08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ, ਇਕ ਜ਼ਖ਼ਮੀ

ਤਰਨ ਤਾਰਨ, 7 ਅਗਸਤ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਅਤੇ ਦੂਸਰੇ ਨੌਜਵਾਨ ਦੇ ਜ਼ਖਮੀ ਹੋਣ ਦੇ ਮਾਮਲੇ ਵਿਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਵੈਰੋਂਵਾਲ ਵਿਖੇ ਦਿਲਬਾਗ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੱਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਅਗਸਤ ਰਾਤ ਨੂੰ ਉਹ ਆਪਣੇ ਮੋਟਰਸਾਇਕਲ ਨੰਬਰ ਪੀ.

ਅਜੀਤ ਡੈਸਕ 08-08-2026
ਤਰਨ ਤਾਰਨ, 7 ਅਗਸਤ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵੈਰੋਂਵਾਲ ਦੀ ਪੁਲਿਸ ਨੇ ਦੋ ਮੋਟਰਸਾਈਕਲਾਂ ਦੀ ਟੱਕਰ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਅਤੇ ਦੂਸਰੇ ਨੌਜਵਾਨ ਦੇ ਜ਼ਖਮੀ ਹੋਣ ਦੇ ਮਾਮਲੇ ਵਿਚ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਵੈਰੋਂਵਾਲ ਵਿਖੇ ਦਿਲਬਾਗ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੱਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ 1 ਅਗਸਤ ਰਾਤ ਨੂੰ ਉਹ ਆਪਣੇ ਮੋਟਰਸਾਇਕਲ ਨੰਬਰ ਪੀ.ਬੀ.02 ਬੀ.ਐਚ.5706 ਤੇ ਸਮੇਤ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਸਰਬਜੀਤ ਸਿੰਘ ਵਾਸੀ ਮੱਲ੍ਹਾ ਦੇ ਸਵਾਰ ਹੋ ਕੇ ਪਿੰਡ ਸੰਘਰਕੋਟ ਤੋਂ ਆਪਣੇ ਪਿੰਡ ਮੱਲ੍ਹਾ ਨੂੰ ਵਾਪਸ ਆ ਰਿਹਾ ਸੀ। ਜਦੋਂ ਅਸੀ ਨੇੜੇ ਇੱਟਾਂ ਵਾਲੇ ਭੱਠੇ ਪਿੰਡ ਕੁੜੀਵਲਾਹ ਪਾਸ ਪੁੱਜੇ ਤਾਂ ਸਾਹਮਣੇ ਦੀ ਤਰਫੋ ਪਿੰਡ ਮੱਲ੍ਹਾ ਵਾਲੀ ਸਾਇਡ ਤ ਇਕ ਮੋਟਰਸਾਇਕਲ ਤੇਜ ਰਫਤਾਰ ਆਉਂਦਾ ਦਿਖਾਈ। ਜਿਸਨੇ ਆਪਣਾ ਮੋਟਰਸਾਇਕਲ ਲਿਆ ਕੇ ਸਾਡੇ ਮੋਟਰਸਾਇਕਲ ਵਿਚ ਮਾਰ ਦਿੱਤਾ। ਮੈਂ ਅਤੇ ਮੇਰੇ ਨਾਲਮਨਪ੍ਰੀਤ ਸਿੰਘ ਉਰਫ ਮਨੀ ਅਸੀਂ ਸੜਕ ’ਤੇ ਡਿੱਗ ਪਏ ਅਤੇ ਸਾਡੇ ਸੱਟਾਂ ਲੱਗ ਗਈਆਂ। ਰਾਹਗੀਰਾਂ ਵਲੋਂ ਸਾਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਮਨਪ੍ਰੀਤ ਸਿੰਘ ਉਰਫ ਇਲਾਜ ਦੌਰਾਨ ਮੌਤ ਹੋ ਗਈ। ਜਾਂਚ ਅਧਿਕਾਰੀ ਏ.ਐੱਸ.ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਬਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਤਿੰਮੋਵਾਲ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿਛਲੀ ਖ਼ਬਰ ਅਖੌਤੀ ਬਦਲਾਅ ਵਾਲੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਲੋਕ ਕਾਹਲੇ-ਹਰਮਿੰਦਰ ਸਿੰਘ ਗਿੱਲ ਅਗਲੀ ਖ਼ਬਰ ਤਰਨ ਤਾਰਨ ਪੁਲਿਸ ਵਲੋਂ 113 ਐਨ. ਡੀ. ਪੀ. ਐਸ. ਮਾਮਲਿਆਂ ਵਿਚ ਜ਼ਬਤ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।