ਤਰਨ ਤਾਰਨ, 7 ਮਈ (ਇਕਬਾਲ ਸਿੰਘ ਸੋਢੀ)-ਲੀਗਲ ਮੇਟਰੋਲਜੀ ਵਿਭਾਗ ਪੰਜਾਬ ਚੰਡੀਗੜ੍ਹ ਅਤੇ ਲੀਗਲ ਮੇਟਰੋਲਜੀ ਦਫ਼ਤਰ ਤਰਨ ਤਾਰਨ (ਨਾਪ ਤੋਲ ਵਿਭਾਗ) ਅਧੀਨ ਪੱਟੀ ਤੇ ਤਰਨ ਤਾਰਨ ਸ਼ਹਿਰ ਦੇ ਕਰਿਆਨੇ ਵਾਲੇ ਹਲਵਾਈ, ਫ਼ਲ ਫਰੂਟ ਦਾ ਕੰਮਕਾਜ ਕਰਨ ਵਾਲੇ ਹਾਰਡਵੇਅਰ ਆਦਿ ਵਾਲੇ ਦੁਕਾਨਦਾਰਾਂ ਕੋਲ਼ ਤਿੰਨ-ਤਿੰਨ, ਚਾਰ-ਚਾਰ ਕੰਡੇ ਹਨ, ਪਰ ਪਾਸ ਉਹ ਕੇਵਲ ਇਕ ਕੰਡਾ ਹੀ ਕਰਵਾਉਂਦੇ ਹਨ, ਜਿਸ ਨਾਲ ਵਿਭਾਗ ਨੂੰ ਆਰਥਿਕ ਨੁਕਸਾਨ ਹੁੰਦਾ ਹੈ ਅਤੇ ਨਾਲ ਹੀ ਬਿਨਾ ਪਾਸ ਹੋਏ ਕੰਡਿਆਂ ਰਾਹੀ ਘੱਟ ਤੋਲ ਕਰਕੇ ਗਾਹਕਾਂ ਦਾ ਨੁਕਸਾਨ ਵੀ ਕਰਦੇ ਹਨ | ਪਿੰਡ ਗੋਹਲਵੜ ਖੇਤ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕਾਮਰੇਡ ਜਤਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜ਼ਿਲ੍ਹਾ ਪ੍ਰਧਾਨ ਕਾਮਰੇਡ ਪ੍ਰੀਤਮ ਸਿੰਘ ਪੱਟੀ ਆਦਿ ਨੇ ਕੀਤਾ | ਆਗੂਆਂ ਕਿਹਾ ਕਿ ਸੰਬੋਧਨ ਕਰਦਿਆਂ ਕਿਹਾ ਕਿ ਨਾ ਪਾਸ ਹੋਏ ਕੰਡਿਆਂ ਨੂੰ ਮਹਿਕਮਾ ਜਬਤ ਕਰੇ ਅਤੇ ਖਰੀਦ ਬਿੱਲ ਦੀ ਤਾਰੀਖ ਤੋਂੋ ਲੈ ਕੇ ਜ਼ੁਰਮਾਨਾ ਪਾਇਆ ਜਾਵੇ ਤਾਕਿ ਮਹਿਕਮੇ ਰੈਵੀਨਿਉ ਵਿਚ ਵਾਧਾ ਹੋਵੇ | ਉਕਤ ਆਗੂਆਂ ਨੇ ਕਿਹਾ ਕਿ ਮਹਿਕਮੇ ਵਲੋਂ ਪਾਸ ਕੀਤੇ ਗਏ ਕੰਡੇ ਦਾ ਸਰਟੀਫਿਕੇਟ ਦੁਕਾਨ ਉਪਰ ਲਟਕਿਆ ਜਾਵੇ ਅਤੇ ਜਿਹੜਾ ਦੁਕਾਨਦਾਰ ਸਰਟੀਫਿਕੇਟ ਨਹੀਂ ਲਟਕਾਉਂਦਾ ਉਸਦੇ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ ਜਿਹੜੇ ਦੁਕਾਨਦਾਰ ਫੂਡ ਸੇਫਟੀ ਐਕਟ ਦੀਆਂ ਧੱਜੀਆਂ ਉਡਾਉਂਦੇ ਹਨ ਭਾਵ ਖਾਣ-ਪੀਣ ਵਾਲੀਆਂ ਵਸਤੂਆਂ ਦੀ ਪੈਕਿੰਗ 'ਤੇ ਤਾਰੀਖ ਗਿਣਤੀ ਮਿਣਤੀ, ਵਜਨ ਐਕਸਪਾਇਰੀ ਤਾਰੀਖ ਆਦਿ ਨਹੀਂ ਲਿਖੀ ਹੁੰਦੀ, ਉਨਾਂ ਦੁਕਾਨਦਾਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ | ਆਗੂਆਂ ਨੇ ਸੱਕਤਰ ਫੂਡ ਸਪਲਾਈ ਵਿਭਾਗ ਪੰਜਾਬ ਕੰਟਰੋਲਰ ਲੀਗਲ ਮੇਟਰੋਲਜੀ ਵਿਭਾਗ ਪੰਜਾਬ, ਇੰਸਪੈਕਟਰ ਲੀਗਲ ਮੇਟਰੋਲਜੀ ਵਿਭਾਗ ਜ਼ਿਲ੍ਹਾ ਤਰਨ ਤਾਰਨ ਨਾ ਪਾਸ ਹੋਏ ਕੰਡਿਆਂ ਨੂੰ ਜਬਤ ਕਰਨ ਅਤੇ ਖਰੀਦ ਤਾਰੀਖ ਤੋਂੋ ਅੱਜ ਤੱਕ ਲੇਟ ਫ਼ੀਸ ਜੁਰਮਾਨਾ ਪਾ ਕੇ ਚੈਕ ਕਰਕੇ ਪਾਸ ਕੀਤੇ ਜਾਣ ਤਾਂ ਕਿ ਜਨਤਾ ਨੂੰ ਤੋਲ ਵਿਚ ਕਿਸੇ ਤਰ੍ਹਾਂ ਦਾ ਧੋਖਾ ਨਾ ਹੋਵੇ |