24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਹਿਲਾ ਕਮਿਸ਼ਨ ਨੇ 30 ਦਿਨਾ 'ਚ ਐੱਸ. ਐੱਸ. ਪੀ. ਅੰਮਿ੍ਤਸਰ ਤੋਂ ਤਲਬ ਕੀਤੀ ਰਿਪੋਰਟ <br/> ਕੁਸ਼ਤੀ ਮੁਕਾਬਲਿਆਂ 'ਚ ਪ੍ਰਭ ਭਲਵਾਨ ਨੇ ਜਿੱਤਿਆ ਚਾਂਦੀ ਦਾ ਤਗਮਾ ਦਾਣਾ ਮੰਡੀ ਖਤਰਾਏ ਕਲਾਂ ਦੇ ਆੜ੍ਹਤੀਆਂ ਨੇ ਸ਼ੁਕਰਾਨਾ ਸਮਾਗਮ ਕਰਵਾਇਆ

ਅਜੀਤ ਡੈਸਕ 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਜੰਮਪਲ ਪ੍ਰਭ ਪਹਿਲਵਾਨ (ਹਵੇਲੀਆਣਾ) ਨੇ ਇੰਗਲੈਂਡ ਦੇ ਸ਼ਹਿਰ ਮੇਨਚੈਸਟਰ ਵਿਚ ਹੋਏ ਬਿ੍ਟਿਸ਼ ਨੈਸ਼ਨਲ ਚੈਂਪੀਅਨਸ਼ਿਪ (ਕੁਸ਼ਤੀ ਮਕਾਬਲਿਆਂ) ਵਿਚ ਵਿਰੋਧੀ ਭਲਵਾਨਾਂ ਨੂੰ ਸ਼ਿਕਸਤ ਦੇ ਕੇ, 125 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਇਕ ਵਾਰ ਫਿਰ ਆਪਣੇ ਇਲਾਕੇ ਅਤੇ ਮਾਂ ਪਿਓ ਦਾ ਨਾਮ ਰੌਸ਼ਨ ਕੀਤਾ ਹੈ | ਪ੍ਰਭ ਬਾਬਾ ਬਕਾਲਾ ਸਾਹਿਬ ਨੇ ਪਹਿਲੇ ਮੁਾਕਬਲੇ ਵਿਚ ਭਾਰਤੀ ਮੂਲ ਦੇ ਭਲਵਾਨ ਲਵਪ੍ਰੀਤ ਨੂੰ 5-1 ਦੇ ਮਕਾਬਲੇ ਨਾਲ ਹਰਾਇਆ | ਦੂਸਰੀ ਕੇਸ਼ੀ ਵਿਚ ਲੰਡਨ ਰੈਸਲਿੰਗ ਦੇ ਯੂਰਪਨ ਐਟੋ ਖੋਲਮਰੂਦ ਨੂੰ 4-0 ਦੇ ਮੁਕਾਬਲੇ ਨਾਲ ਹਰਾਕੇ ਪੂਰੇ ਇੰਗਲੈਂਡ ਵਿਚੋਂ ਦੂਸਰਾ ਸਥਾਨ ਹਾਸਿਲ ਕੀਤਾ ਹੈ | ਪ੍ਰਭ ਦੇ ਪਿਤਾ ਮਨਜੀਤ ਸਿੰਘ, ਜੋ ਕਿ ਖੁਦ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ-ਸ਼ਾਮ ਕੁਸ਼ਤੀ ਅਖਾੜਾ ਚਲਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਨਸ਼ਿਆਂ ਵਲੋਂ ਹਟਾਕੇ ਖੇਡਾਂ ਨਾਲ ਜੋੜ ਰਹੇ ਹਨ, ਨੇ ਦੱਸਿਆ ਹੈ ਕਿ ਇੰਗਲੈਂਡ ਦੇ ਮੇਨਚੈਸਟਰ ਸ਼ਹਿਰ ਵਿਚ ਹੋਏ ਬਿ੍ਟਿਸ਼ ਨੈਸ਼ਨਲ ਚੈਂਪੀਅਨਸ਼ਿਪ ਵਿਚ ਵੱਖ-ਵੱਖ ਦੇਸ਼ਾਂ ਦੇ ਭਲਵਾਨਾਂ ਨੇ ਭਾਗ ਲਿਆ, ਵਿਚ 125 ਕਿਲੋ ਭਾਰ ਕੈਟਾਗਰੀ ਵਿਚ ਪ੍ਰਭ ਭਲਵਾਨ ਬਾਬਾ ਬਕਾਲਾ ਸਾਹਿਬ ਨੇ ਵੀ ਹਿੱਸਾ ਲਿਆ ਅਤੇ ਚਾਂਦੀ ਦਾ ਤਗਮਾ ਹਾਸਿਲ ਕੀਤਾ ਹੈ ਅਤੇ ਇਸ ਤਰ੍ਹਾਂ ਪ੍ਰਭ ਨੇ ਇਕ ਵਾਰ ਫਿਰ ਆਪਣੇ ਇਲਾਕੇ ਅਤੇ ਮਾਂ-ਪਿਓ ਦਾ ਨਾਮ ਰੌਸ਼ਨ ਕੀਤਾ |
