21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਐੱਨ.ਐੱਚ.ਐੱਮ. ਯੂਨੀਅਨ ਤਰਨ ਤਾਰਨ ਵਲੋਂ ਮੁੱਖ ਮੰਤਰੀ, ਸਿਹਤ ਮੰਤਰੀ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ

ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)– ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਐੱਨ. ਐੱਚ.

ਅਜੀਤ ਡੈਸਕ 21-08-2026
ਤਰਨ ਤਾਰਨ, 20 ਅਗਸਤ (ਹਰਿੰਦਰ ਸਿੰਘ)– ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲੇ ਐੱਨ.ਐੱਚ.ਐੱਮ.ਕਰਮਚਾਰੀ ਰੈਗੂਲਰ ਹੋਣ ਲਈ ਲਗਾਤਾਰ ਜੂਝ ਰਹੇ ਹਨ ਅਤੇ ਪੂਰੇ ਪੰਜਾਬ ਵਿਚ ਰੋਸ ਮੁਜਾਹਰੇ ਅਤੇ ਧਰਨੇ ਲਗਾਏ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਨ.ਐੱਚ.ਐੱਮ. ਯੂਨੀਅਨ ਤਰਨ ਤਾਰਨ ਦੇ ਜ਼ਿਲ੍ਹਾ ਜਨਰਲ ਸਕੱਤਰ ਮਨਦੀਪ ਸਿੰਘ ਅਤੇ ਸੀ.ਐੱਚ.ਓ. ਯੂਨੀਅਨ ਦੇ ਪ੍ਰਧਾਨ ਜੈਸਮੀਨ ਕੌਰ ਨੇ ਸਾਂਝੇ ਰੂਪ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਐੱਨ.ਐੱਚ.ਐੱਮ.ਯੂਨੀਅਨ ਵਲੋਂ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਧਰਨਾ ਲਗਾਇਆ ਗਿਆ ਫਿਰ ਰੈਲੀ ਕਰਦੇ ਹੋਏ ਰੋਸ ਮੁਜਾਹਰਾ ਕੀਤਾ ਅਤੇ ਸਿਵਲ ਸਰਜਨ ਦਫਤਰ ਤਰਨ ਤਾਰਨ ਦੇ ਬਾਹਰ ਜੀ.ਟੀ ਰੋਡ ਤੇ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿਹਤ ਮੰਤਰੀ ਦੇ ਪੁਤਲਿਆਂ ਦੇ ਨਾਲ ਝੂਠੇ ਲਾਰਿਆਂ ਦੀ ਪੰਡ ਨੂੰ ਵੀ ਫੂਕਿਆ ਗਿਆ। ਉਨ੍ਹਾਂ ਦੱਸਿਆ ਕਿ ਐੱਨ.ਐੱਚ.ਐੱਮ.ਕਰਮਚਾਰੀ ਬਹੁਤ ਘੱਟ ਤਨਖਾਹਾਂ ਤੇ ਸਿਹਤ ਸਹੂਲਤਾਂ ਪ੍ਰਦਾਨ ਕਰਦੇ ਆ ਰਹੇ ਹਨ ਅਤੇ ਰਿਵਾਇਤੀ ਪਾਰਟੀਆਂ ਤੋਂ ਲੈ ਹੁਣ ਤੱਕ ਰੈਗੂਲਰ ਹੋਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀਂ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋ ਉਨ੍ਹਾਂ ਨੁੰ ਪੂਰਾ ਭਰੋਸਾ ਦਿੱਤਾ ਸੀ ਕਿ ਆਮ ਆਦਮੀਂ ਪਾਰਟੀ ਦੀ ਸਰਕਾਰ ਬਨਣ ’ਤੇ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਪਰ ਅਫਸੋਸ ਹੁਣ ਮੁੱਖ ਮੰਤਰੀ ਵਲੋੰ ਉਨ੍ਹਾਂ ਨੂੰ ਰੈਗੂਲਰ ਕਰਨ ਵਿਚ ਟਾਲ ਮਟੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਪਗ 35 ਮੀਟਿੰਗ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਕੀਤੀਆਂ ਜਾ ਚੁੱਕੀਆਂ ਹਨ ਪਰ ਲਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਮਿਲਿਆ। ਇਸ ਸਮੇਂ ਰੈਗੂਲਰ ਯੂਨੀਅਨ ਵਲੋਂ ਵੀ ਐੱਨ.ਐੱਚ.ਐੱਮ. ਯੂਨੀਅਨ ਦਾ ਸਾਥ ਦਿੱਤਾ ਗਿਆ ਅਤੇ ਰੈਗੂਲਰ ਯੂਨੀਅਨ ਦੇ ਆਗੂ ਰਜਵੰਤ ਸਿੰਘ ਬਾਗੜ੍ਹੀਆਂ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਕੱਚੇ ਮੁਲਾਜਮਾਂ ਨੂੰ ਜਲਦ ਪੱਕਾ ਕੀਤਾ ਜਾਵੇ ਨਹੀਂ ਤਾਂ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਮੇਂ ਮੈਡਮ ਰਜਨੀ ਤਰਨ ਤਾਰਨ, ਕਵਲਜੀਤ ਕੌਰ ਡੀ . ਐੱਸ.ਏ., ਸੀ.ਐੱਚ.ਓ. ਪ੍ਰਧਾਨ ਜੈਸਮੀਨ ਕੌਰ, ਸੀ.ਐੱਚ.ਓ. ਸੁਪਰੀਤ ਕੌਰ ਸਰਹਾਲੀ, ਸੀ.ਐੱਚ.ਓ. ਜੀਵਨਜੋਤ ਸਿੰਘ, ਵਿਸ਼ਾਲ ਕੁਮਾਰ ਬੀ.ਐੱਸ.ਏ. ਸਰਹਾਲੀ ਕਲਾਂ, ਕੁਲਵੰਤ ਕੌਰ ਅਕਾਊਂਟੈਟ ਸਰਹਾਲੀ ਕਲਾਂ, ਕੰਵਲਜੀਤ ਕੌਰ ਸਟਾਫ ਨਰਸ ਸਰਹਾਲੀ ਕਲਾਂ, ਅਕਾਊਟੈਂਟ ਅਮਰਜੀਤ ਕੌਰ ਕੈਰੋਂ, ਡਾਕਟਰ ਕੇ.ਪੀ ਏ.ਐੱਮ.ਓ ਕੈਰੋਂ , ਤਰਸੇਮ ਸਿੰਘ ਫਾਰਮੇਸੀ ਅਫਸਰ ਕੈਰੋਂ, ਪ੍ਰਭਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ ਕੈਰੋਂ, ਸੰਦੀਪ ਸਿੰਘ ਆਈ.ਏ ਕੈਰੋਂ, ਅਮਨਦੀਪ ਕੌਰ ਸਟਾਫ ਨਰਸ, ਅਮਰਜੀਤ ਸਿੰਘ ਰੈਗੂਲਰ ਯੂਨੀਅਨ ਤਰਨ ਤਾਰਨ, ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਹਰਸ਼ਰਨ ਕੌਰ ਸਟਾਫ ਨਰਸ, ਅਮਨਦੀਪ ਸਿੰਘ ਘਰਿਆਲਾ, ਗੁਰਜੀਤ ਸਿੰਘ, ਜਗਰਾਜ ਸਿੰਘ ਖੇਮਕਰਨ, ਜਗਦੀਪ ਕੌਰ ਕਸੇਲ, ਬਲਜੀਤ ਸਿੰਘ ਝਬਾਲ, ਮੈਡਮ ਵਿੱਦਿਆ, ਚਰਨਜੀਤ ਸਿੰਘ ਮੀਆਂਵਿੰਡ, ਰਿਤੇਸ਼ ਵਾਲੀਆ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮਾਤਾ ਚਿੰਤਪੁਰਨੀ ਦੇ ਮੰਦਰਾਂ ਦੇ ਦਰਸ਼ਨਾਂ ਲਈ ਫਤਿਆਬਾਦ ਦੇ ਮੰਦਰ ਦੇਵੀ ਦੁਵਾਰਾ ਤੋਂ ਜਥਾ ਰਵਾਨਾ ਅਗਲੀ ਖ਼ਬਰ ਅਕਾਲ ਅਕਾਦਮੀ ਰਾਮਪੁਰ ਨਰੋਤਮਪੁਰ ਵਿਖੇ ਸਹਿਜ ਪਾਠ ਸੁਸਾਇਟੀ ਵਲੋਂ ਵਿਦਿਆਰਥੀਆਂ ਦਾ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।