19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਾਰਟੀ ਪ੍ਰਧਾਨ ਨੂੰ ਬ੍ਰਹਮਪੁਰਾ ਪਰਿਵਾਰ ਵਲੋਂ ਅਕਾਲੀ ਦਲ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਫੈਸਲਾ ਲੈਣਾ ਚਾਹੀਦਾ ਸੀ-ਖਹਿਰਾ <br/>

ਅਜੀਤ ਡੈਸਕ 21-04-2026
ਖਡੂਰ ਸਾਹਿਬ, 20 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)- ਸਵ.ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ ਪੰਜਾਬ ਵਲੋਂ ਅਕਾਲੀ ਦਲ ਲਈ ਕੀਤੀਆਂ ਕੁਰਬਾਨੀਆਂ ਜਿੰਨਾ ਵਿਚ ਪਾਰਟੀ ਦੀਆਂ ਜੇਲ੍ਹਾਂ ਤੱਕ ਕੱਟਣੀਆਂ ਪਈਆਂ | ਅੱਜ ਉਸੇ ਅਕਾਲੀ ਦਲ ਦੇ ਸਿਰ ਉਪਰ ਮੌਜਾਂ ਮਾਣ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬ੍ਰਹਮਪੁਰਾ ਦੇ ਫਰਜ਼ੰਦ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਜੋ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਅਤੇ ਜਿਨ੍ਹਾਂ ਦੀ ਇਮਾਨਦਾਰੀ ਉਪਰ ਇਕ ਦਾਗ ਤੱਕ ਨਹੀਂ ਉਨ੍ਹਾਂ ਨੂੰ ਹਲਕਾ ਇੰਚਾਰਜ ਤੋਂ ਪਾਸੇ ਕਰਕੇ ਸਵ. ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਕੀਤੀਆਂ ਕੁਰਬਾਨੀਆਂ ਨੂੰ ਸੱਟ ਮਾਰੀ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਹੱਕ ਵਿਚ ਖੜ੍ਹੇ ਹੋਏ ਸੀਨੀਅਰ ਅਕਾਲੀ ਆਗੂ ਨਛੱਤਰ ਸਿੰਘ ਖਹਿਰਾ ਸਾਬਕਾ ਪੰਚ ਖਡੂਰ ਸਾਹਿਬ ਨੇ ਕਰਦਿਆਂ ਕਿਹਾ ਕਿ ਇਸ ਫੈਸਲੇ ਉਪਰ ਪਾਰਟੀ ਪ੍ਰਧਾਨ ਇਕ ਵਾਰ ਦੂਰ ਅੰਦੇਸ਼ੀ ਸੋਚ ਨਾਲ ਮੁੜ ਗੌਰ ਕਰਨ ਤਾਂ ਕਿ ਅਕਾਲੀ ਵਰਕਰਾਂ ਦੇ ਮਨਾਂ ਨੂੰ ਪਹੁੰਚੀ ਠੇਸ ਕਿਤੇ ਹਲਕੇ ਦੇ ਸਮੀਕਰਨ ਹੀ ਨਾ ਬਦਲ ਦੇਣ |

ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗਿ੍ਫਤਾਰ-ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਅਗਲੀ ਖ਼ਬਰ ਐੱਸ.ਐੱਸ.ਏ. ਤੋਂ ਜੇ.ਈ. 'ਤੇ ਪਦਉੱਨਤ ਹੋਏ ਲਖਬੀਰ ਸਿੰਘ ਨੇ ਪੱਟੀ ਸਿਟੀ ਵਿਖੇ ਸੰਭਾਲਿਆ ਅਹੁਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।