15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਨਰੇਗਾ ਕਾਮੇ ਕੀਤੇ ਕੰਮ ਦੇ ਪੈਸੇ ਲੈਣ ਲਈ ਹੋ ਰਹੇ ਖੱਜਲ ਖੁਆਰ- ਦਲਵਿੰਦਰ ਪੰਨੂੰ <br/>

ਅਜੀਤ ਡੈਸਕ 08-05-2026
ਤਰਨ ਤਾਰਨ, 7 ਮਈ (ਇਕਬਾਲ ਸਿੰਘ ਸੋਢੀ)-ਮਜ਼ਦੂਰ ਮੁਕਤੀ ਮੋਰਚਾ ਦੇ ਆਗੂਆਂ ਜਿਸ ਵਿਚ ਸੂਬਾਈ ਆਗੂ ਦਲਵਿੰਦਰ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਗੋਹਲਵੜ, ਮੀਤ ਪ੍ਰਧਾਨ ਨਿੰਦਰ ਸਿੰਘ ਖਡੂਰ ਸਾਹਿਬ, ਜੁਆਇੰਟ ਸਕੱਤਰ ਹਰਦੇਵ ਸਿੰਘ ਖਹਿਰਾ ਅਤੇ ਮਨਰੇਗਾ ਕਾਮੇ ਜਿਸ ਵਿਚ ਔਰਤਾਂ ਵੀ ਸ਼ਾਮਿਲ ਸੀ ਏ. ਡੀ. ਸੀ. ਸੁਰਿੰਦਰ ਸਿੰਘ ਨੂੰ ਮਿਲੇ ਅਤੇ ਗੁਹਾਰ ਲਗਾਈ ਗਈ ਕਿ ਪਿਛਲੇ ਸਮੇਂ ਤੋ ਮਜ਼ਦੂਰਾਂ ਨੂੰ ਕੀਤੇ ਕੰਮ ਦੇ ਪੈਸੇ ਨਹੀਂ ਮਿਲੇ | ਇਸ ਮੌਕੇ ਹਰਦਿਆਲ ਸਿੰਘ ਤੇ ਪੂਰਨ ਸਿੰਘ ਦੋਵੇਂ ਵਾਸੀ ਖਡੂਰ ਸਾਹਿਬ ਨੇ ਕੀਤੇ ਕੰਮਾਂ ਦੀ ਲਿਸਟ ਪੇਸ਼ ਕੀਤੀ | ਨਿੰਦਰ ਸਿੰਘ ਨੇ ਦੱਸਿਆ ਕਿ ਬਲਾਕ ਪੱਧਰ ਤੱਕ ਦੇ ਅਇਧਕਾਰੀ ਕੋਈ ਨਿਆਂ ਨਹੀ ੰਦੇ ਰਹੇ | ਮੀਟਿੰਗ ਤੋਂ ਬਾਅਦ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਦਲਵਿੰਦਰ ਸਿੰਘ ਨੌਸ਼ਹਿਰਾ ਪੰਨੂੰਆਂ ਨੇ ਦੱਸਿਆ ਕਿ ਖਡੂਰ ਸਾਹਿਬ ਬਲਾਕ ਦੇ ਅਧਿਕਾਰੀ ਮਿਲੀਭੁਗਤ ਕਰਕੇ ਮਜ਼ਦੂਰਾਂ ਦੇ ਪੈਸੇ ਖਾ ਜਾਂਦੇ ਹਨ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਜੇਕਰ ਆਉਣ ਵਾਲੇ ਕੁਝ ਦਿਨਾਂ ਵਿਚ ਭੁਗਤਾਣ ਨਾ ਕੀਤਾ ਗਿਆ ਤਾਂ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਸਮਾਜ ਸੇਵੀਆਂ ਵਲੋਂ ਚੌਂਕਾ ਬੀਬੀ ਰਜਨੀ ਜੀ ਲਈ ਚਾਰ ਕੁਇੰਟਲ ਆਟੇ ਦਾ ਸਹਿਯੋਗ <br/> ਅਗਲੀ ਖ਼ਬਰ ਡੀ. ਈ. ਓ. ਐਲੀਮੈਂਟਰੀ/ਸੈਕੰਡਰੀ ਰਾਜੀਵ ਛਾਬੜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।