25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਦਿਲ ਦੀ ਬਿਮਾਰੀ ਦੀ ਸ਼ਿਕਾਇਤ ਹੋਣ 'ਤੇ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਵਤਨ ਪਰਤਿਆ <br/>

ਅਜੀਤ ਡੈਸਕ 15-04-2026
ਅਟਾਰੀ ਸਰਹੱਦ, (ਅੰਮਿ੍ਤਸਰ) 14 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਤੋਂ ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਵਿਸਾਖੀ ਦੇ ਦਿਹਾੜੇ ਮੌਕੇ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਇਕ ਸਿੱਖ ਸ਼ਰਧਾਲੂ ਨੂੰ ਦਿਲ ਦੀ ਬਿਮਾਰੀ ਹੋਣ 'ਤੇ ਯਾਤਰਾ ਵਿਚਾਲੇ ਛੱਡਦਾ ਹੋਇਆ ਪਾਕਿਸਤਾਨ ਤੋਂ ਅੱਜ ਅਟਾਰੀ ਵਾਹਗਾ ਸਰਹੱਦ ਰਸਤੇ ਆਪਣੇ ਵਤਨ ਭਾਰਤ ਪਰਤ ਆਇਆ ਹੈ | ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਫਰਾਸ਼ ਅਬਾਸ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਸਾਂਝੇ ਤੌਰ 'ਤੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਰਾਵਲਪਿੰਡੀ ਤੋਂ ਭਾਰਤੀ ਸਿੱਖ ਸ਼ਰਧਾਲੂ ਜਿਸ ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਦਿਲ ਦੀ ਬਿਮਾਰੀ ਦੀ ਸ਼ਿਕਾਇਤ ਆਈ ਹੈ ਉਸਨੂੰ ਉਸਦੀ ਮਰਜ਼ੀ ਅਨੁਸਾਰ ਮਾਣ ਸਨਮਾਨ ਦਿੰਦਿਆਂ ਵਿਸ਼ੇਸ਼ ਐਂਬੂਲੈਂਸ ਗੱਡੀ ਰਾਹੀਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੋਂ ਲਾਹੌਰ ਲਈ ਬੀਤੀ ਰਾਤ ਰਵਾਨਾ ਕੀਤਾ ਗਿਆ ਸੀ | ਅੱਜ ਭਾਰਤੀ ਸ਼ਰਧਾਲੂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਤੋਂ ਪਾਕਿਸਤਾਨ ਓਕਾਫ ਬੋਰਡ ਦੇ ਕਰਮਚਾਰੀ ਵਿਸ਼ੇਸ਼ ਗੱਡੀ 'ਤੇ ਭਾਰਤੀ ਸਿੱਖ ਸ਼ਰਧਾਲੂ ਕਰਤਾਰ ਸਿੰਘ ਵਾਸੀ ਕੰਦੋਵਾਲੀ ਜ਼ਿਲ੍ਹਾ ਅੰਮਿ੍ਤਸਰ ਨੂੰ ਪਾਕਿਸਤਾਨ ਕਸਟਮ ਤੇ ਇਮੀਗ੍ਰੇਸ਼ਨ ਕਰਵਾਉਣ ਉਪਰੰਤ ਅਟਾਰੀ ਵਾਹਗਾ ਸਰਹੱਦ ਰਸਤੇ ਵਾਪਸ ਵਤਨ ਭੇਜ ਦਿੱਤਾ ਗਿਆ ਹੈ | ਭਾਰਤ ਦੀ ਅਟਾਰੀ ਸਰਹੱਦ ਤੇ ਭਾਰਤੀ ਸ਼ਰਧਾਲੂ ਕਰਤਾਰ ਸਿੰਘ ਨੂੰ ਉਸਦੇ ਰਿਸ਼ਤੇਦਾਰ ਲੈਣ ਵਾਸਤੇ ਪੁੱਜੇ ਹੋਏ ਸਨ |

ਪਿਛਲੀ ਖ਼ਬਰ ਜਸਵਿੰਦਰ ਸਿੰਘ ਝੰਡ ਬਲਾਕ ਜੰਡਿਆਲਾ ਗੁਰੂ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡਾ. ਅੰਬੇਡਕਰ ਦੀ 135ਵੀਂ ਜਨਮ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।