18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੀ. ਐੱਸ. ਪੀ. ਸੀ. ਐਲ. ਆਊਟਸੋਰਸ ਮੁਲਾਜ਼ਮਾਂ ਵਲੋਂ ਹੜਤਾਲ 'ਤੇ ਜਾਣ ਦਾ ਕੀਤਾ ਫ਼ੈਸਲਾ <br/>

ਆਊਟਸੋਰਸ ਫੈਡਰੇਸ਼ਨ ਪੰਜਾਬ ਪੀ.ਐੱਸ.ਪੀ.ਸੀ.ਐੱਲ. ਦੇ ਆਗੂ ਜਾਣਕਾਰੀ ਦਿੰਦੇ ਹੋਏ | ਤਸਵੀਰ: ਲਵਲੀ <br/> 22-05-2026
ਤਰਨ ਤਾਰਨ, 21 ਮਈ (ਹਰਿੰਦਰ ਸਿੰਘ)—ਆਊਟਸੋਰਸ ਫੈਡਰੇਸ਼ਨ ਪੰਜਾਬ ਪੀ. ਐੱਸ. ਪੀ. ਸੀ. ਐੱਲ. ਵਲੋਂ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਮੁਕੰਮਲ ਕੰਮ ਬੰਦ ਕਰਕੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ | ਫੈਡਰੇਸ਼ਨ ਦੇ ਆਗੂ ਪਵਨਦੀਪ ਸਿੰਘ, ਵਿਸ਼ਾਲ ਸ਼ਰਮਾ ਤੇ ਤਰਨਦੀਪ ਸਿੰਘ ਵਿਰਦੀ ਨੇ ਦੱਸਿਆ ਕਿ ਸੂਬਾ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਵਲੋਂ ਮਿਲੇ ਆਦੇਸ਼ਾਂ ਅਨੁਸਾਰ ਸੂਬੇ ਭਰ ਵਿਚ ਡਵੀਜ਼ਨ ਪੱਧਰ 'ਤੇ ਪੀ. ਐੱਸ. ਪੀ. ਸੀ. ਐੱਲ. ਮੈਨੇਜ਼ਮੈਂਟ ਨੂੰ ਆਪਣੀ ਹੱਕੀ ਮੰਗਾਂ ਸੰਬੰਧੀ ਮੰਗ ਪੱਤਰ ਸੌਂਪੇ ਗਏ ਹਨ | ਪੀ. ਐੱਸ. ਪੀ. ਸੀ. ਐੱਲ. ਦੀ ਮੈਨੇਜਮੈਂਟ ਨੇ ਇਕ ਮਤਾ ਪਾਸ ਕੀਤਾ ਸੀ, ਜਿਸ ਅਨੁਸਾਰ ਸਾਰੇ ਵਰਕਰਾਂ ਨੂੰ ਮਹਿਕਮੇ ਵਿਚ ਠੇਕਾ ਕੰਪਨੀਆਂ ਨੂੰ ਹਟਾ ਕੇ ਸਿੱਧਾ ਮਹਿਕਮੇਂ ਦੇ ਕੰਟਰੈਕਟ 'ਤੇ ਲਿਆ ਜਾਵੇਗਾ, ਪਰ ਇਸ ਮਤੇ ਨੂੰ ਲਾਗੂ ਕਰਨ ਵੇਲੇ ਵਿਭਾਗ ਦੇ ਸਿਰਫ ਇਕ ਵਰਗ ਨੂੰ ਇਸ ਦਾ ਲਾਭ ਦਿੱਤਾ ਗਿਆ, ਜਿਸ ਕਾਰਨ ਬਾਕੀ ਸਾਰੇ ਆਊਟਸੋਰਸ ਵਰਕਰਾਂ ਵਿਚ ਰੋਸ ਪਾਇਆ ਜਾ ਰਿਹਾ ਸੀ ਅਤੇ ਫੈਡਰੇਸ਼ਨ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਵਿਚ ਵੀ ਇਨ੍ਹਾਂ ਮੰਗਾਂ ਸੰਬੰਧੀ ਕੋਈ ਠੋਸ ਨਿਰਣੇ ਨਹੀਂ ਲਿਆ ਗਿਆ | ਇਸ ਸੰਬੰਧੀ ਫੈਡਰੇਸ਼ਨ ਦੇ ਫ਼ੈਸਲੇ ਅਨੁਸਾਰ ਸੂਬੇ ਭਰ ਦੇ ਨੋਡਲ ਸੈਂਟਰ, ਸੁਵਿਧਾ ਸੈਂਟਰ, ਮੀਟਰ ਲੈਬ, ਸਟੋਰਾਂ ਅਤੇ ਪੈਸਕੋ ਵਰਕਰ 21 ਮਈ ਤੋਂ ਹੜਤਾਲ 'ਤੇ ਹੋਣਗੇ | ਇਸ ਹੜਤਾਲ 'ਤੇ ਪੂਰਨ ਕੰਮ ਬੰਦ ਨਾਲ ਜੇਕਰ ਖਪਤਕਾਰਾਂ ਨੂੰ ਜਾਂ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਪੂਰਨ ਤੌਰ 'ਤੇ ਪੀ.ਐੱਸ.ਪੀ.ਸੀ.ਅੱੈਲ. ਪ੍ਰਸ਼ਾਸਨ ਦੀ ਜਿੰਮੇਵਾਰੀ ਹੋਵੇਗੀ | ਫੈਡਰੇਸ਼ਨ ਦੇ ਪ੍ਰਧਾਨ ਕੁਲਜੀਤ ਸਿੰਘ ਲੋਹਕਾ ਵਲੋਂ ਮੰਗ ਕੀਤੀ ਗਈ ਹੈ ਕਿ ਆਊਟਸੋਰਸ ਵਰਕਰਾਂ ਦੀਆਂ ਮੰਗਾਂ ਨੂੰ ਤੁਰੰਤ ਬਿਨਾਂ ਕਿਸੇ ਭੇਦਭਾਵ ਤੋਂ ਲਾਗੂ ਕੀਤਾ ਜਾਵੇ ਅਤੇ ਉਨ•ਾਂ ਨਾਲ ਹੋ ਰਹੇ ਅਨਿਆ ਨੂੰ ਰੋਕਿਆ ਜਾਵੇ |

ਪਿਛਲੀ ਖ਼ਬਰ ਰਮਨਦੀਪ ਕੌਰ ਤੇ ਸਰਪੰਚ ਅਵਤਾਰ ਸਿੰਘ ਨੇ ਪਵਾਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br/> ਅਗਲੀ ਖ਼ਬਰ ਬਲਜੀਤ ਮੈਮੋਰੀਅਲ ਸਕੂਲ ਕਾਹਲਵਾਂ ਵਲੋਂ ਅੰਤਰ ਸਕੂਲ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।