25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜ਼ਿਲ੍ਹਾ ਕਾਂਗਰਸ ਕਮੇਟੀ ਨੇ ਡਾ. ਅੰਬੇਡਕਰ ਦੀ 135ਵੀਂ ਜਨਮ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ <br/>

ਅਜੀਤ ਡੈਸਕ 15-04-2026
ਤਰਨ ਤਾਰਨ, 14 ਅਪ੍ਰੈਲ (ਹਰਿੰਦਰ ਸਿੰਘ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਤਹਿਤ ਕਾਂਗਰਸ ਭਵਨ ਤਰਨ ਤਾਰਨ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਦੀ ਅਗਵਾਈ 'ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ 135ਵੀਂ ਵਰ੍ਹੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ | ਸਮਾਗਮ ਦੌਰਾਨ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਅਤੇ ਹਾਜ਼ਰ ਲੀਡਰਸ਼ਿਪ ਜਿੰਨ੍ਹਾਂ ਵਿਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਚੇਅਰਮੈਨ ਜਗਤਾਰ ਸਿੰਘ ਬੁਰਜ, ਮਨਿੰਦਰਪਾਲ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ, ਕਾਬਲ ਸਿੰਘ ਖੱਬੇ, ਹਰਮਨ ਸੇਖੋਂ, ਲਖਵਿੰਦਰ ਸਿੰਘ ਲੱਕੀ ਪਾਗਲ ਵੱਲੋਂ ਡਾ. ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸਿਜ਼ਦਾ ਕੀਤਾ ਗਿਆ | ਇਕੱਤਰ ਹੋਏ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸਾਡੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਦੀ ਅਗਵਾਈ ਕੀਤੀ, ਜਿਸ ਵਿਚ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨੂੰ ਸ਼ਾਮਲ ਕੀਤਾ ਗਿਆ | ਸਾਡਾ ਸੰਵਿਧਾਨ ਹਰੇਕ ਨਾਗਰਿਕ ਨੂੰ ਮੌਲਿਕ ਅਧਿਕਾਰਾਂ ਦੀ ਗਰੰਟੀ ਦਿੰਦਾ ਹੈ ਅਤੇ ਸਮਾਜਿਕ ਅਤੇ ਆਰਥਿਕ ਨਿਆਂ ਦੇ ਨਿਰਮਾਣ ਲਈ ਨਿਰਦੇਸ਼ਕ ਸਿਧਾਂਤ ਨਿਰਧਾਰਤ ਕਰਦਾ ਹੈ | ਇਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮਹੀਨਾਵਰ ਮੀਟਿੰਗ ਕੀਤੀ ਗਈ ਜਿਸ ਵਿਚ ਅਗਾਮੀ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ ਗਈ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਪ੍ਰਤੀ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਇਨਕਲਾਬ ਦੇ ਝੂਠੇ ਨਾਅਰੇ ਲਗਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਆਮ ਆਦਮੀ ਪਾਰਟੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ 2027 ਵਿਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਵੱਲੋਂ ਖੇਡੇ ਗਏ ਝੂਠ ਅਤੇ ਧੋਖੇਬਾਜ਼ੀ ਵਾਲੇ ਨਾਟਕ ਦਾ ਖਾਤਮਾ ਕਰਨਗੇ | ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੁੂਰੀ ਮਜ਼ਬੂਤੀ ਨਾਲ ਵਰਕਰਾਂ ਅਤੇ ਲੋਕਾਂ ਨੂੰ ਲਾਮਬੰਦ ਕਰ ਰਹੀ ਹੈ ਅਤੇ ਸਾਰੇ ਅਹੁਦੇਦਾਰ ਅਨੁਸ਼ਾਸਨ ਵਿਚ ਰਹਿ ਕੇ ਹੀ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ | ਜੇਕਰ ਕਿਸੇ ਨੇ ਪਾਰਟੀ ਦੀਆਂ ਨੀਤੀਆਂ ਵਿਰੁੱਧ ਜਾ ਕੇ ਅਨੁਸ਼ਾਸਨ ਭੰਗ ਕੀਤਾ ਤਾਂ ਲਿਹਾਜ਼ ਨਹੀਂ ਹੋਵੇਗਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਨਵੇਂ ਬਣੇ ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਅਤੇ ਹੋਰ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਾਬਲ ਸਿੰਘ ਖੱਬੇ, ਰਸ਼ਪਾਲ ਸਿੰਘ ਬੋਪਾਰਾਏ, ਅਵਤਾਰ ਸਿੰਘ ਠੇਕੇਦਾਰ, ਸੁਖਜੀਤ ਸਿੰਘ, ਡਾ. ਪ੍ਰਦੀਪ ਕੁਮਾਰ ਲਿਟਲ, ਸਰਬਜੀਤ ਕੌਰ, ਧਰਮਿੰਦਰਦੀਪ ਸਿੰਘ, ਪ੍ਰਗਟ ਸਿੰਘ, ਨਰਿੰਦਰ ਕੁਮਾਰ ਪੱਪਾ, ਚਰਨਜੀਤ ਸਿੰਘ ਭੁੱਚਰ, ਗੁਰਪਾਲ ਸਿੰਘ ਜਗਤਪੁਰਾ, ਗੁਰਬਚਨ ਸਿੰਘ ਕਸੇਲ, ਭੁਪਿੰਦਰ ਸਿੰਘ ਕੰਗ ਗੋਹਲਵੜ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ, ਭਾਗ ਸਿੰਘ ਚੱਕਵਾਲੀਆ, ਰਾਜ ਬਹਾਦਰ ਸਿੰਘ ਵਰਨਾਲਾ, ਰੇਸ਼ਮ ਸਿੰਘ ਬਾਸਰਕੇ, ਇੰਦਰਬੀਰ ਸਿੰਘ ਪਹੂਵਿੰਡ, ਦਲਬੀਰ ਸਿੰਘ ਸੇਖੋਂ ਪੱਟੀ, ਸੁਖਵਿੰਦਰ ਸਿੰਘ ਸਿੱਧੂ ਪੱਟੀ, ਸਰਪੰਚ ਬਲਬੀਰ ਸਿੰਘ ਠੱਠਾ, ਡਾ. ਮਨਜੀਤ ਸਿੰਘ ਮਰਹਾਣਾ, ਬਿੰਦਰ ਕੌਰ ਨਾਗੋਕੇ, ਯੁਧਵੀਰ ਸਿੰਘ ਸਰਲੀ, ਅਰਜਨਬੀਰ ਸਿੰਘ ਕੰਗ ਸਰਾਏ ਤਲਵੰਡੀ, ਰਣਬੀਰ ਸਿੰਘ ਸਭਰਾ ਅਤੇ ਰਮਨ ਕੁਮਾਰ ਝਬਾਲ, ਗੁਰਲਾਲ ਸਿੰਘ ਭਿੱਖੀਵਿੰਡ, ਰਸ਼ਪਾਲ ਸਿੰਘ ਗੱਗੋਬੂਆ, ਮਖਤੂਲ ਸਿੰਘ ਸੋਹਲ, ਅਸ਼ੋਕ ਕੁਮਾਰ ਝਬਾਲ, ਸਕੱਤਰ ਸਿੰਘ ਰਾਮਰੌਣੀ, ਬਲਜੀਤ ਸਿੰਘ ਰਟੌਲ, ਰਾਮ ਲਾਲ ਮੁਰਾਦਪੁਰਾ, ਪਰਮਿੰਦਰਬੀਰ ਸਿੰਘ ਵਿੱਕੀ ਝਬਾਲ, ਬਲਜੀਤ ਸਿੰਘ ਚੂੰਘ, ਜਗਜੀਤ ਸਿੰਘ ਕਲੰਜਰ ਉਤਾੜ, ਕਰਨਬੀਰ ਸਿੰਘ ਪੱਟੀ, ਦਿਲਬਾਗ ਸਿੰਘ ਕੱਚਾ ਪੱਕਾ, ਲਖਵਿੰਦਰ ਸਿੰਘ ਕਲਸੀਆਂ, ਜੱਜਬੀਰ ਸਿੰਘ ਵਲਟੋਹਾ, ਨੀਰਜ ਧਵਨ ਭਿੱਖੀਵਿੰਡ, ਅੰਮਿ੍ਤਸ਼ੇਰ ਸਿੰਘ ਮੰਨਣ, ਗੁਰਮੀਤਪਾਲ ਸਿੰਘ ਖਾਲੜਾ, ਐਡਵੋਕੇਟ ਜਗਮੀਤ ਸਿੰਘ ਭੁੱਲਰ ਪੱਟੀ, ਸਰਪੰਚ ਹਰਜਿੰਦਰ ਸਿੰਘ ਚੰਬਲ, ਸੇਵਾ ਸਿੰਘ ਉਬੋਕੇ, ਬਲਦੇਵ ਸਿੰਘ ਏਕਲਗੱਡਾ, ਬਲਰਾਜ ਸਿੰਘ ਬਿਹਾਰੀਪੁਰ, ਬਲਜੀਤ ਸਿੰਘ ਕੁੱਕੂ ਸ਼ਹੀਦ ਪੱਟੀ, ਤਰਸੇਮ ਸਿੰਘ ਮੁਰਾਦਪੁਰਾ, ਗੁਰਪ੍ਰਤਾਪ ਸਿੰਘ ਸਾਂਢਪੁਰਾ, ਲਖਵਿੰਦਰ ਸਿੰਘ ਆਸਲ ਉਤਾੜ, ਹਰਿੰਦਰ ਸਿੰਘ ਘਰਿਆਲਾ, ਰਾਜਬੀਰ ਸਿੰਘ ਪਲੋਅ ਪੱਤੀ ਰਾਜੋਕੇ, ਤਰਸੇਮ ਸਿੰਘ ਸੁਰਸਿੰਘ, ਸੁਖਦੇਵ ਸਿੰਘ ਜੋਧ ਸਿੰਘ ਵਾਲਾ, ਜੋਗਿੰਦਰਪਾਲ ਵੇਦੀ ਹਰੀਕੇ, ਸਰਪੰਚ ਸਤਬੀਰ ਸਿੰਘ ਠੱਕਰਪੁਰਾ ਅਤੇ ਅਮਰੀਕ ਸਿੰਘ ਜਲਾਲਬਾਦ, ਹੀਰਾ ਸਿੰਘ ਮੱਲ੍ਹੀ, ਡਿੰਪੀ ਮਹੰਤ, ਮਲਕੀਤ ਸਿੰਘ ਮੀਤਾ, ਅਮਰਜੋਤ ਸਿੰਘ, ਜਸਪਾਲ ਸਿੰਘ ਪਾਲਾ, ਰਜਿੰਦਰ ਕੁਮਾਰ ਭੰਡਾਰੀ, ਅਮਰਿੰਦਰ ਢੀਂਗਰਾ, ਸੁਖਦੇਵ ਸਿੰਘ ਸਰਪੰਚ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਿਲ ਦੀ ਬਿਮਾਰੀ ਦੀ ਸ਼ਿਕਾਇਤ ਹੋਣ 'ਤੇ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਵਤਨ ਪਰਤਿਆ <br/> ਅਗਲੀ ਖ਼ਬਰ ਸਰਸਵਤੀ ਐੱਸ.ਡੀ. ਪਬਲਿਕ ਸਕੂਲ ਤਰਨ ਤਾਰਨ ਦਾ ਅੱਠਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।