08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਲੋਕ ਕਾਹਲੇ-ਹਰਮਿੰਦਰ ਸਿੰਘ ਗਿੱਲ

ਹਰੀਕੇ ਪੱਤਣ, 7 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਸਤਲੁਜ ਪੈਲੇਸ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਪੱਟੀ ਹਲਕੇ ਦੇ 13 ਮੰਡਲਾਂ ਵਿਚੋ ਤਿੰਨ ਮੰਡਲਾਂ ਦੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਜਿਸ ’ਚ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਅਜੀਤ ਡੈਸਕ 08-08-2026

ਹਰੀਕੇ ਪੱਤਣ, 7 ਅਗਸਤ (ਸੰਜੀਵ ਕੁੰਦਰਾ)-ਕਸਬਾ ਹਰੀਕੇ ਪੱਤਣ ਦੇ ਸਤਲੁਜ ਪੈਲੇਸ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ ਮੁਹਿੰਮ ਤਹਿਤ ਪੱਟੀ ਹਲਕੇ ਦੇ 13 ਮੰਡਲਾਂ ਵਿਚੋ ਤਿੰਨ ਮੰਡਲਾਂ ਦੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਜਿਸ ’ਚ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਬਦਲਾਅ ਦੇ ਨਾਂਅ ’ਤੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਕਤਲੋਗਾਰਤ, ਗੁੰਡਾਗਰਦੀ ਕਾਰਨ ਆਮ ਲੋਕ ਡਰ ਦੇ ਮਾਰੇ ਤ੍ਰਾਹ ਤ੍ਰਾਹ ਕਰ ਰਹੇ ਹਨ। ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਤੇ ਤੰਗ ਲੋਕ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ, ਜੇ 2022 ਵਾਂਗ ਇਸ ਵਾਰ ਵੀ ਚੋਣ ਫ਼ਰਵਰੀ ਵਿਚ ਹੁੰਦੀ ਹੈ ਤਾਂ ਚੋਣ ਜ਼ਾਬਤਾ ਲੱਗਣ ਵਿਚ ਸਿਰਫ 113 ਦਿਨ ਰਹਿ ਗਏ ਹਨ, ਜਿਸ ਸਰਕਾਰ ਨੇ ਪਿਛਲੇ ਪੌਣੇ ਪੰਜ ਸਾਲਾਂ ਵਿਚ ਕੁਝ ਨਹੀਂ ਕੀਤਾ ਹੁਣ ਚੰਦ ਦਿਨਾਂ ਵਿਚ ਕੀ ਕਰ ਸਕਦੀ ਹੈ। ਸ. ਗਿੱਲ ਨੇ ਕਿਹਾ ਕਿ ਲੋਕ ਇਸ ਨਿਕੰਮੀ ਸਰਕਾਰ ਤੋਂ ਤੰਗ ਆ ਚੁੱਕੇ ਹਨ। ਹਲਕਾ ਪੱਟੀ ਵਿਚ ਵੀ ਕਾਂਗਰਸ ਦਾ ਪਰਿਵਾਰ ਵੱਧ ਰਿਹਾ ਹੈ ਤੇ ਹਰ ਰੋਜ਼ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਤੇ ਆਉਣ ਵਾਲੇ ਦਿਨਾਂ ਵਿਚ ਹਲਕੇ ਵਿਚ ਵੱਡੇ ਵੱਡੇ ਰਾਜਨੀਤਕ ਧਮਾਕੇ ਹੋਣਗੇ ਅਤੇ ਵੱਡੀ ਗਿਣਤੀ ਵਿਚ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਹਰ ਬੂਥ ਕਾਂਗਰਸ ਮਜ਼ਬੂਤ, ਮਹਿੰਮ ਤਹਿਤ ਵੋਟਰ ਲਿਸਟ ਦੇ ਹਰ ਪੰਨੇ ਵਿਚੋਂ ਇਕ ਮੈਂਬਰ ਲੈ ਕੇ ਬੂਥ ਕਮੇਟੀ ਬਣਾਈ ਜਾਵੇਗੀ। ਇਸ ਮੌਕੇ ਸਾਬਕਾ ਸਰਪੰਚ ਰੋਸ਼ਨ ਲਾਲ ਚੌਧਰੀ, ਜੋਗਿੰਦਰਪਾਲ ਵੇਦੀ, ਠੇਕੇਦਾਰ ਕਾਬਲ ਸਿੰਘ, ਮੰਡਲ ਪ੍ਰਧਾਨ ਸੋਨੂੰ ਸਿੱਧੂ ਹਰੀਕੇ, ਰਸ਼ਪਾਲ ਸਿੰਘ ਬੋਪਾਰਾਏ, ਡਾ.ਮਨਜੀਤ ਸਿੰਘ ਮਰਹਾਣਾ, ਕੁਲਦੀਪ ਸਿੰਘ ਬੂਹ, ਨਿਸ਼ਾਨ ਸਿੰਘ, ਸੁਖਵਿੰਦਰ ਸਿੰਘ ਸਫ਼ਲ ਕਿਸਾਨ, ਠੇਕੇਦਾਰ ਜੁਗਰਾਜ ਸਿੰਘ ਮਨਾਵਾਂ, ਡਾ. ਜਗਨ ਨਾਥ ਸ਼ਰਮਾ ਨੱਥੂਪੁਰ, ਮਨਦੀਪ ਸਿੰਘ ਮੱਤਾ, ਗੁਰਨਾਮ ਸਿੰਘ ਬੱਬੀ ਬਾਠ, ਸੁਰਜੀਤ ਸਿੰਘ ਬੁਰਜ ਪੂਹਲਾ, ਕੁਲਦੀਪ ਸਿੰਘ ਜੀ. ਓ. ਜੀ., ਪ੍ਰਭਜੀਤ ਸਿੰਘ ਕਿਰਤੋਵਾਲ, ਗੁਰਸ਼ਰਨ ਸਿੰਘ ਮਨਾਵਾਂ, ਮੱਖਣ ਸਿੰਘ ਹਰੀਕੇ, ਹਰਜਿੰਦਰ ਸਿੰਘ ਚੰਬਲ, ਲਾਡੀ ਸੰਧੂ, ਗੁਰਦੇਵ ਸਿੰਘ ਹਰੀਕੇ, ਸਾਹਿਬ ਸਿੰਘ, ਸਵਰਨ ਸਿੰਘ ਖਾਰਾ, ਜਸਕਰਨ ਸਿੰਘ, ਅੱਛਰ ਸਿੰਘ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਜੰਡਿਆਲਾ ਰੋਡ ਸੜਕ ਦੀ ਹਾਲਤ ਖਸਤਾ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।