15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਆਰ. ਐੱਮ. ਪੀ. ਆਈ. ਵਲੋੋਂ ਮਹਾਨ ਕ੍ਰਾਂਤੀਕਾਰੀ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 08-05-2026
ਤਰਨ ਤਾਰਨ, 7 ਮਈ (ਇਕਬਾਲ ਸਿੰਘ ਸੋਢੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਤਰਨ ਤਾਰਨ ਵਲੋਂ ਪਿੰਡ ਪੰਡੋਰੀ ਗੋਲਾ 'ਚ ਮਜ਼ਦੂਰ ਜਮਾਤ ਦੇ ਮਹਾਨ ਕ੍ਰਾਂਤੀਕਾਰੀ ਮਾਰਕਸਵਾਦ ਦੇ ਫਲਾਸਫਰ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਗਿਆ, ਜਿਸ ਵਿਚ ਪਾਰਟੀ ਵਰਕਰਾਂ ਤੋੋਂ ਇਲਾਵਾ ਮਨਰੇਗਾ ਵਰਕਰਜ਼ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਮਹਾਨ ਮਜ਼ਦੂਰਾਂ ਦੇ ਰਹਿਬਰ ਲੁੱਟ ਘਸੁੱਟ ਖਿਲਾਫ਼ ਲੜਨ ਵਾਲੇ ਮਜ਼ਦੂਰ ਜਮਾਤ ਦੀ ਰਾਜਸੱਤਾ ਦੀ ਪ੍ਰਾਪਤੀ ਤੱਕ ਲੜਨ ਵਾਲੇ ਮਜ਼ਦੂਰ ਜਮਾਤ ਦੇ ਫਲਾਸਫਰ ਕਾਰਲ ਮਾਰਕਸ ਦੀਆਂ ਕੀਤੀਆਂ ਘਾਲਨਾਵਾਂ ਨੂੰ ਯਾਦ ਕੀਤਾ ਗਿਆ | ਜਿਸਦੀ ਪ੍ਰਧਾਨਗੀ ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਮਾਣੋਚਾਹਲ, ਜਸਬੀਰ ਕੌਰ ਕੈਰੋਵਾਲ ਨੇ ਕੀਤੀ | ਇਸ ਮੌਕੇ ਬੋਲਦਿਆਂ ਪਾਰਟੀ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ, ਰੇਸ਼ਮ ਸਿੰਘ ਫੈਲੋਕੇ ਬੋਲਦਿਆ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਘੱਟ ਗਿਣਤੀ ਲੋਕਾਂ ਤੇ ਜਾਨਲੇਵਾ ਹਮਲੇ ਕਰ ਰਹੀ ਹੈ, ਨਿੱਤ ਦਿਨ ਔਰਤਾਂ ਤੇ ਜਬਰ ਜਨਾਹ ਕਰਕੇ ਕਤਲ ਹੋ ਰਹੇ ਹਨ, ਡਾਕਟਰ ਅੰਬੇਦਕਰ ਵਲੋੋਂ ਤਿਆਰ ਕੀਤੇ ਸੰਵਿਧਾਨ ਦੀਆਂ ਧੱਜੀਆ ਉਡਾਈਆਂ ਜਾ ਰਹੀਆਂ ਹਨ | ਆਗੂਆਂ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਡਾਵਾਡੋਲ ਹੋ ਰਹੀ ਹੈ, ਦੇਸ਼ ਦਾ ਧੰਨ ਕਾਰਪੋਰੇਟ ਘਰਾਣਿਆਂ ਨੂੰ ਲਟਾਇਆ ਜਾ ਰਿਹਾ ਹੈ ਅਤੇ ਅਰਬਾਂ ਖਰਬਾਂ ਰੁਪਏ ਇਨ੍ਹਾਂ ਨੂੰ ਮੁਆਫ ਕੀਤੇ ਜਾ ਰਹੇ ਹਨ | ਆਗੂਆਂ ਕਿਹਾ ਕਿ ਦੇਸ਼ ਅੰਦਰ ਬੇਰੁਜ਼ਗਾਰੀ, ਮਹਿੰਗਾਈ, ਅਨਪੜ੍ਹਤਾ, ਭੁੱਖਮਰੀ, ਭਿ੍ਸ਼ਟਾਚਾਰ, ਕੰਗਾਲੀ ਸਿਖਰਾਂ ਛੂਹ ਰਹੀ ਹੈ, ਨਿੱਜੀਕਰਨ ਦੀ ਨੀਤੀ ਤਹਿਤ ਸਰਕਾਰੀ ਅਰਧ-ਸਰਕਾਰੀ ਮਹਿਕਮਿਆਂ ਦਾ ਭੋਗ ਪਾਇਆ ਜਾ ਰਿਹਾ ਹੈ, ਵਿਦਿਆ, ਸਿਹਤ ਸਹੂਲਤਾਂ ਗ਼ਰੀਬ ਲੋਕਾਂ ਤੋਂ ਕੋਹਾਂ ਦੂਰ ਜਾ ਰਹੀਆਂ ਹਨ | ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਮਨਰੇਗਾ ਸਕੀਮ ਤਹਿਤ ਕੇਦਰੀ ਫੰਡਾਂ 'ਤੇ ਕੱਟ ਲਾਈ ਜਾ ਰਹੀ ਹੈ, ਮਨਰੇਗਾ ਵਰਕਰਾਂ ਨੂੰ ਮਿਹਨਤਆਨਾ ਨਿਗੂਣਾ ਦਿੱਤਾ ਜਾ ਰਿਹਾ ਹੈ | ਪੰਡੋਰੀ ਨੇ ਦੱਸਿਆ ਕਿ 19 ਮਈ ਨੂੰ ਸ਼ਹੀਦਾਂ ਦੀ ਯਾਦ ਤਰਨ ਤਾਰਨ 'ਚ ਸ਼ਰਧਾਜਲੀ ਸਮਾਗਮ ਕੀਤਾ ਜਾ ਰਿਹਾ ਹੈ | ਇਸ ਮੌਕੇ ਮਨਜੀਤ ਸਿੰਘ ਬੱਗੂ, ਸਵਿੰਦਰ ਸਿੰਘ ਭੱਠਲ, ਗੁਰਪ੍ਰਤਾਪ ਸਿੰਘ ਬਾਠ, ਅੰਮਿ੍ਤਪਾਲਸਿੰਘ ਚੌਧਰੀਵਾਲਾ, ਸੁਖਦੇਵ ਸਿੰਘ ਜਵੰਦਾ, ਸਰਿੰਦਰ ਸਿੰਘ ਖੱਬੇ, ਬੁੱਧ ਸਿੰਘ ਪੱਖੋਕੇ, ਬਲਵਿੰਦਰ ਸਿੰਘ ਬਾਗੜੀਆਂ ਨਾਨਕ ਸਿੰਘ ਪੰਡੋਰੀ, ਕਾਲਾ ਸਿੰਘ ਸਾਬੀ, ਜਸਬੀਰ ਕੌਰ ਕੈਰੋਂੋਵਾਲ, ਹਰਬੰਸ ਸਿੰਘ, ਕੁਲਦੀਪ ਸਿੰਘ ਰਟੌਲ, ਵੱਸਣ ਸਿੰਘ, ਬਲਵਿੰਦਰ ਸਿੰਘ ਮੱਜੂਪੁਰ, ਮੰਗਲ ਸਿੰਘ ਘਰਿਆਲਾ ਤੇ ਬਿਕਰਮਜੀਤ ਕੌਰ ਬੋਹੜੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਾਵਰ ਮੈਨੇਜਮੈਂਟ ਦੀ ਸਾਂਝਾ ਫੋਰਮ ਅਤੇ ਏਕਤਾ ਮੰਚ ਨਾਲ ਮੀਟਿੰਗ ਹੋਈ <br/> ਅਗਲੀ ਖ਼ਬਰ ਪੰਜਾਬ ਪੈਨਸ਼ਨਰ ਯੂਨੀਅਨ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।