਬਰ ਜੇਲ੍ਹ ਵਿਚ ਕੈਦੀ ਨਾਲ ਕੁੱਟਮਾਰ ਦੇ ਮਾਮਲੇ ਵਿਚ 7 ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।