04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਮਜੀਠੀਆ ਵਲੋਂ ਬਾਬਾ ਸ਼ਿੰਦਾ ਸਿੰਘ ਦੇ ਅਕਾਲ ਚਲਾਣਾ ਕਰਨ ’ਤੇ ਨਾਮਧਾਰੀ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 02-07-2026
ਤਰਨ ਤਾਰਨ, 1 ਜੁਲਾਈ (ਹਰਿੰਦਰ ਸਿੰਘ)—ਤਰਨ ਤਾਰਨ ਦੇ ਪ੍ਰਸਿੱਧ ਨਾਮਧਾਰੀ ਪਰਿਵਾਰ ਨਾਲ ਰਾਮ ਸਿੰਘ ਨਾਮਧਾਰੀ ਦੇ ਮਾਮਾ ਬਾਬਾ ਸ਼ਿੰਦਾ ਸਿੰਘ ਮਹਾਵਾ ਦੇ ਅਕਾਲ ਚਲਾਣ ਕਰਨ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਰਾਮ ਸਿੰਘ ਨਾਮਧਾਰੀ ਦੇ ਗ੍ਰਹਿ ਵਿਖੇ ਦੁੱਖ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਬਾ ਸ਼ਿੰਦਾ ਸਿੰਘ ਮਹਾਵਾ ਬਹੁਤ ਹੀ ਸੂਝਵਾਨ ਅਤੇ ਮਿਲਾਪੜੇ ਸੁਭਾਅ ਦੇ ਵਿਅਕਤੀ ਸਨ। ਉਨ੍ਹਾਂ ਦੀ ਕਮੀ ਜਿਥੇ ਪਰਿਵਾਰ ਨੂੰ ਸਦਾ ਰਹੇਗੀ, ਉਥੇ ਸਮਾਜ ਵੀ ਇਕ ਬਹੁਤ ਹੀ ਚੰਗੇ ਇਨਸਾਨ ਤੋਂ ਦੂਰ ਹੋ ਗਿਆ ਹੈ। ਉਨ੍ਹਾਂ ਨੇ ਬਾਬਾ ਸ਼ਿੰਦਾ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਤਰਨ ਤਾਰਨ ਦੀ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ, ਵਪਾਰ ਮੰਡਲ ਤਰਨ ਤਾਰਨ ਦੇ ਗੁਰਿੰਦਰ ਸਿੰਘ ਲਾਡੀ, ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਪਰਮਿੰਦਰ ਕੌਰ, ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ, ਦਿਲਬਾਗ ਸਿੰਘ ਜੋਧਾ, ਸੋਨੂੰ ਦੋਦੇ, ਸੋਨੂੰ ਬਰਾੜ, ਸੁਹਾਵਾ ਟੈਂਟ ਵਾਲੇ, ਡਾ. ਸੁਖਦੇਵ ਸਿੰਘ ਲੌਹਕਾ, ਨੀਟਾ ਪ੍ਰਧਾਨ, ਜੋਗਾ ਸਿੰਘ, ਰਜਿੰਦਰ ਸਿੰਘ, ਐਚ.ਐਸ. ਕੋਹਲੀ, ਸੰਦੀਪ ਕੌਰ, ਸੰਦੀਪ ਸਿੰਘ, ਤੇਜਿੰਦਰਪਾਲ ਸਿੰਘ ਜੌਹਲ ਆਦਿ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਪਿਛਲੀ ਖ਼ਬਰ ਮੁਰਾਦਪੁਰਾ ਵਿਖੇ ਸੀਵਰੇਜ ਸਿਸਟਮ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸਿਹਤ ਵਿਭਾਗ ਨੇ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।