24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਵਿਧਾਇਕ ਭਲਾਈਪੁਰ ਨੇ ਜੈਵਿੰਦਰ ਸਿੰਘ ਭੁੱੱਲਰ ਦਾ ਹਾਲ-ਚਾਲ ਪੁੁੱਛਿਆ

ਅਜੀਤ ਡੈਸਕ 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਪਾਰਟੀ ਬਾਬਾ ਬਕਾਲਾ ਸਾਹਿਬ ਸ਼ਹਿਰੀ ਦੇ ਪ੍ਰਧਾਨ ਜੈਵਿੰਦਰ ਸਿੰਘ ਭੁੱਲਰ, ਜੋ ਕਿ ਬੀਤੇ ਕੁਝ ਸਮੇਂ ਨਾ-ਸਿਹਤਯਾਬ ਚਲੇ ਆ ਰਹੇ ਹਨ ਅਤੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹਨ | ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਹਸਪਤਾਲ ਵਿਖੇ ਪੁੱਜਕੇ ਪ੍ਰਧਾਨ ਜੈਵਿੰਦਰ ਸਿੰਘ ਭੁੱਲਰ ਦਾ ਹਾਲ ਚਾਲ ਜਾਣਿਆਂ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਲਈ ਕਾਮਨਾ ਕੀਤੀ | ਸ: ਭਲਾਈਪੁਰ ਨੇ ਕਿਹਾ ਕਿ ਜੈਵਿੰਦਰ ਸਿੰਘ ਭੁੱਲਰ ਕਾਂਗਰਸ ਪਾਰਟੀ ਦੇ ਇਕ ਸੱਚੇ-ਸੁੱਚੇ ਕਿਰਦਾਰ ਵਾਲੇ ਵਫ਼ਾਦਾਰ ਆਗੂ ਹਨ ਅਤੇ ਉਨ੍ਹਾਂ ਦੀਆਂ ਕਾਂਗਰਸ ਪਾਰਟੀ ਪ੍ਰਤੀ ਵੱਡੀਆਂ ਸੇਵਾਵਾਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਪ੍ਰੀਤ ਸਿੰਘ ਸਾਹਬੀ ਛੱਜਲੱਵਡੀ, ਸਰਪੰਚ ਇਕਬਾਲ ਸਿੰਘ ਬੱਲ ਮੈਂਬਰ ਬਲਾਕ ਸੰਮਤੀ, ਸਰਪੰਚ ਦਲਜੀਤ ਸਿੰਘ ਭੱਪੀ ਮੈਂਬਰ ਬਲਾਕ ਸੰਮਤੀ, ਗੁਰਦਿਆਲ ਸਿੰਘ ਕੰਗ ਬੁਟਾਰੀ, ਚੈਂਚਲ ਸਿੰਘ ਭੁੱਲਰ (ਗਗਨ ਪੈਲੇਸ ਵਾਲੇ), ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਜਗਦੀਪ ਸਿੰਘ ਮਾਨ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਯੂ. ਪੀ. ਐਸ. ਸੀ. ਪ੍ਰੀਲਿਮਜ਼ ਪ੍ਰੀਖਿਆ ਸ਼ਾਂਤੀਪੂਰਵਕ ਸਮਾਪਤ <br/> ਅਗਲੀ ਖ਼ਬਰ ਹੀਟ ਵੇਵ ਦੇ ਚਲਦਿਆਂ ਅੱਖਾਂ ਦੇ ਮਰੀਜਾਂ ਦੀ ਗਿਣਤੀ 'ਚ ਤੇਜ਼ੀ ਨਾਲ ਹੋ ਰਿਹਾ ਵਾਧਾ- ਡਾ. ਬਿਕਰਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।