ਜਗਦੇਵ ਕਲਾਂ, 24 ਮਈ (ਸ਼ਰਨਜੀਤ ਸਿੰਘ ਗਿੱਲ)-ਗੁਰਦੁਆਰਾ ਬਾਬਾ ਬਹਾਦਰ ਸਿੰਘ ਜੀ ਖਤਰਾਏ ਖੁਰਦ ਵਿਖੇ ਦਾਣਾ ਮੰਡੀ ਖਤਰਾਏ ਕਲਾਂ ਦੇ ਸਮੂਹ ਆੜਤੀਆਂ ਵਲੋਂ ਕਣਕ ਦੀ ਫ਼ਸਲ ਦਾ ਸੀਜਨ ਸੁੱਖ-ਸ਼ਾਂਤੀ ਅਤੇ ਸਫਲਤਾਪੂਰਕ ਖਤਮ ਹੋਣ 'ਤੇ ਸਰਬੱਤ ਦੇ ਭਲੇ ਲਈ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਕਥਾਵਾਚਕ ਭਾਈ ਬਚਿੱਤਰ ਸਿੰਘ ਅਤੇ ਗੁਰਦੁਆਰਾ ਸਾਹਿਬ ਗੁਰੂ ਕਾ ਬਾਗ ਦੇ ਰਾਗੀ ਜਥੇ ਵਲੋਂ ਇਲਾਹੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਮੌਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ | ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਨੇ ਸ੍ਰੀ ਗੁਰੂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ ਤੇ ਸੰਬੋਧਨ ਕਰਦਿਆਂ ਕਿਹਾ ਕਿ ਆੜਤੀ ਅਤੇ ਕਿਸਾਨਾਂ ਦਾ ਨਹੁੰ-ਮਾਸ ਦਾ ਰਿਸ਼ਤਾ ਹੈ, ਦੋਵਾਂ ਦਾ ਇਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ | ਇਸ ਮੌਕੇ ਸਮੂਹ ਆੜਤੀਆਂ ਵਲੋਂ ਰਾਗੀ ਜਥੇ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਸ਼ੋਤਮ ਸਿੰਘ ਬਾਠ, ਸੱਜਣ ਸਿੰਘ ਖਤਰਾਏ ਕਲਾਂ, ਪ੍ਰੇਮ ਸ਼ਾਹ, ਸੇਵਾ ਸਿੰਘ, ਸੁਖਬੀਰ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਢਿੱਲੋਂ, ਹਰਜਿੰਦਰ ਸਿੰਘ ਬਾਊ, ਰਾਜ ਮਹਿੰਦਰ ਸਿੰਘ, ਪ੍ਰਧਾਨ ਸਵਿੰਦਰ ਸਿੰਘ ਸੈਂਸਰਾ, ਬ੍ਰਹਮ ਸਿੰਘ ਝੰਡੇਰ, ਅਮਰਜੀਤ ਸਿੰਘ ਘੁੱਕੇਵਾਲੀ, ਤਰਸੇਮ ਸਿੰਘ ਖਤਰਾਏ ਕਲਾਂ ਆਦਿ ਤੋਂ ਇਲਾਵਾ ਇਲਾਕੇ ਦੇ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਖੱਬੇ ਰਾਜਪੂਤਾਂ ਵਿਖੇ ਸ਼ਹੀਦੀ ਦੀਵਾਨ ਸਜਾਇਆ ਅਗਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ 'ਚ ਚਾਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।