15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਮਾਜ ਸੇਵੀਆਂ ਵਲੋਂ ਚੌਂਕਾ ਬੀਬੀ ਰਜਨੀ ਜੀ ਲਈ ਚਾਰ ਕੁਇੰਟਲ ਆਟੇ ਦਾ ਸਹਿਯੋਗ <br/>

ਅਜੀਤ ਡੈਸਕ 08-05-2026
ਪੱਟੀ, 7 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)- ਸਮਾਜ ਸੇਵੀਆਂ ਦੇ ਸਹਿਯੋਗ ਨਾਲ ਚੌਂਕਾ ਬੀਬੀ ਰਜਨੀ ਵਲੋਂ ਦੱਸ ਰੁਪਏ ਵਿੱਚ ਪ੍ਰਤੀ ਵਿਅਕਤੀ ਨੂੰ ਪ੍ਰਸ਼ਾਦਾ ਛਕਾਉਣ ਦੀਆਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਚੌਂਕਾਂ ਦੇ ਪ੍ਰਬੰਧਕ ਭਵਨ ਕੁਮਾਰ ਟਾਂਹ ਵਲੋਂ ਆਪਣੇ 71 ਵੇਂ ਜਨਮ ਦਿਨ ਮੌਕੇ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਪੱਪੂ ਸ਼ਰਾਫ ਵਲੋਂ ਆਪਣੇ 59 ਵੇਂ ਜਨਮ ਦਿਨ ਦੀ ਖੁਸ਼ੀ ਮੌਕੇ, ਸਮਾਜ ਸੇਵੀ ਗੌਰਵ ਪਾਠਕ ਅਤੇ ਸਮਾਜ ਸੇਵੀ ਰੇਹਾਨ ਧੁੰਨਾ ਵਲੋਂ ਆਪਣੇ ਜਨਮ ਦਿਨ ਖੁਸ਼ੀ ਮੌਕੇ ਚੌਂਕਾ ਬੀਬੀ ਰਜਨੀ ਵਿਖੇ ਪਹੁੰਚ ਕੇ ਮਨਾਇਆ ਅਤੇ ਇਕ-ਇਕ ਕੁਇੰਟਲ ਆਟੇ ਦਾ ਸਹਿਯੋਗ ਚੌਂਕਾ ਦੇ ਪ੍ਰਧਾਨ ਜਤਿਨ ਸ਼ਰਮਾ ਪਟਵਾਰੀ ਨੂੰ ਦਿੱਤਾ | ਇਸ ਮੌਕੇ ਚੌਂਕਾ ਦੇ ਪ੍ਰਧਾਨ ਜਤਿਨ ਸ਼ਰਮਾ ਨੇ ਚੌਕਾਂ ਨੂੰ ਸਹਿਯੋਗ ਕਰਨ ਪਹੁੰਚੇ ਸਮਾਜ ਸੇਵੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਚੌਂਕਾ ਬੀਬੀ ਰਜਨੀ ਦਾ ਸਵ: ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਵਲੋਂ ਕੁਝ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਸੀ ਤਾਂ ਕਿ ਕੋਈ ਇਨਸਾਨ ਭੁੱਖੇ ਢਿੱਡ ਨਾ ਸੌਵੇ ਸਭ ਲੋੜਵੰਦਾਂ ਨੂੰ ਢਿੱਡ ਭਰ ਕੇ ਰੋਟੀ ਖਾਣ ਨੂੰ ਮਿਲੇ, ਚੌਂਕਾ ਇਸੇ ਮਿਸ਼ਨ' ਤੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ | ਇਸ ਮੌਕੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਆਗੂ ਰਾਜਵਿੰਦਰ ਸਿੰਘ ਪੈਰੀ, ਚੌਂਕਾ ਦੇ ਸੇਵਾਦਾਰ ਕੁਲਦੀਪ ਰਾਏ ਸ਼ਰਮਾ, ਵਿਪਨ ਘਰਿਆਲਾ, ਮੁਕੇਸ਼ ਜੋਸ਼ੀ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸਾਬਕਾ ਪਿ੍ੰਸੀਪਲ ਮੰਗਤ ਰਾਮ ਅਤੇ ਬਿੱਲਾ ਪਹਿਲਵਾਨ ਮੋਜੂਦ ਸਨ |

ਪਿਛਲੀ ਖ਼ਬਰ ਮਨਰੇਗਾ ਵਰਕਰਜ਼ ਯੂਨੀਅਨ ਦੀ ਚੋਣ ਦੀ ਚੋਣ ਹੋਈ <br/> ਅਗਲੀ ਖ਼ਬਰ ਮਨਰੇਗਾ ਕਾਮੇ ਕੀਤੇ ਕੰਮ ਦੇ ਪੈਸੇ ਲੈਣ ਲਈ ਹੋ ਰਹੇ ਖੱਜਲ ਖੁਆਰ- ਦਲਵਿੰਦਰ ਪੰਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।