19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਐੱਸ.ਐੱਸ.ਏ. ਤੋਂ ਜੇ.ਈ. 'ਤੇ ਪਦਉੱਨਤ ਹੋਏ ਲਖਬੀਰ ਸਿੰਘ ਨੇ ਪੱਟੀ ਸਿਟੀ ਵਿਖੇ ਸੰਭਾਲਿਆ ਅਹੁਦਾ <br/>

ਅਜੀਤ ਡੈਸਕ 21-04-2026
ਪੱਟੀ, 20 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਬਿਜਲੀ ਵਿਭਾਗ ਵਿਚ ਲੰਬੇ ਅਰਸੇ ਤੋਂ ਸੇਵਾਵਾਂ ਦੇ ਰਹੇ ਹਰੀਕੇ ਦੇ 66 ਕੇ.ਵੀ. ਸਬ ਸਟੇਸ਼ਨ ਨਾਲ ਸੰਬੰਧਿਤ ਐੱਸ.ਐੱਸ.ਏ. ਲਖਬੀਰ ਸਿੰਘ ਜੋ ਪਦਉਨਤ ਹੋ ਕੇ ਜੇ.ਈ ਬਣੇ ਨੇ ਅੱਜ ਪੱਟੀ ਸਿਟੀ ਵਿਖੇ ਆਪਣੀ ਨਵੀਂ ਤਾਇਨਾਤੀ ਦੌਰਾਨ ਬਾਕਾਇਦਾ ਤੌਰ 'ਤੇ ਚਾਰਜ ਸੰਭਾਲ ਲਿਆ | ਇਸ ਮੌਕੇ ਸਬ ਡਵੀਜ਼ਨ ਦੇ ਐੱਸ.ਡੀ.ਓ. ਰਾਜਬੀਰ ਢਿੱਲੋਂ ਵਲੋਂ ਉਨ੍ਹਾਂ ਨੂੰ ਰਸਮੀ ਤੌਰ 'ਤੇ ਜੁਆਇਨ ਕਰਵਾਇਆ ਗਿਆ | ਲਖਬੀਰ ਸਿੰਘ ਜੋ ਕਿ ਆਪਣੇ ਫਰਜ ਨੂੰ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਨਿਭਾਉਂਦੇ ਆ ਰਹੇ ਹਨ ਦੇ ਜੇ.ਈ.ਬਨਣ 'ਤੇ ਮਹਿਕਮੇ ਦੇ ਅਫਸਰਾਂ ਅਤੇ ਮੁਲਾਜ਼ਮਾਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਦੌਰਾਨ ਲਖਵੰਤ ਸਿੰਘ ਦਿਓਲ ਸਟੇਟ ਆਗ), ਗੁਰਪ੍ਰੀਤ ਸਿੰਘ ਨਾਗੀ ਸਰਕਲ ਪ੍ਰਧਾਨ, ਦਲਜੀਤ ਸਿੰਘ ਆਰ.ਏ. ਮਾਨੋਚਾਲ ਸਬ ਡਵੀਜ਼ਨ, ਸ਼ਮਸ਼ੇਰ ਸਿੰਘ ਪੰਨੂ ਪ੍ਰਧਾਨ ਗਿ੍ਡ ਯੂਨੀਅਨ, ਜੇ.ਈ. ਮਨਜਿੰਦਰ ਸਿੰਘ, ਜਗਤਾਰ ਸਿੰਘ, ਕਰਮ ਸਿੰਘ ਆਰ.ਏ. ਸਬ ਡਵੀਜ਼ਨ ਪੱਟੀ, ਸਰਵਿੰਦਰ ਸਿੰਘ, ਸੁਖਰਾਜਬੀਰ ਸਿੰਘ, ਗੁਰਿੰਦਰ ਸਿੰਘ ਮਾਣੋਚਾਲ, ਜੇ.ਈ. ਗੁਰਬਲਜੀਤ ਸਿੰਘ, ਸੰਜੀਵ ਕੁਮਾਰ ਸ਼ਰਮਾ, ਸੁਰਜੀਤ ਸਿੰਘ, ਵਿਕਰਮਜੀਤ ਸਿੰਘ, ਮੰਗਲ ਸਿੰਘ ਜੇ.ਈ., ਸਲਵੰਤ ਸਿੰਘ, ਜਰਨੈਲ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ, ਹਰਜੀਤ ਸਿੰਘ ਸਮੇਤ ਹੋਰ ਮੁਲਾਜ਼ਮ ਵੱਡੀ ਤਾਦਾਦ ਵਿਚ ਸ਼ਾਮਿਲ ਸਨ |

ਪਿਛਲੀ ਖ਼ਬਰ ਪਾਰਟੀ ਪ੍ਰਧਾਨ ਨੂੰ ਬ੍ਰਹਮਪੁਰਾ ਪਰਿਵਾਰ ਵਲੋਂ ਅਕਾਲੀ ਦਲ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਦੇ ਹੋਏ ਫੈਸਲਾ ਲੈ... ਅਗਲੀ ਖ਼ਬਰ ਉੱਘੇ ਸਾਹਿਤਕਾਰ ਬਲਵਿੰਦਰ ਬਾਲਮ ਦੀ ਪਤਨੀ ਦਾ ਹੋਇਆ ਅੰਤਿਮ ਸੰਸਕਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।