22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸੈਂਟਰਲ ਕਾਨਵੈਂਟ ਸਕੂਲ ਪੱਟੀ ਵਿਖੇ ਸੁਕੰਨਿਆ ਕੁਮਾਰੀ ਦੀ ਵਰਕਸ਼ਾਪ ਲਗਾਈ

ਅਜੀਤ ਡੈਸਕ 01-07-2026
ਪੱਟੀ, 30 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸੈਂਟਰਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਉੱਘੀ ਸਿੱਖਿਆ ਸ਼ਾਸਤਰੀ ਤੇ ਪ੍ਰੇਰਕ ਵਕਤਾ ਸ੍ਰੀਮਤੀ ਸੁਕੰਨਿਆ ਕੁਮਾਰੀ ਵਲੋਂ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦਾ ਵਿਸ਼ਾ ‘ਨਵੀਂ ਸਿੱਖਿਆ ਨੀਤੀ ਤੇ ਅਧਿਆਪਕ ਦੀ ਭੂਮਿਕਾ’ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦਾ ਉਦਘਾਟਨ ਸ਼੍ਰੀਮਤੀ ਸੁਕੰਨਿਆ ਸ਼ਰਮਾ ਨੇ ਕੀਤਾ। ਸ੍ਰੀਮਤੀ ਸੁਕੰਨਿਆ ਸ਼ਰਮਾ ਨੇ ਗਿਣਤੀ ਤੋਂ ਵੱਧ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਵੇਂ ‘ਅਧਿਆਪਕ ਸਿਰਫ਼ ਪੜ੍ਹਾਉਂਦਾ ਨਹੀਂ, ਸਗੋਂ ਬੱਚੇ ਦਾ ਭਵਿੱਖ ਘੜਦਾ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਨਵੇਂ ਤਰੀਕਿਆਂ ਨਾਲ ਜਮਾਤ ਨੂੰ ਰੌਚਕ ਬਣਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ 2-3 ਗਤੀਵਿਧੀਆਂ ਜਿਵੇਂ ਸਮੂਹ ਚਰਚਾ, ਰੋਲ ਪਲੇ, ਸਵਾਲ-ਜਵਾਬ ਸੈਸ਼ਨ ਰਾਹੀਂ ਭਾਗੀਦਾਰਾਂ ਨੂੰ ਕਿਰਿਆਸ਼ੀਲ ਰੱਖਿਆ। ਭਾਗੀਦਾਰਾਂ ਨੇ ਦੱਸਿਆ ਕਿ ਵਰਕਸ਼ਾਪ ਬਹੁਤ ਗਿਆਨਵਰਧਕ ਤੇ ਪ੍ਰੇਰਨਾਦਾਇਕ ਰਹੀ। ਇਸ ਮੌਕੇ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਗਰੁੱਪ ਦੇ ਡਾਇਰੈਕਟਰ ਸ਼੍ਰੀਮਤੀ ਸੁੱਭੀ ਭਾਰਦਵਾਜ ਨੇ ਸ੍ਰੀਮਤੀ ਸੁਕੰਨਿਆ ਕੁਮਾਰੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਸ੍ਰੀਮਤੀ ਮੰਜੂ ਦੇਵਗਨ ਨੇ ਬਾਖੂਬੀ ਨਿਭਾਇਆ। ਅੰਤ ਵਿਚ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ’ਤੇ ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ। ਇਸ ਮੌਕੇ ਸਾਰੇ ਅਧਿਆਪਕਾਂ ਨੇ ਮੈਡਮ ਸੁੱਭੀ ਦਾ ਤੇ ਮੈਡਮ ਸੁਕੰਨਿਆ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਪੰਜਾਬ ’ਚ ਲੱਗ ਰਹੇ ਲੰਬੇ ਬਿਜਲੀ ਕੱਟਾਂ ਤੋਂ ਕਿਸਾਨ ਅਤੇ ਆਮ ਲੋਕ ਬੇਹੱਦ ਪ੍ਰੇਸ਼ਾਨ- ਖਹਿਰਾ ਅਗਲੀ ਖ਼ਬਰ ਝੋਨੇ ਦੇ ਮਧਰੇਪਣ ਰੋਗ ਤੋਂ ਸਾਵਧਾਨ ਰਹਿਣ ਕਿਸਾਨ- ਖੇਤੀ ਮਾਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।